Monday, July 1, 2024

ਅਰਬਨ ਹਾਟ ਦੀ ਸ਼ੁਰੂਆਤ ਜੁਲਾਈ ਤੱਕ ਸੰਭਵ – ਸੰਦੀਪ ਰਿਸ਼ੀ

PPN2704201610ਅੰਮ੍ਰਿਤਸਰ, 27 ਅਪ੍ਰੈਲ (ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਸ਼ਹਿਰ ਵਿਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਮਨੋਰਥ ਨਾਲ ਕ੍ਰਿਸਟਲ ਚੌਕ ਨੇੜੇ ਪੈਂਦੇ ਸ੍ਰੀ ਗੁਰੂ ਤੇਗ ਬਹਾਦਰ ਹਸਪਤਾਲ ਦੀ ਪੁਰਾਣੀ ਇਮਾਰਤ ਵਾਲੇ ਸਥਾਨ ‘ਤੇ ਬਣਾਈ ਗਈ ਅਰਬਨ ਹਾਟ, ਜਿਸ ਦਾ ਸੈਲਾਨੀਆਂ ਅਤੇ ਸ਼ਹਿਰ ਵਾਸੀਆਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਹੈ ਦੀ ਸ਼ੁਰੂਆਤ ਇਸ ਸਾਲ ਜੁਲਾਈ ਮਹੀਨੇ ਕੀਤੀ ਜਾ ਸਕਦੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਅੰਮ੍ਰਿਤਸਰ ਵਿਕਾਸ ਅਥਾਰਟੀ ਦੇ ਸੀ ਈ ਓ ਸ੍ਰੀ ਸੰਦੀਪ ਰਿਸ਼ੀ ਨੇ ਦੱਸਿਆ ਕਿ ਸ਼ਹਿਰ ਵਿਚ ਖਾਣੇ ਅਤੇ ਕਲਾ ਦੇ ਸ਼ੋਕੀਨਾਂ ਲਈ ਵਿਸ਼ੇਸ਼ ਤੌਰ ‘ਤੇ ਡਿਜਾਇਨ ਕੀਤੀ ਗਈ ਇਸ ਵਿਰਾਸਤੀ ਦਿਖ ਵਾਲੀ ਇਮਾਰਤ, ਜਿਸ ਨੂੰ ਬਨਾਉਣ ‘ਤੇ ਕਰੀਬ 9 ਕਰੋੜ ਰੁਪਏ ਦਾ ਖਰਚਾ ਆਇਆ ਹੈ, ਦਾ ਉਸਾਰੀ ਸਬੰਧੀ ਸਾਰਾ ਕੰਮ ਲਗਭਗ ਮੁਕੰਮਲ ਕਰ ਲਿਆ ਗਿਆ ਹੈ ਅਤੇ ਹੁਣ ਲੈਂਡ ਸਕੇਪਿੰਗ, ਫਰਨੀਚਰ, ਏਅਰ ਕੰਡੀਸ਼ਨਿੰਗ, ਗਜੀਬੋ ਆਦਿ ਦੀ ਉਸਾਰੀ ਦਾ ਕੰਮ ਬਾਕੀ ਹੈ, ਜਿਸ ਨੂੰ ਅਜੇ 2 ਕੁ ਮਹੀਨੇ ਦਾ ਸਮਾਂ ਹੋਰ ਲੱਗ ਸਕਦਾ ਹੈ।
ਸ੍ਰੀ ਸੰਦੀਪ ਰਿਸ਼ੀ ਨੇ ਦੱਸਿਆ ਕਿ ਇਸ ਅਰਬਨ ਹਾਟ ਨੂੰ ਲਾਹੌਰ ਦੀ ਅਨਾਰਕਲੀ ਸਟਰੀਟ, ਜੋ ਕਿ ਉਥੋਂ ਦੀ ਫੂਡ ਸਟਰੀਟ ਦੇ ਨਾਂਅ ਨਾਲ ਮਸ਼ਹੂਰ ਹੈ, ਦੀ ਤਰਜ਼ ‘ਤੇ ਉਸਾਰਿਆ ਗਿਆ ਹੈ। ਇਸ ਵਿਚ ਖਾਣੇ ਦੀਆਂ 19 ਸਟਾਲਾਂ, ਕਰਾਫਟ ਦੀਆਂ 32 ਦੁਕਾਨਾਂ, ਇਕ ਪੰਜਾਬ ਸਰਕਾਰ ਦਾ ਇੰਪੋਰੀਅਮ ਅਤੇ ਇਸ ਤੋਂ ਇਲਾਵਾ ਕਾਫੀ ਸ਼ਾਪ ਆਦਿ ਤਿਆਰ ਕਰਵਾਇਆ ਗਿਆ ਹੈ। ਉਨਾਂ ਦੱਸਿਆ ਕਿ ਖਾਣੇ ਦੇ ਸਟਾਲਾਂ ਲਈ ਅੰਮ੍ਰਿਤਸਰ ਅਤੇ ਪੰਜਾਬ ਦੇ ਮਸ਼ਹੂਰ ਰਸੋਈਏ, ਜੋ ਕਿ ਪਹਿਲਾਂ ਹੀ ਆਪਣੇ ਭੋਜਨ ਲਈ ਮਸ਼ਹੂਰ ਹਨ, ਨੂੰ ਇਸ ਭੋਜਨ ਸਟਰੀਟ ਲਈ ਸੱਦਾ ਪੱਤਰ ਦਿੱਤੇ ਗਏ ਹਨ। ਉਨਾਂ ਆਸ ਪ੍ਰਗਟਾਈ ਕਿ ਇਸ ਅਰਬਨ ਹਾਟ ਦੇ ਸ਼ੁਰੂ ਹੋਣ ਨਾਲ ਅੰਮ੍ਰਿਤਸਰ ਦੇ ਸੈਰ-ਸਪਾਟੇ ਨੂੰ ਨਵੀਆਂ ਉਚਾਈਆਂ ਮਿਲਣਗੀਆਂ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply