Monday, July 1, 2024

1984 ਸਿੱਖ ਕਤਲੇਆਮ ਦੌਰਾਨ ਸਿੱਖਾਂ ਦੀ ਜਾਨ ਬਚਾਉਣ ਦੇ ਟਾਈਟਲਰ ਦੇ ਦਾਅਵੇ ਨੂੰ ਸਿੱਖਾਂ ਨਾਲ ਮਜ਼ਾਕ ਦੱਸਿਆ

manjit singh gkਨਵੀਂ ਦਿੱਲੀ, 27 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – 1984 ਸਿੱਖ ਕਤਲੇਆਮ ਦੇ ਕਥਿਤ ਦੋਸ਼ੀ ਜਗਦੀਸ਼ ਟਾਈਟਲਰ ਵੱਲੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਲਿਖੇ ਗਏ ਪੱਤਰ ‘ਤੇ ਸਿਆਸਤ ਭੱਖ ਗਈ ਹੈ। ਦਰਅਸਲ ਦੋ ਦਿਨ ਪਹਿਲਾ ਟਾਈਟਲਰ ਵੱਲੋਂ ਭੇਜੇ ਗਏ ਇਸ ਪੱਤਰ ਵਿਚ ਟਾਈਟਲਰ ਨੇ 1984 ਸਿੱਖ ਕਤਲੇਆਮ ਦੌਰਾਨ ਸੈਂਕੜਿਆਂ ਸਿੱਖਾਂ ਦੀ ਜਾਨ ਬਚਾਉਣ ਦਾ ਦਾਅਵਾ ਕੀਤਾ ਸੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਟਾਈਟਲਰ ਦੇ ਉਕਤ ਦਾਅਵੇ ਨੂੰ ਸਿੱਖਾਂ ਦੇ ਜਖ਼ਮਾਂ ਤੇ ਲੂਣ ਛਿੜਕਣ ਅਤੇ ਮਾਰੇ ਗਏ ਨਿਰਦੋਸ਼ ਸਿੱਖਾਂ ਦੀ ਲਾਸ਼ਾ ਦਾ ਬੇਸ਼ਰਮੀ ਨਾਲ ਮਜ਼ਾਕ ਉਡਾਉਣ ਦਾ ਪ੍ਰਤੀਕ ਦੱਸਿਆ ਹੈ। ਜੀ.ਕੇ ਨੇ ਟਾਈਟਲਰ ਨੂੰ ਆਪਣੇ ਦਾਅਵੇ ‘ਤੇ ਸ਼ਰਮ ਕਰਨ ਦੀ ਤਾਕੀਦ ਕਰਦੇ ਟਾਈਟਲਰ ਨੂੰ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਹੋਏ ਸਿੱਖ ਕਤਲੇਆਮ ਦਾ ਸਾਜਿਸ਼ਕਰਤਾ ਅਤੇ ਬੇਕਸੂਰ ਸਿੱਖਾਂ ਨੂੰ ਮਾਰਨ ਵਾਲੀ ਬੇਕਾਬੂ ਭੀੜ ਦਾ ਮੁਖ ਆਗੂ ਵੀ ਕਰਾਰ ਦਿੱਤਾ ਹੈ। ਜੀ.ਕੇ. ਨੇ ਕਿਹਾ ਕਿ ਟਾਈਟਲਰ ਵਰਗਾ ਬਦਨਾਮ ਆਗੂ ਸਿੱਖਾਂ ਨੂੰ ਬਚਾਉਣ ਦਾ ਦਾਅਵਾ ਕਰਕੇ ਦਰਅਸਲ ਆਪਣੇ ਜਾਲਮ ਜ਼ੁਲਮ ਨੂੰ ਛੁਪਾਉਣ ਦੀ ਨਾਪਾਕ ਕੋਸ਼ਿਸ਼ ਕਰ ਰਿਹਾ ਹੈ।  ਜੀ.ਕੇ. ਨੇ ਕਿਹਾ ਕਿ ਨਾ ਤਾਂ ਟਾਈਟਲਰ ਅਤੇ ਨਾ ਹੀ ਕਾਂਗਰਸ ਪਾਰਟੀ ਸਿੱਖਾਂ ਦੇ ਹੋਏ ਇਸ ਕਤਲੇਆਮ ਦੀ ਜਿੰਮੇਵਾਰੀ ਤੋਂ ਝੂਠੇ ਦਾਅਵੇ ਕਰ ਬੱਚ ਸਕਦੀ ਹੈ ਕਿਉਂਕਿ ਸਾਰੀ ਦਿੱਲੀ ਜਾਣਦੀ ਹੈ ਕਿ ਇਸ ਕਤਲੇਆਮ ਦੌਰਾਨ ਕਾਂਗਰਸੀ ਆਗੂ ਸੱਜਣ ਕੁਮਾਰ, ਐਚ.ਕੇ. ਐਲ. ਭਗਤ, ਧਰਮਦਾਸ ਸ਼ਾਸਤ੍ਰੀ ਅਤੇ ਟਾਈਟਲਰ ਨੇ ਭੀੜ ਦੀ ਅਗਵਾਈ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਆਦੇਸ਼ਾਂ ਤਹਿਤ ਕਰਦੇ ਹੋਏ ਬੇਦੋਸ਼ੇ ਸਿੱਖਾਂ ਨੂੰ ਨਿਸ਼ਾਨਾਂ ਬਣਾਇਆ ਸੀ। ਜੀ.ਕੇ. ਨੇ ਅਫ਼ਸੋਸ ਜਤਾਇਆ ਕਿ 32 ਸਾਲ ਨਸਲਕੁਸ਼ੀ ਨੂੰ ਬੀਤਣ ਦੇ ਬਾਵਜੂਦ ਵੀ ਪੀੜਿਤ ਇਨਸਾਫ਼ ਦੀ ਉਡੀਕ ਕਰ ਰਹੇ ਹਨ ਕਿਉਂਕਿ ਕਾਂਗਰਸ ਪਾਰਟੀ ਨੇ ਆਪਣੇ ਇਨ੍ਹਾਂ ਕਾਤਿਲ ਆਗੂਆਂ ਨੂੰ ਅਦਾਲਤਾਂ ਵਿਚ ਬਚਾਉਣ ਵਾਸਤੇ ਪੂਰੀ ਵਾਹ ਲਾ ਕੇ ਸਬੂਤਾਂ ਅਤੇ ਗਵਾਹਾਂ ਨੂੰ ਗਿਣੀ-ਮਿੱਥੀ ਸਾਜਿਸ਼ ਤਹਿਤ ਠਿਕਾਣੇ ਲਗਾਉਣ ਵਿਚ ਆਪਣੇ ਰਾਜ ਦੌਰਾਨ ਕੋਈ ਕਸਰ ਨਹੀਂ ਛੱਡੀ ਸੀ।
ਕਤਲੇਆਮ ਦੀ ਜਾਂਚ ਲਈ 11 ਜਾਂਚ ਕਮਿਸ਼ਨ ਅਤੇ ਕਈ ਜਾਂਚ ਕਮੇਟੀਆਂ ਹੋਂਦ ਵਿਚ ਆਉਣ ਦੇ ਬਾਵਜੂਦ ਕੁਝ ਐਫ.ਆਈ.ਆਰ. ਦਰਜ਼ ਹੋਣ ਨੂੰ ਮੰਦਭਾਗਾ ਦੱਸਦੇ ਹੋਏ ਜੀ.ਕੇ ਨੇ ਸਿੱਖ ਕਤਲੇਆਮ ਦੇ ਪਿੱਛੇ ਕਾਂਗਰਸ ਦੇ ਵੱਡੇ ਆਗੂ ਰਾਜੀਵ ਗਾਂਧੀ ਅਤੇ ਅਰੁਣ ਨਹਿਰੂ ਨੂੰ ਮੁਖ ਸਾਜਿਸ਼ਕਰਤਾ ਵੀ ਦੱਸਿਆ। ਜੀ.ਕੇ ਨੇ ਕਿਹਾ ਕਿ ਦਿੱਲੀ ਕਮੇਟੀ ਵੱਲੋਂ ਕਾਤਿਲਾਂ ਨੂੰ ਜੇਲ੍ਹਾਂ ਵਿਚ ਭੇਜਣ ਵਾਸਤੇ ਵਿੰਡੇ ਗਏ ਕਾਨੂੰਨੀ ਤੁਫਾਨੀ ਹਮਲੇ ਤੋਂ ਬਾਅਦ ਟਾਈਟਲਰ ਵੱਲੋਂ ਆਪਣੇ ਆਪ ਨੂੰ ਬੇਗੁਨਾਹ ਦੱਸਣਾ ਉਸਦੇ ਬੁਰੀ ਤਰ੍ਹਾਂ ਕਾਨੂੰਨੀ ਸ਼ਿਕੰਜੇ ਵਿਚ ਫਸਣ ਤੋਂ ਬਾਅਦ ਦੀ ਬੌਖਲਾਹਟ ਨਜਰ ਆਉਂਦੀ ਹੈ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ 26 ਸਾਲਾ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ

ਅੰਮ੍ਰਿਤਸਰ, 21 ਜੂਨ (ਜਗਦੀਪ ਸਿੰਘ) – ਪੂਰੀ ਦੁਨੀਆਂ ਅੰਦਰ ਆਪਣੇ ਨਿਵੇਕਲੇ ਸੇਵਾ ਕਾਰਜ਼ਾਂ ਕਾਰਨ ਜਾਣੇ …

Leave a Reply