Monday, July 1, 2024

ਜ਼ਿਲ੍ਹੇ ਵਿੱਚ ਆਧਾਰ ਨਾਲ ਜੁੜੇ ਨਾਗਰਿਕਾਂ ਦਾ ਅੰਕੜਾ ਜਲਦ ਹੋਵੇਗਾ 10 ਲੱਖ ਤੋਂ ਪਾਰ

PPN2204201607ਫਾਜ਼ਿਲਕਾ, 22 ਅਪ੍ਰੈਲ (ਵਨੀਤ ਅਰੋੜਾ)- ਫਾਜ਼ਿਲਕਾ ਜ਼ਿਲ੍ਹੇ ਦੇ ਆਧਾਰ ਕਾਰਡ ਬਣਵਾਉਣ ਵਾਲੇ ਨਾਗਰਿਕਾਂ ਦੀ ਸੰਖਿਆ ਜਲਦ ਹੀ 10 ਲੱਖ ਦੇ ਅੰਕੜੇ ਨੂੰ ਪਾਰ ਕਰ ਜਾਵੇਗੀ। ਇਹ ਜਾਣਕਾਰੀ ਸਹਾਇਕ ਕਮਿਸ਼ਨਰ ਜਨਰਲ ਸ਼੍ਰੀ ਅਵਿਕੇਸ਼ ਗੁਪਤਾ ਨੇ ਇੱਥੇ ਆਧਾਰ ਕਾਰਡ ਬਣਾਉਣ ਦੀ ਪ੍ਰਗਤੀ ਦੇ ਜਤਾਇਜੇ ਲਈ ਬੁਲਾਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀ ਇਸ ਸਮੇਂ ਕੁੱਲ ਆਬਾਦੀ 10 ਲੱਖ 63 ਹਾਜ਼ਾਰ ਹੈ ਅਤੇ ਇਸ ਵਿਚੋਂ 9 ਲੱਖ 98 ਹਜ਼ਾਰ ਦੇ ਆਧਾਰ ਕਾਰਡ ਬਣ ਚੁੱਕੇ ਹਨ।  ਸ਼੍ਰੀ ਗੁਪਤਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿਚ ਵਿਸ਼ੇਸ਼ ਮੁਹਿੰਮ ਤਹਿਤ ਬੱਚਿਆਂ ਦੇ ਆਧਾਰ ਕਾਰਡ ਬਣਾਏ ਜਾ ਰਹੇ ਹਨ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਪਰਿਵਾਰ ਦੇ ਕਿਸੇ ਮੈਂਬਰ ਦਾ ਆਧਾਰ ਕਾਰਡ ਨਹੀਂ ਬਣਿਆ ਹੈ ਤਾਂ ਉਹ ਆਪਣਾ ਆਧਾਰ ਕਾਰਡ ਬਣਵਾ ਲੈਣ। ਉਨ੍ਹਾਂ ਨੂੰ ਸੰਬੰਧਤ ਵਿਭਾਗਾਂ ਨੂੰ ਵੀ ਕਿਹਾ ਕਿ ਉਹ ਆਪਣੇ ਵਿਭਾਗ ਦੀਆਂ ਸਕੀਮਾਂ/ਸੇਵਾਵਾਂ ਜੁੜੇ ਨਾਗਰਿਕਾਂ ਦੇ ਆਧਾਰ ਕਾਰਡ ਨੰਬਰ ਅਤੇ ਬੈਂਕ ਖਾਤੇ ਨੂੰ ਲਿੰਕ ਕਰਨ ਤਾਂ ਜੋ ਜ਼ਿਲ੍ਹੇ ਦੇ ਨਾਗਰਿਕਾਂ ਤੱਕ ਸਰਕਾਰ ਦੀਆਂ ਸਕੀਮਾਂ ਦਾ ਲਾਭ ਬਿਨ੍ਹਾਂ ਦੇਰੀ ਪੁੱਜਦਾ ਹੋ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਆਧਾਰ ਕਾਰਡ ਬਣਾਉਣ ਲਈ 50 ਮਸ਼ੀਨਾਂ ਕੰਮ ਕਰ ਰਹੀਆਂ ਹਨ।  ਇਸ ਮੌਕੇ ਯੂ.ਆਈ.ਡੀ. ਪ੍ਰਾਜੈਕਟ ਦੇ ਡਿਪਟੀ ਡਾਇਰੈਕਟਰ ਸ਼੍ਰੀ ਪ੍ਰੇਮ ਠਾਕਰ ਨੇ ਕਿਹਾ ਕਿ ਭਾਰਤ ਸਰਕਾਰ ਨੇ ਆਧਾਰ ਐਕਟ 2016 ਪਾਸ ਕਰ ਦਿੱਤਾ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨ੍ਹਾਂ ਦੇਰੀ ਆਪਣਾ ਆਧਾਰ ਕਾਰਡ ਬਣਵਾਉਣ ਜੋ ਕਿ ਬਿਲਕੁੱਲ ਮੁਫ਼ਤ ਬਣਦਾ ਹੈ ਅਤੇ ਆਧਾਰ ਕਾਰਡ ਵਿਚ ਦਰੁਸਤੀ ਦੀ ਕੇਵਲ 15 ਰੁਪਏ ਸਰਕਾਰੀ ਫੀਸ ਹੈ। ਉਨ੍ਹਾਂ ਦੱਸਿਆ ਕਿ ਸਾਂਝੇ ਯਤਨਾਂ ਨਾਲ ਹੀ ਅਸੀਂ ਫਾਜ਼ਿਲਕਾ ਜ਼ਿਲ੍ਹੇ ਦੀ 100 ਫੀਸਦੀ ਆਬਾਦੀ ਨੂੰ ਆਧਾਰ ਕਾਰਡ ਮੁਹੱਈਆ ਕਰਵਾ ਸਕਦੇ ਹਾਂ। ਇਸ ਬੈਠਕ ਵਿਚ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਾ. ਸੁਖਬੀਰ ਸਿੰਘ ਬੱਲ, ਜ਼ਿਲ੍ਹਾ ਸਿੱਖਿਆ ਅਫ਼ਸਰ ਪਾ੍ਰਇਮਰੀ ਸ਼੍ਰੀ ਹਰੀ ਚੰਦ ਕੰਬੋਜ, ਫੂਡ ਸਪਲਾਈ ਵਿਭਾਗ ਤੋਂ ਸ੍ਰੀ ਅਰੁਣ ਬੱਬਰ, ਐਪਲੀਕੇਸ਼ਨ ਐਨਾਲਿਸਟ ਸੁਖਵਿੰਦਰ, ਸਪੈਨਕੋ ਕੰਪਨੀ ਦੇ ਨੁਮਾਇੰਦੇ ਨਵੀਨ ਗਰੋਵਰ ਅਤੇ ਇੰਦਰਜੀਤ ਸਿੰਘ ਆਦਿ ਵੀ ਹਾਜਰ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply