Saturday, June 29, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 25 ਅਪ੍ਰੈਲ 2016

〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰

▶ ਭਾਜਪਾ ਆਗੂ ਸੁਬਰਾਮਨੀਅਮ ਸੁਆਮੀ ਨੇ 1984 ‘ਚ ਸੀ ਹਰਿਮੰਦਰ ਸਾਹਿਬ ‘ਤੇ ਹੋਏ ਅਪਰੇਸ਼ਨ ਬਲੂ ਸਟਾਰ ਦੀਆਂ ਫਾਇਲਾਂ ਜਨਤਕ ਕਰਨ ਦੀ ਕੀਤੀ ਮੰਗ।

▶ ਹਰਸਿਮਰਤ ਬਾਦਲ ਨੇ ਕੀਤਾ ਸਮਰਥਨ – ਕਿਹਾ ਫਾਇਲਾਂ ਜਨਤਕ ਕਰਕੇ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ ਸੱਚ।

▶ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਖੇ ਦੋ ਵਿਦਿਆਰਥੀ ਧੜਿਆਂ ‘ਚ ਫਾਇਰਿੰਗ – 2 ਵਿਦਿਆਰਥੀਆਂ ਦੀ ਮੌਤ।

▶ ਜੇ.ਐਨ.ਯੂ ਵਿਦਿਆਰਥੀ ਨੇਤਾ ਕਨਈਆ ਨੇ ਹਵਾਈ ਸਫਰ ਦੌਰਾਨ ਮਾਨਸ ਨਾਮੀ ਵਿਅਕਤੀ ‘ਤੇ ਗਲਾ ਘੁੱਟਣ ਦੇ ਲਗਾਏ ਦੋਸ਼ – ਮੁੰਬਈ ਪੁਲਿਸ ਨੇ ਦੋਸ਼ਾਂ ਨੂੰ ਨਕਾਰਿਆ।

▶ ਈ.ਡੀ ਵਲੋਂ ਪੇਸ਼ ਕੀਤੇ ਗਏ ਸਬੂਤਾਂ ਦੇ ਅਧਾਰ ‘ਤੇ ਵਿਦੇਸ਼ ਮੰਤਰਾਲੇ ਨੇ ਵਿਜੇ ਮਾਲੀਆ ਦਾ ਪਾਸਪੋਰਟ ਕੀਤਾ ਰੱਦ।

▶ ਉਜੈਨ ਵਿੱਚ ਕੁੰਭ ਦੇ ਮੇਲੇ ‘ਚ ਪਹਿਲੀ ਵਾਰ ਲੱਗਾ ਕਿੰਨਰ (ਖੁਸਰੇ) ਅਖਾੜਾ – ਅਖਾੜਾ ਕਮੇਟੀ ਨੇ ਮਾਨਤਾ ਦੇਣ ਤੋਂ ਕੀਤਾ ਇਨਕਾਰ।

▶ ਸੰਸਦ ਦਾ ਇਜਲਾਸ ਅੱਜ ਸੋਮਵਾਰ ਤੋਂ ਸ਼ੁਰੂ – ਸਰਬ ਪਾਰਟੀ ਮੀਟਿੰਗ ‘ਚ ਇਜਲਾਸ ਬਾਰੇ ਕੀਤੀ ਗਈ ਚਰਚਾ।

▶ ‘ਮਨ ਕੀ ਬਾਤ’ ਦੌਰਾਨ ਜਲ ਸੰਕਟ ਬਾਰੇ ਬੋਲੇ ਮੋਦੀ, ਕਿਹਾ ਕਿ ਕਈ ਰਾਜ ਕਰ ਰਹੇ ਹਨ ਮੁਸ਼ਕਲ ਦਾ ਸਾਹਮਣਾ – ਮਿਲ ਕੇ ਨਿਪਟਿਆ ਜਾਵੇਗਾ ਸੋਕੇ ਨਾਲ।

▶ ਸ਼ਿਵ ਸੈਨਾ ਦੇ ਊਧਵ ਠਾਕਰੇ ਦਾ ਬਿਆਨ – ਕਨਈਆ ਨੂੰ ਦੇਸ਼ਧ੍ਰੋਹੀ ਕਹਿਣਾ ਗਲਤ।

▶ ਪਾਕਿਸਤਾਨ ਵਿੱਚ ਪ੍ਰਖਤੂਨ ਸਿੱਖ ਆਗੂ ਸੋਰਨ ਸਿੰਘ ਦੀ ਹੱਤਿਆ ਦੇ ਮਾਮਲੇ ‘ਚ ਤਹਿਰੀਕੇ ਇਨਸਾਫ ਪਾਰਟੀ ਦੇ ਆਗੂ ਬਲਦੇਵ ਕੁਮਾਰ ਨੂੰ ਕੀਤਾ ਗ੍ਰਿਫਤਾਰ।

▶ ਰਿਓ ਓਲੰਮਪਿਕ ਦੇ ਗੁਡਵਿੱਲ ਅੰਬੈਸਡਰ ਬਣਾਏ ਗਏ ਸਨਮਾਨ ਖਾਨ ਦਾ ਮਿਲਖਾ ਸਿੰਘ ਸਮੇਤ ਕਈ ਖਿਡਾਰੀਆਂ ਵਲੋਂ ਵਿਰੋਧ।

▶ ਆਮ ਆਦਮੀ ਪਾਰਟੀ ਵਲੋਂ ਭਗਵੰਤ ਮਾਨ, ਸੁੱਚਾ ਸਿੰਘ ਛੋਟੇਪੁਰ ਤੇ ਦੁਰਗੇਸ਼ ਪਾਠਕ ‘ਤੇ ਅਧਾਰਿਤ ਤਿੰਨ ਮੈਂਬਰੀ ਕਮੇਟੀ ਗਠਿਤ – ਪਾਰਟੀ ‘ਚ ਸ਼ਾਮਿਲ ਹੋਣ ਵਾਲਿਆਂ ਬਾਰੇ ਕਮੇਟੀ ਕਰੇਗੀ ਫੈਸਲਾ।

▶ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਹਰਿਆਣਾ ਲਈ ਵੱਖਰੀ ਹਾਈਕੋਰਟ ਦੀ ਕੀਤੀ ਮੰਗ – ਕਿਹਾ ਸਵਿਧਾਨ ਦੀ ਧਾਰਾ 214 ਤਹਿਤ ਹਰ ਰਾਜ ਨੂੰ ਆਪਣੀ ਹਾਈਕੋਰਟ ਦਾ ਹੱਕ।

▶ ਨਸ਼ੇ ਦੀ ਹਾਲਤ ਵਿੱਚ ਹਸਪਤਾਲ ਪਹੁੰਚੇ ਪੰਜਾਬ ਪੁਲਿਸ ਦੇ ਹਵਾਲਦਾਰ ਜਗਜੀਤ ਸਿੰਘ ਨੂੰ ਕੀਤਾ ਸਸਪੈਂਡ।

▶ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ‘ਤੇ ਭਖੀ ਸਿਆਸਤ – ਕਾਂਗਰਸ ਨੇ ਕੀਤਾ ਵਿਰੋਧ।

▶ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਬਿਆਨ – ਪੈਰੋਲ ਕੈਦੀਆਂ ਦਾ ਸਵਿਧਾਨਕ ਹੱਕ, ਸਿਆਸਤ ਨਾ ਹੋਵੇ।

▶ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਫਿਲਮ ‘ਸੰਤਾ ਬੰਤਾ ਪ੍ਰਾਈਵੇਟ ਲਿਮਟਿਡ’ ‘ਤੇ ਬੈਨ ਜਾਇਜ਼ – ਸੁਖਬੀਰ ਬਾਦਲ।

▶ ਸ਼੍ਰੋਮਣੀ ਕਮੇਟੀ ਵਲੋਂ ਧਾਰਾ 25 ਬਾਰੇ ਲੜਾਈ ਜਾਰੀ ਰਹੇਗੀ, ਕਮੇਟੀ ਗਠਿਤ – ਪ੍ਰਧਾਨ ਅਵਤਾਰ ਸਿੰਘ

▶ ਸੰਗਰੂਰ ਵਿੱਚ ਆਟਾ ਦਾਲ ਸਕੀਮ ‘ਚ ਘੁਟਾਲੇ ਦੇ ਲੱਗੇ ਦੋਸ਼ – ਬੋਰੀਆਂ ਵਿੱਚ ਭਰਿਆ ਜਾ ਰਿਹਾ ਸੀ ਘੱਟ ਤੇ ਘਟੀਆ ਅਨਾਜ।

▶ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਨੇਡਾ ਦਾ ਦੌਰਾ ਰੱਦ।

▶ ਸੁਪਰੀਮ ਕੋਰਟ ਦੇ ਚੀਫ ਜਸਟਿਸ ਟੀ.ਐਸ ਠਾਕੁਰ ਨੇ ਕਿਹਾ – ਕੇਸ ਵੱਧ ਰਹੇ ਹਨ ਜੱਜਾਂ ਦੀ ਗਿਣਤੀ ਵੀ ਵਧੇ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome  ‘ਤੇ ਜਾਓ ਜੀ 🙏

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply