Wednesday, July 3, 2024

ਆਪ ਦੇ ਵਲੰਟੀਅਰਾਂ ਨੇ ਅਨਾਜ ਮੰਡੀ ਜੰਡਿਆਲਾ ਗੁਰੂ ਵਿਖੇ ਸੁਣੀਆਂ ਕਿਸਾਨਾ, ਮਜਦੂਰਾਂ ਤੇ ਆੜਤੀਆਂ ਦੀਆਂ ਮੁਸ਼ਕਲਾਂ

PPN2804201613ਜੰਡਿਆਲਾ ਗੁਰੂ, 29 ਅਪ੍ਰੈਲ (ਹਰਿੰਦਰ ਪਾਲ ਸਿੰਘ) – ਅੱਜ ਆਮ ਆਦਮੀ ਪਾਰਟੀ ਹਲਕਾ ਜੰਡਿਆਲਾ ਗੁਰੂ ਦੇ ਆਗੂਆਂ ਅਤੇ ਵਲੰਟੀਅਰਾਂ ਨੇ ਅਨਾਜ ਮੰਡੀ ਜੰਡਿਆਲਾ ਗੁਰੂ ਦਾ ਦੌਰਾ ਕੀਤਾ ਜਿਥੇ ਉਹਨਾ ਆੜਤੀਆਂ ਅਤੇ ਕਿਸਾਨਾ ਅਤੇ ਮਜਦੂਰਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾ ਦੀਆਂ ਮੁਸ਼ਕਲਾਂ ਸੁਣੀਆਂ।ਉਪਰੰਤ ਉਹਨਾ ਮਾਰਕੀਟ ਕਮੇਟੀ ਗਹਿਰੀ ਮੰਡੀ ਦੇ ਸੈਕਟਰੀ ਨੂੰ ਇੱਕ ਮੰਗ ਪੱਤਰ ਦਿੱਤਾ ਜਿਸ ਵਿੱਚ ਉਹਨਾ ਕਿਹਾ ਕਿ ਕਿਸਾਨਾਂ ਦੀ ਕਣਕ ਦਾ ਨਿਰਧਾਰਿਤ ਸਮੇ ਵਿੱਚ ਭੁਗਤਾਨ ਕੀਤਾ ਜਾਵੇ ਜੋ ਨਹੀ ਹੋ ਰਿਹਾ,ਕਈ ਕਿਸਾਨਾਂ ਨੂੰ ਜੇ ਫਾਰਮ ਨਹੀ ਮਿਲ ਰਿਹਾ ਉਹ ਦਿੱਤਾ ਜਾਵੇ, ਕੁੱਝ ਕਣਕ ਦੀਆਂ ਢੇਰੀਆਂ ਵਿੱਚ ਕੁਝ ਕਾਲੇ ਦਾਣੇ ਹਨ ਜਿੰਨਾ ਨੂੰ ਖ੍ਰੀਦਣ ਤੋ ਮਨਾਂ ਕੀਤਾ ਜਾ ਰਿਹਾ ਹੈ, ਢੇਰੀਆਂ ਵੀ ਤਰੰਤ ਖ੍ਰੀਦੀਆਂ ਜਾਣ, ਮੰਡੀ ਵਿੱਚ ਕਿਸਾਨ ਦੇ ਬੈਠਣ ਲਈ ਕੋਈ ਪ੍ਰਬੰਧ ਨਹੀ ਹੈ ਤੇ ਨਾ ਹੀ ਪੀਣ ਵਾਲੇ ਪਾਣੀ ਦਾ।ਉਹਨਾ ਦੀ ਮੰਗ ਹੈ ਕਿ ਪੀਣ ਵਾਲੇ ਪਾਣੀ ਲਈ ਆਰ ਓ ਦਾ ਪ੍ਰਬੰਧ ਕੀਤਾ ਜਾਵੇ ਅਤੇ ਬੈਠਣ ਲਈ ਪੱਕੇ ਥੜੇ ਬਣਾਏ ਜਾਣ, ਮੰਡੀ ਵਿੱਚ ਤਰਪਾਲਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਬਾਰਿਸ਼ ਅਉਣ ਤੇ ਕਣਕ ਨੁੰ ਬਚਾਇਆ ਜਾ ਸਕੇ ਕਿਉ ਕਿ ਭਿੱਜੀ ਹੋਈ ਕਣਕ ਨੂੂੰ ਖ੍ਰੀਦ ਏਜੰਸੀਆ ਖ੍ਰੀਦਣ ਤੋ ਮਨਾ ਕਰ ਦਿੰਦਿਆ ਹਨ।ਜਿੰਮੀਦਾਰਾਂ ਦੀ ਕਣਕ ਦੀ ਸਫਾਈ ਅਤੇ ਤੁਲਾਈ ਤੋ ਬਾਦ ਜਮੀਨ ਤੇ ਖਿਲਰੀ ਪਈ ਕਣਕ ਨੂੰ ਸਾਫ ਕਰਕੇ ਤੋਲਾਈ ਵਿੱਚ ਸ਼ਾਮਲ ਕੀਤਾ ਜਾਵੇ।ਮਾਰਕੀਟ ਕਮੇਟੀ ਦੇ ਸੈਕਟਰੀ ਨੇ ਇਹਨਾ ਨੂੰ ਉਹਨਾ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿਵਾਇਆ।ਇਸ ਮੌਕੇ ਜੰਡਿਆਲਾ ਗੁਰੂ ਹਲਕੇ ਦੇ ਮੁੱਖ ਬੁਲਾਰੇ ਸਰਬਜੀਤ ਸਿੰਘ ਡਿੰਪੀ,ਨਰੇਸ਼ ਪਾਠਕ, ਗੁਪਤੇਸ਼ਵਰ ਬਾਵਾ, ਸਵਰਨ ਸਿੰਘ ਗਹਿਰੀ ਮੰਡੀ, ਸੁਖਦੇਵ ਸਿੰਘ ਸਰਜਾ, ਸਤਨਾਮ ਸਿੰਘ ਗਿੱਲ, ਬੁੱਧ ਸਿੰਘ ਰਾਣਾਕਾਲਾ, ਹਰਮਿੰਦਰ ਸਿੰਘ ਵਡਾਲਾ ਜੌਹਲ, ਭਰਭੂਰ ਸਿੰਘ ਮੈਹਣੀਆਂ, ਲਖਬੀਰ ਸਿੰਘ ਜਾਣੀਆਂ, ਤੇਜਦੀਪ ਸਿੰਘ, ਬਲਰਾਜ ਸਿੰਘ ਤਰਸਿੱਕਾ, ਸ਼ਨਾਖ ਸਿੰਘ, ਰਾਣਾ ਪ੍ਰਤਾਪ, ਬਲਦੇਵ ਸਿੰਘ ਵਡਾਲਾ ਜੌਹਲ, ਕੇਵਲ ਸਿੰਘ, ਮਹਿੰਦਰ ਸਿੰਘ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਅਜੈਬ ਸਿੰਘ ਧੀਰੇਕੋਟ, ਦਿਲਾਵਰ ਸਿੰਘ, ਜਗਤਾਰ ਸਿੰਘ ਧਰਮੂਚੱਕ, ਸੰਤੋਖ ਸਿੰਘ ਦੇਵੀਦਾਸਪੁਰਾ, ਸੁੱਚਾ ਸਿੰਘ ਭੰਗਵਾਂ, ਪ੍ਰਮੋਦ ਕੁਮਾਰ, ਰਜਿੰਦਰ ਕੁਮਾਰ ਹੈਪੀ, ਪਲਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਜਸਬੀਰ ਸਿੰਘ ਸੈਦੋਕੇ, ਰਜੇਸ਼ ਪਾਠਕ, ਕਸ਼ਮੀਰ ਸਿੰਘ, ਜਤਿੰਦਰ ਸਿੰਘ ਮਹਿਤਾ ਚੌਂਕ, ਜਗਮੋਗਣ ਸਿੰਘ ਤਾਰਾਗੜ, ਅਵਤਾਰ ਸਿੰਘ ਰਾਜੂ ਸਮੇਤ ਭਾਰੀ ਗਿਣਤੀ ਵਿੱਚ ਪਾਰਟੀ ਦੇ ਵਲੰਟੀਅਰ ਸ਼ਾਮਲ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply