Monday, July 1, 2024

ਮੰਡੀਆਂ ਵਿੱਚ ਕਿਸਾਨਾਂ ਨੂੰ ਅਦਾਇਗੀ ਵਿੱਚ ਦੇਰੀ ਲਈ ਬਾਦਲ ਜ਼ਿੰਮੇਵਾਰ- ਚੰਨੀ

12000 ਕਰੋੜੀ ਅਨਾਜ਼ ਘੁਟਾਲੇ ਦੀ ਸੀ.ਬੀ.ਆਈ ਜਾਂਚ ਮੰਗੀ

ਅੰਮ੍ਰਿਤਸਰ, 22 ਅਪ੍ਰੈਲ (ਜਗਦੀਪ ਸਿੰਘ ਸੱਗੂ)- ਕਿਸਾਨਾਂ ਦੀ ਅੱਜ ਮੰਡੀਆਂ ਵਿੱਚ ਹੋ ਰਹੀ ਹਾਲਤ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। ਅੰਮ੍ਰਿਤਸਰ ਦੀ ਭਗਤਾਂ ਵਾਲਾ ਦਾਣਾ ਮੰਡੀ ਤੇ ਰਈਆ ਮੰਡੀ ਦਾ ਦੌਰਾ ਕਰਨ ਮੌਕੇ ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਦੋਸ਼ ਲਗਾਇਆ ਕਿ ਇਹ ਸਾਰੇ ਮਾੜੇ ਹਾਲਾਤ ਸੂਬੇ ਦੀ ਅਕਾਲੀ ਭਾਜਪਾ ਸਰਕਾਰ ਦੀਆਂ ਕਿਸਾਨ ਤੇ ਲੋਕ ਵਿਰੋਧੀ ਨੀਤੀਆਂ ਦਾ ਨਤੀਜ਼ੇ ਹਨ। ਚੰਨੀ ਨੇ ਦਾਣਾ ਮੰਡੀ ਵਿੱਚ ਕਿਸਾਨਾਂ ਨੂੰ ਵੀ ਮਿੱਲੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ। ਉਹ ਆੜ੍ਹਤੀਆਂ ਦੇ ਵਫਦ ਨੂੰ ਵੀ ਮਿੱਲੇ। ਕਾਂਗਰਸ ਪਾਰਟੀ ਮੰਡੀ ਵਿੱਚ ਧਰਨੇ ‘ਤੇ ਵੀ ਬੈਠੀ ਅਤੇ ਸਰਕਾਰ ਵਿਰੋਧੀ ਨਾਅਰੇ ਲਗਾਏ।
ਅੰਮ੍ਰਿਤਸਰ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਚੰਨੀ ਨੇ ਮੰਡੀਆਂ ਵਿੱਚ ਕਿਸਾਨਾਂ ਨੂੰ ਅਦਾਇਗੀਆਂ ਵਿੱਚ ਦੇਰੀ ਲਈ ਸੁਤੰਤਰ ਜਾਂਚ ਕੀਤੇ ਜਾਣ ਦੀ ਮੰਗ ਕੀਤੀ। ਕਿਸਾਨ ਬੀਤੇ ਚਾਰ ਦਿਨਾਂ ਤੋਂ ਬੈਠੇ ਹਨ ਅਤੇ ਉਨ੍ਹਾਂ ਇਕ ਨਿੱਕਾ ਪੈਸਾ ਵੀ ਨਹੀਂ ਮਿੱਲਿਆ, ਜਦਕਿ ਮੁੱਖ ਮੰਤਰੀ ਅਸਾਨੀ ਨਾਲ ਖ੍ਰੀਦ ਲਈ ਆਰ.ਬੀ.ਆਈ ਵੱਲੋਂ ਕੈਸ਼ ਕ੍ਰੇਡਿਟ ਲਿਮਿਟ ਜ਼ਾਰੀ ਕਰਨ ਦਾ ਖੁੱਲ੍ਹੇਆਮ ਐਲਾਨ ਕਰ ਰਹੇ ਹਨ। ਉਨ੍ਹਾਂ ਨੇ ਬਹੁ ਕਰੋੜੀ ਅਨਾਜ ਘੁਟਾਲੇ ਦੀ ਸੀ.ਬੀ.ਆਈ ਜਾਂਚ ਦੀ ਮੰਗ ਕੀਤੀ ਹੈ, ਜਿਸਦੇ ਤਹਿਤ ਸੂਬੇ ਦੇ ਖੁਰਾਕ ਤੇ ਸਪਲਾਈ ਮੰਤਰੀ ਦੀ ਨਿਗਰਾਨੀ ਹੇਠ ਫੰਡਾਂ ਦੀ ਬੁਰੀ ਤਰ੍ਹਾਂ ਦੁਰਵਰਤੋਂ ਕੀਤੀ ਗਈ ਹੈ। ਕਾਂਗਰਸ ਕਿਸਾਨਾਂ ਦੇ ਹਿੱਤ ਦੀ ਲੜਾਈ ਲੜਦਿਆਂ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਚੰਨੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਦੋਸ਼ ਲਗਾਉਦਿਆਂ ਕਹਾ ਕਿ ਅਕਾਲੀ ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਔਸਤਨ ਰੋਜਾਨਾ ਤਿੰਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਕਿਸਾਨ ਮੰਡੀਆਂ ਵਿੱਚ ਆਪਣੇ ਉਤਪਾਦਨ ਸਮੇਤ ਬੈਠੇ ਹਨ, ਪਰ ਉਨ੍ਹਾਂ ਨੂੰ ਇਕ ਨਿੱਕਾ ਪੈਸਾ ਵੀ ਨਹੀਂ ਮਿੱਲ ਰਿਹਾ। ਇਥੋ ਤੱਕ ਕਿ ਸਟਾਕ ਨੂੰ ਲੈ ਜਾਣ ਲਈ ਟੈਂਡਰ ਵੀ ਪਾਰਦਰਸ਼ੀ ਤਰੀਕੇ ਨਾਲ ਨਹੀਂ ਲਗਾਏ ਜਾ ਰਹੇ ਹਨ, ਜਿਸ ਕਾਰਨ ਇਸ ਵਿੱਚ ਵੀ ਦਾਲ ਵਿੱਚ ਕਾਲੇ ਦੀ ਬਦਬੂ ਆ ਰਹੀ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਯਾਦ ਦਿਲਾਇਆ ਕਿ 2002 ਤੋਂ 2007 ਵਿਚਾਲੇ ਕਾਂਗਰਸ ਸਰਕਾਰ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਆਪਣੇ ਉਤਪਾਦਨ ਲਈ ਮੰਡੀਆਂ ਵਿੱਚ ਇਕ ਦਿਨ ਵੀ ਬੈਠਣ ਨਹੀਂ ਦਿੱਤਾ ਸੀ। ਕਾਂਗਰਸ ਸਰਕਾਰ ਨੇ 2004 ਵਿੱਚ ਕੇਂਦਰ ਸਰਕਾਰ ਤੋਂ ਖ੍ਰੀਦ ਲਈ 4500 ਕਰੋੜ ਰੁਪਏ ਲਏ ਸਨ, ਜਿਹੜੇ 2007 ਤੱਕ ਇਸਤੇਮਾਲ ਕੀਤੇ ਗਏ ਸਨ, ਪਰ ਮੌਜ਼ੂਦਾ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਉਸਨੂੰ ਖ੍ਰੀਦ ਲਈ ਦਿੱਤੇ ਫੰਡਾਂ ਦੀ ਦੁਰਵਰਤੋਂ ਕਰ ਲਈ ਅਤੇ ਨਤੀਜਨ ਬਹੁਤ ਕਰੋੜ ਅਨਾਜ ਘੁਟਾਲਾ ਸਾਹਮਣੇ ਆਇਆ। ਇਥੋਂ ਤੱਕ ਕਿ ਯੂ.ਪੀ.ਏ ਸ਼ਾਸਨ ਦੌਰਾਨ ਦੋਵੇਂ ਕਣਕ ਤੇ ਝੌਨੇ ਦੇ ਐਮ.ਐਸ.ਪੀ ਵਿੱਚ ਬਜ਼ਾਰ ਕੀਮਤਾਂ ਮੁਤਾਬਿਕ ਵਾਧਾ ਕੀਤਾ ਗਿਆ ਸੀ, ਜਦਕਿ ਐਨ.ਡੀ.ਏ ਸ਼ਾਸਨ ਦੌਰਾਨ ਕ੍ਰਮਵਾਰ ਸਿਰਫ 40 ਰੁਪਏ ਤੇ 70 ਰੁਪਏ ਦਾ ਮਾਮੂਲੀ ਵਾਧਾ ਕੀਤਾ ਗਿਆ ਸੀ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸੂਬਿਆਂ ਤੇ ਕੇਂਦਰ ਦੀਆਂ ਕਾਂਗਰਸ ਸਰਕਾਰਾਂ ਹਮੇਸ਼ਾ ਤੋਂ ਕਿਸਾਨ ਹਿਤੈਸ਼ੀ ਰਹੀਆਂ ਹਨ।
ਇਸ ਮੌਕੇ ਚੰਨੀ ਕਾਂਗਰਸ ਦੀ ਕਿਸਾਨ ਸਮਾਜ ਪ੍ਰਤੀ ਸੋਚ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਸੱਤਾ ਵਿੱਚ ਆਉਣ ‘ਤੇ ਉਹ ਐਗਰੋ ਅਧਾਰਿਤ ਕੋਟੇਜ ਇੰਡਸਟਰੀ ਨੂੰ ਪ੍ਰਮੋਟ ਕਰਨਗੇ ਅਤੇ ਖੇਤੀ ਵਿੰਭੀਨਤਾ ‘ਤੇ ਜ਼ਿਆਦਾ ਜ਼ੋਰ ਦਿੱਤਾ ਜਾਵੇਗਾ। ਜਿਸਦੀ ਪਹਿਲਾਂ ਕਾਂਗਰਸ ਸਰਕਾਰ ਵੱਲੋਂ 2002 ਤੋਂ 2007 ਵਿੱਚ ਵੀ ਸ਼ੁਰੂਆਤ ਕੀਤੀ ਗਈ ਸੀ।ਉਹ ਆਮ ਆਦਮੀ ਪਾਰਟੀ ‘ਤੇ ਪੰਜਾਬ ਵਿੱਚ ਝੂਠਾ ਪ੍ਰਚਾਰ ਕਰਨ ਲਈ ਵੀ ਵਰ੍ਹੇ ਤੇ ਕਿਹਾ ਕਿ ਆਪ ਸਿਰਫ ਗੈਰ ਤਜ਼ੁਰਬੇਕਾਰ ਤੇ ਵਿਚਾਰਹੀਣ ਆਗੂਆਂ ਦਾ ਗੁੱਛਾ ਹੈ। ਇਹ ਸਾਰੇ ਅਕਾਲੀ ਦਲ ਤੇ ਕਾਂਗਰਸ ਦੀ ਬੀ ਟੀਮ ਹਨ, ਜਿਨ੍ਹਾਂ ਦੋਨਾਂ ਪਾਰਟੀਆਂ ਵਿੱਚ ਨਕਾਰੇ ਆਗੂਆਂ ਨੂੰ ਆਪ ਨੇ ਸ਼ਾਮਿਲ ਕੀਤਾ ਹੈ। ਆਪ ਕੋਲ ਪੰਜਾਬ ਲਈ ਕੋਈ ਸਿਆਸੀ ਸੋਚ ਨਹੀਂ ਹੈ, ਕਿਉਂਕਿ ਇਸਦੇ ਆਗੂ ਅਕਾਲੀ ਦਲ ਤੇ ਕਾਂਗਰਸ ਤੋਂ ਪਿਛਲੇ ਸਮੇਂ ਦੌਰਾਨ ਫਾਇਦੇ ਲੈਂਦੇ ਰਹੇ ਹਨ। ਆਪ ਪੰਜਾਬ ਵਿੱਚ 14 ਲੱਖ ਨੌਕਰੀਆਂ ਪੈਦਾ ਕਰਨ ਸਬੰਧੀ ਦਾਅਵੇ ਕਰਦੀ ਹੈ, ਜਦਕਿ ਦਿੱਲੀ ਵਿੱਚ ਇਨ੍ਹਾਂ ਦੀ ਆਪਣੀ ਸਰਕਾਰ ਦੇ ਅੰਕੜਿਆਂ ਮੁਤਾਬਿਕ ਬੀਤੇ ਦੋ ਸਾਲਾਂ ਦੌਰਾਨ ਉਥੇ ਸਿਰਫ 1700 ਨੌਕਰੀਆਂ ਪੈਦਾ ਕੀਤੀਆਂ ਗਈਆਂ ਹਨ। ਇਹ ਅੰਕੜੇ ਆਪ ਦੇ ਪੰਜਾਬ ਵਿੱਚ ਝੂਠੇ ਏਜੰਡੇ ਦਾ ਭਾਂਡਾਫੋੜ ਕਰਦੇ ਹਨ।
ਇਸ ਮੌਕੇ ਚੰਨੀ ਨਾਲ ਡਾ. ਰਾਜ ਕੁਮਾਰ ਵੇਰਕਾ, ਓ.ਪੀ ਸੋਨੀ, ਵਿਧਾਇਕ ਜੁਗਲ ਕਿਸ਼ੋਰ ਸ਼ਰਮਾ, ਹਰਜਿੰਦਰ ਸਿੰਘ ਠੇਕੇਦਾਰ, ਜਸਬੀਰ ਸਿੰਘ ਗਿੱਲ, ਕਰਮਜੀਤ ਸਿੰਘ ਰਿੰਟੂ, ਸਰਦੂਲ ਸਿੰਘ, ਸੁਨੀਲ ਦੱਤੀ, ਰਾਜੀਵ ਭਗਤ, ਜੋਗਿੰਦਰ ਪਾਲ ਢੀਂਗੜਾ, ਸੁਖਦੇਵ ਸਿੰਘ ਸ਼ਹਿਬਾਜਪੁਰੀ, ਮਨਿੰਦਰ ਸਿੰਘ ਪਲਾਸੋਰ, ਵਿਨੋਦ ਸਹਿਦੇਵ, ਗੁਰਪਾਲ ਸਿੰਘ ਲੋਕੂ, ਕਰਮਬੀਰ ਸਿੰਘ ਦੋਤੇ, ਗੁਰਪਿੰਦਰ ਸਿੰਘ ਮਹਿਲ, ਨਰਿੰਦਰ ਬੰਟੀ, ਜਯਇੰਦਰ ਸੋਨੀਆ, ਮੈਡਮ ਬੋਪਾਰਾਏ, ਮਹੇਸ਼ ਖੰਨਾ, ਅਸ਼ਵਨੀ ਪੁਰੀ ਤੇ ਹੋਰ ਕਈ ਸਥਾਨਕ ਆਗੂ ਅਤੇ ਕਾਂਗਰਸੀ ਵਰਕਰ ਸ਼ਾਮਿਲ ਵੀ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply