Saturday, June 29, 2024

ਇਮਾਰਤੀ ਕਾਰਕੁੰਨ (ਬਿਲਡਰਜ਼) ਕਮੇਟੀ ਦੀ ਜਨਰਲ ਬਾਡੀ ਮੀਟਿੰਗ ਹੋਈ

PPN2404201601ਅੰਮ੍ਰਿਤਸਰ, 24 ਅਪ੍ਰੈਲ (ਜਗਦੀਪ ਸਿੰਘ ਸੱਗੂ) – ਇਮਾਰਤੀ ਕਾਰਕੁੰਨ (ਬਿਲਡਰਜ਼) ਕਮੇਟੀ (ਰਜ਼ਿ) ਦੀ ਜਨਰਲ ਬਾਡੀ ਦੀ ਇੱਕ ਅਹਿਮ ਤੇ ਹੰਗਾਮੀ ਮੀਟਿੰਗ ਪ੍ਰਧਾਨ ਸz: ਜਗਜੀਤ ਸਿੰਘ ਦੀ ਪ੍ਰਧਾਨਗੀ ਕਮੇਟੀ ਦੇ ਦਫਤਰ ਚੌਂਕ ਬਾਬਾ ਭੌੜੀ ਵਾਲਾ ਵਿਖੇ ਹੋਈ, ਜਿਸ ਦੌਰਾਨ ਵਿਚਾਰ ਚਰਚਾ ਉਪਰੰਤ ਸਰਬਸੰਮਤੀ ਨਾਲ ਜਨਰਲ ਸਕੱਤਰ ਅਮਰ ਸਿੰਘ ਦਾ ਅਸਤੀਫਾ ਪ੍ਰਵਾਨ ਕੀਤਾ ਗਿਆ ਅਤੇ ਕਮੇਟੀ ਦੇ 3 ਸਾਲ ਤੋਂ ਲਮਕਦੇ ਆ ਰਹੇ ਕੰਮਾਂ ਜਿਵੇਂ ਕਮੇਟੀ ਮੈਂਬਰਾਂ ਦੇ ਪੰਜਾਬ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੀਆਂ ਕਾਪੀਆਂ ਬਨਵਾਉਣ ਦਾ ਕੰਮ ਤੇਜ਼ੀ ਨਾਲ ਕਰਨ ਬਾਰੇ ਫੈਸਲਾ ਕੀਤਾ ਗਿਆ ਤਾਂ ਜੋ ਮੈਂਬਰ ਬੋਰਡ ਤੋਂ ਮਿਲਣ ਵਾਲਾ ਲਾਭ ਮੈਂਬਰ ਪ੍ਰਾਪਤ ਕਰ ਸਕਣ।ਇਹ ਵੀ ਫੈਸਲਾ ਲਿਆ ਗਿਆ ਕਿ ਹਾਲ ਦੀ ਘੜੀ ਬਾਕੀ ਅਹੁੱਦੇਦਾਰ ਪਹਿਲਾਂ ਵਾਂਗ ਕੰਮ ਕਰਦੇ ਰਹਿਣਗੇ ਅਤੇ ਕਮੇਟੀ ਦੇ ਕੰਮਾਂ ਨੂੰ ਰਲ ਮਿਲ ਕੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਣਗੇ। ਇਸ ਮੀਟਿੰਗ ਵਿੱਚ ਭਗਵੰਤ ਸਿੰਘ ਸਕੱਤਰ, ਹਰਜਿੰਦਰ ਸਿੰਘ, ਤਰਲੋਕ ਸਿੰਘ ਪ੍ਰਚਾਰ ਸਕੱਤਰ, ਸਤਨਾਮ ਸਿੰਘ, ਦਲਜੀਤ ਸਿੰਘ ਮੀਤ ਪ੍ਰਧਾਨ, ਜਗਦੀਪ ਸਿੰਘ, ਸਤਨਾਮ ਸਿੰਘ ਥਾਂਦੇ, ਰਵਿੰਦਰ ਸਿੰਘ, ਕਮਲਜੀਤ ਸਿੰਘ, ਹਰਜਿਦਰ ਸਿੰਘ ਜਿੰਦਾ, ਜਸਬੀਰ ਸਿੰਘ ਸੱਗੂ, ਸੰਦੀਪ ਸਿੰਘ, ਬਲਕਾਰ ਸਿੰਘ, ਨਿਰਮਲ ਸਿੰਘ, ਚੰਨਾ ਚੂੜੇ ਵਾਲਾ ਤੋਂ ਇਲਾਵਾ ਕਾਫੀ ਗਿਣਤੀ ‘ਚ ਮੈਂਬਰ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply