Monday, July 1, 2024

ਸਰਕਾਰੀ ਅੇਲੀਮੈਂਟਰੀ ਸਕੂਲ ਚੰਨਣਕੇ ਵਿਖੇ ਬੱਚਿਆ ਨੂੰ ਵਰਦੀਆਂ ਤੇ ਬੂਟ ਵੰਡੇ

PPN2204201612ਚੌਂਕ ਮਹਿਤਾ, 22 ਅਪ੍ਰੈਲ (ਜੋਗਿੰਦਰ ਸਿੰਘ ਮਾਣਾ)- ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾ ਦੇ ਬੱਚਿਆ ਨੂੰ ਦਿਤੀਆ ਜਾ ਰਹੀਆਂ ਸਹੂਲਤਾਂ ਤਹਿਤ ਪਿੰਡ ਚੰਨਣਕੇ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ 65 ਬੱਚਿਆ ਨੂੰ ਸਰਕਾਰ ਵੱਲੋਂ ਭੇਜੀਆਂ ਵਰਦੀਆਂ ਤੇ ਬੂਟ ਵੰਡੇ ਗਏ।ਇਸ ਸਮੇ ਵਿਸ਼ੇਸ਼ ਤੌਰ ਤੇ ਪੁੱਜੇ ਬਾਬਾ ਸੁਖਵੰਤ ਸਿੰਘ, ਹੈਡ ਟੀਚਰ ਲਖਬੀਰ ਸਿੰਘ ਤਰਸਿੱਕਾ ਅਤੇ ਸਰਪੰਚ ਮੇਜਰ ਸਿੰਘ ਸਹੋਤਾ ਨੇ ਸਾਂਝੇ ਤੌਰ ਤੇ ਬੱਚਿਆ ਨੂੰ ਵਰਦੀਆਂ ਭੇਟ ਕੀਤੀਆਂ, ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਨੇ ਬਾਦਲ ਸਰਕਾਰ ਨੂੰ ਲੋਕਾਂ ਦੇ ਦੁੱਖ ਦਰਦ ਦੀ ਭਾਈਵਾਲ ਸਰਕਾਰ ਦੱਸਿਆ, ਉਨਾ੍ਹਂ ਕਿਹਾ ਕਿ ਬਾਦਲ ਸਰਕਾਰ ਨੇ ਹਰ ਵਰਗ ਦੇ ਗਰੀਬ ਲੋਕਾਂ ਦੀ ਬਾਂਹ ਫੜੀ ਹੈ, ਉਨਾ੍ਹਂ ਪੰਜਾਬ ਸਰਕਾਰ ਵੱਲੋਂ ਸਕੂਲੀ ਬੱਚਿਆ ਨੂੰ ਦਿਤੀ ਜਾਂਦੀ ਇਸ ਸਹੂਲਤ ਦੀ ਭਰਪੂਰ ਸਲਾਘਾ ਕੀਤੀ।ਇਸ ਸਮੇ ਹੈਡ ਟੀਚਰ ਲਖਬੀਰ ਸਿੰਘ ਤਰਸਿੱਕਾ ਨੇ ਬੱਚਿਆ ਨੂੰ ਲਗਨ ਤੇ ਮਿਹਨਤ ਨਾਲ ਪੜਾ੍ਹਈ ਕਰਨ ਦੀ ਪ੍ਰੇਰਨਾਂ ਦਿਤੀ ਅਤੇ ਬੱਚਿਆਂ ਦੇ ਮਾਂ ਬਾਪ ਅਪੀਲ ਕੀਤੀ ਕਿ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਉਚੇਰੀ ਸਿੱਖਿਆ ਦਿੱਤੀ ਜਾਦੀ ਹੈ, ਉਨਾ੍ਹਂ ਲੋਕਾਂ ਨੂੰ ਪ੍ਰਾਈਵੇਟ ਸਕੂਲਾਂ ਦੀ ਲੁੱਟ ਤੋ ਬਚਣ ਲਈ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਭੇਜਣ ਲਈ ਲਾਮਬੰਦ ਕੀਤਾ, ਇਸ ਮੌਕੇ ਮਾਸਟਰ ਜਗਦੀਪ ਸਿੰਘ ਰਾਮਦੀਵਾਲੀ, ਮਾਸਟਰ ਜਗਮੋਹਨ ਸਿੰਘ ਤੇ ਸਕੂਲ ਦਾ ਸਮੁੱਚਾ ਸਟਾਫ ਹਾਜਰ ਸੀ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply