Monday, July 1, 2024

ਦਿੱਲੀ ਦੇ ਸਿਨੇਮਾਘਰਾਂ ਨੇ ਸੰਤਾ-ਬੰਤਾ ਫ਼ਿਲਮ ਦਿਖਾਉਣ ਤੋਂ ਹੱਥ ਖਿੱਚੇ

PPN2204201606ਨਵੀਂ ਦਿੱਲੀ, 22 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਹਿੰਦੀ ਫ਼ਿਲਮ ਸੰਤਾ-ਬੰਤਾ ਪ੍ਰਾਈਵੇਟ ਲਿਮਿਟੇਡ ਦੇ ਖਿਲਾਫ਼ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ ਦਿੱਲੀ ਵਿੱਖੇ ਪੰਜ ਥਾਂਵਾ ਤੇ ਰੋਸ਼ ਪ੍ਰਦਰਸ਼ਨ ਕਰਨ ਸਦਕਾ ਦਿੱਲੀ ਦੇ ਸਮੂਹ ਸਿਨੇਮਾ ਘਰਾਂ ਤੋਂ ਫ਼ਿਲਮ ਹਟਾ ਦਿੱਤੀ ਗਈ ਹੈ। ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਜਿਥੇ ਦੱਖਣ ਦਿੱਲੀ ਦੇ ਨਹਿਰੂ ਪਲੇਸ ਵਿਖੇ ਸੱਤਿਅਮ ਸਿਨੇਮਾ ਤੇ ਕਮਾਨ ਸੰਭਾਲੀ ਉਥੇ ਹੀ ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਪੱਛਮੀ ਦਿੱਲੀ ਵਿੱਚ ਸੁਭਾਸ਼ ਨਗਰ ਦੇ ਮਿਰਾਜ਼ ਸਿਨੇਮਾ, ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ ਨੇ ਉ-ਤਰੀ ਦਿੱਲੀ ਵਿੱਚ ਨੇਤਾ ਜੀ ਸੁਭਾਸ਼ ਪਲੇਸ ਦੇ ਫ਼ਨ ਸਿਨੇਮਾ, ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ ਨੇ ਪੂਰਬੀ ਦਿੱਲੀ ਵਿੱਚ ਕੜਕੜਡੂਮਾ ਦੇ ਕਰੋਸ ਰੀਵਰ ਮਾੱਲ ਅਤੇ ਦਿੱਲੀ ਕਮੇਟੀ ਮੈਂਬਰ ਹਰਦੇਵ ਸਿੰਘ ਧਨੋਵਾ, ਕੁਲਦੀਪ ਸਿੰਘ ਸਾਹਨੀ ਤੇ ਗੁਰਵਿੰਦਰ ਪਾਲ ਸਿੰਘ ਦੀ ਸਾਂਝੀ ਅਗਵਾਹੀ ਹੇਠ ਦੱਖਣ-ਪੱਛਮ ਦਿੱਲੀ ਵਿੱਚ ਬਸੰਤ ਕੁੰਜ ਦੇ ਪ੍ਰੋਮੇਂਡ ਮਾੱਲ ਵਿਖੇ ਪ੍ਰਦਰਸ਼ਨ ਹੋਏ।
ਜੀ.ਕੇ. ਵੱਲੋਂ ਕੱਲ ਸ਼ਾਮ ਨੂੰ ਪ੍ਰਦਰਸ਼ਨ ਦਾ ਐਲਾਨ ਕਰਨ ਉਪਰੰਤ ਦਿੱਲੀ ਦੇ ਜਿਆਦਾਤਰ ਸਿਨੇਮਾਘਰਾਂ ਨੇ ਦੇਰ ਰਾਤ ਤਕ ਫਿਲਮ ਨੂੰ ਨਾ ਚਲਾਉਣ ਦਾ ਫੈਸਲਾ ਕਰਦੇ ਹੋਏ ਐਡਵਾਂਸ ਬੁੱਕ ਕੀਤੇ ਹੋਏ ਸਾਰੇ ਸ਼ੋਅ ਵੀ ਰੱਦ ਕਰ ਦਿੱਤੇ ਸਨ। ਪ੍ਰਦਰਸ਼ਨਾਂ ਤੋਂ ਬਾਅਦ ਦੋਪਹਿਰ ਤੋਂ ਦਿੱਲੀ ਦੇ ਕਿਸੇ ਵੀ ਸਿਨੇਮਾਘਰ ਵਿਚ ਇਸ ਫਿਲਮ ਦਾ ਪ੍ਰਦਰਸ਼ਨ ਨਹੀਂ ਹੋਣ ਦੀ ਵੀ ਜਾਨਕਾਰੀ ਸਾਹਮਣੇ ਆਈ ਹੈ। ਜੀ.ਕੇ. ਨੇ ਕਿਹਾ ਕਿ ਸਿੱਖਾਂ ਨੂੰ ਘੱਟ ਅਕਲ ਦਿਖਾਉਣ ਵਾਲੀ ਕਿਸੇ ਵੀ ਫਿਲਮ ਦਾ ਦਿੱਲੀ ਵਿਚ ਪ੍ਰਦਰਸ਼ਨ ਰੋਕਣ ਨਹੀ ਬਾਜਿੱਦ ਹਾਂ ਤੇ ਹਰ ਕਿਸੇ ਨਾਲ ਸਿੱਧਾ ਟਕਰਾਵ ਲੈਣ ਨੂੰ ਤਿਆਰ ਹਾਂ। ਜੀ.ਕੇ. ਨੇ 25 ਸਿਨੇਮਾਘਰਾਂ ਵੱਲੋਂ ਦਿੱਲੀ ਕਮੇਟੀ ਨੂੰ ਲਿਖਿਤ ਵਿਚ ਫਿਲਮ ਨਾ ਚਲਾਉਣ ਦੇ ਦਿੱਤੇ ਗਏ ਭਰੋਸੇ ਦੀ ਵੀ ਜਾਣਕਾਰੀ ਦਿੱਤੀ।
ਜਿਆਦਾਤਰ ਬੁਲਾਰਿਆਂ ਨੇ ਦਿੱਲੀ ਕਮੇਟੀ ਵੱਲੋਂ ਇਸ ਮਸਲੇ ਤੇ ਲੜੀ ਗਈ ਕਾਨੂੰਨੀ ਲੜਾਈ ਦੀ ਜਾਣਕਾਰੀ ਸੰਗਤਾਂ ਨੂੰ ਦਿੰਦੇ ਹੋਏ ਇਸ ਮਸਲੇ ਤੇ ਦਿੱਲੀ, ਫਰੀਦਾਬਾਦ ਅਤੇ ਮੁੰਬਈ ਤੋਂ ਇਲਾਵਾ ਬਾਕੀ ਥਾਂਵਾ ਤੇ ਸੰਗਤਾਂ ਵਿਚ ਫਿਲਮ ਪ੍ਰਤੀ ਚੁੱਪੀ ਤੇ ਵੀ ਹੈਰਾਨੀ ਜਤਾਈ। ਇਨ੍ਹਾਂ ਪ੍ਰਦਰਸ਼ਨਾ ਵਿੱਚ ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ, ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕਮੇਟੀ ਮੈਂਬਰ ਕੁਲਮੋਹਨ ਸਿੰਘ, ਤਨਵੰਤ ਸਿੰਘ, ਹਰਜਿੰਦਰ ਸਿੰਘ, ਜੀਤ ਸਿੰਘ, ਗੁਰਮੀਤ ਸਿੰਘ ਮੀਤਾ, ਮਨਮੋਹਨ ਸਿੰਘ, ਰਵਿੰਦਰ ਸਿੰਘ ਲਵਲੀ, ਜਤਿੰਦਰ ਪਾਲ ਸਿੰਘ ਗੋਲਡੀ, ਦਰਸ਼ਨ ਸਿੰਘ, ਹਰਵਿੰਦਰ ਸਿੰਘ ਕੇ.ਪੀ., ਕੈਪਟਨ ਇੰਦਰਪ੍ਰੀਤ ਸਿੰਘ, ਜਸਬੀਰ ਸਿੰਘ ਜੱਸੀ, ਕਾਨੂੰਨੀ ਵਿਭਾਗ ਮੁਖੀ ਜਸਵਿੰਦਰ ਸਿੰਘ ਜੌਲੀ, ਅਕਾਲੀ ਆਗੂ ਵਿਕਰਮ ਸਿੰਘ, ਜਸਵੰਤ ਸਿੰਘ ਬਿੱਟੂ, ਐਡਵੋਕੇਟ ਜਗਮੋਹਨ ਸਿੰਘ, ਪੁੰਨਪ੍ਰੀਤ ਸਿੰਘ ਅਤੇ ਵੱਡੀ ਗਿਣਤੀ ਵਿਚ ਪਾਰਟੀ ਕਾਰਕੁੰਨ ਮੌਜੂਦ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ 26 ਸਾਲਾ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ

ਅੰਮ੍ਰਿਤਸਰ, 21 ਜੂਨ (ਜਗਦੀਪ ਸਿੰਘ) – ਪੂਰੀ ਦੁਨੀਆਂ ਅੰਦਰ ਆਪਣੇ ਨਿਵੇਕਲੇ ਸੇਵਾ ਕਾਰਜ਼ਾਂ ਕਾਰਨ ਜਾਣੇ …

Leave a Reply