Friday, July 5, 2024

’ਸਰਬੱਤ ਦਾ ਭਲਾ’ ਬਠਿੰਡਾ ਇਕਾਈ ਦੀ ਮਹੀਨੇ ਵਾਰੀ ਮੀਟਿੰਗ ਆਯੋਜਿਤ

PPN0205201605ਬਠਿੰਡਾ, 2 ਮਈ (ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਵਿਚ ਸਮਾਜ ਭਲਾਈ ਲਈ ਕੰਮ ਕਰ ਰਹੀ ਸੰਸਥਾ ”ਸਰਬੱਤ ਦਾ ਭਲਾ ”ਬਠਿੰਡਾ ਇਕਾਈ ਦੀ ਮਹੀਨੇ ਵਾਰੀ ਮੀਟਿੰਗ ਡਾਕਟਰ ਕਸ਼ਿਸ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਸਰਕਾਰੀ ਸਕੂਲ ਜੋ ਕਿ ਪੀਣ ਵਾਲੇ ਪਾਣੀ ਤੋਂ ਵਚਿੰਤ ਹਨ ਉਥੇ ਆਰ ਓ ਅਤੇ ਵਾਟਰ ਕਲਰ ਲਗਾਏ ਜਾਣ ਤਾਂ ਕਿ ਗਰਮੀ ਦੇ ਮੌਸਮ ਵਿਚ ਬੱਚਿਆਂ ਨੂੰ ਪੀਣ ਵਾਲੇ ਪਾਣੀ ਤੋਂ ਕਿਸੇ ਕਿਸਮ ਦੀ ਤਕਲੀਫ਼ ਨਾ ਹੋਵੇ। ਇਸ ਮੌਕੇ ਹੋਰ ਵੀ ਫੈਸਲੇ ਕੀਤੇ ਗਏ ਜਿਨ੍ਹਾਂ ਵਿਚ ਪਿੰਡ ਵਿਚ ਰਹਿ ਰਹੇ ਅਤਿ ਹੀ ਗਰੀਬ ਪਰਿਵਾਰਾਂ ਲਈ ਪੈਨਸ਼ਨ ਮਨਜੂਰ ਕੀਤੀ ਜਾਵੇ, ਸਿੱਖਿਆ ਅਧਿਕਾਰੀਆਂ ਤੋਂ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਹਸ਼ਿਆਰ ਵਿਦਿਆਰਥੀਆਂ ਦੀ ਸੂਚੀਆਂ ਮੰਗ ਕੇ ਪੜ੍ਹਣ ਹਿੱਤ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਜਾਵੇ, ਪੀਣ ਵਾਲੇ ਪੀਣ ਦੀ ਦੁਰਵਰਤੋਂ ਰੋਕਣ ਲਈ ਟਰਸੱਟ ਵਲੋਂ ਲੋਕਾਂ ਨੂੰ ਜਾਗੁੂਰਕ ਕੀਤਾ ਜਾਵੇ ਅਤੇ ਇਕਾਈ ਦੇ ਦਫ਼ਤਰ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਐਚ.ਪੀ.ਐਸ.ਧਵਨ, ਰਜਿੰਦਰ ਸਿੰਘ ਤੇ ਹਰਿੰਦਰ ਸਿੰਘ ਨੂੰ ਐਜੂਕੇਸ਼ਨ ,ਪੈਨਸ਼ਨ, ਨਾਨ ਪੈਨਸ਼ਨ ਸੈਕਸ਼ਨ ਦਾ ਇੰਨਚਾਰਜ ਥਾਪਿਆ ਗਿਆ। ਇਸ ਮੌਕੇ ਲਛਮਣ ਸਿੰਘ ਤੋਂ ਇਲਾਵਾ ਹੋਰ ਵੀ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ। ਸੰਸਥਾ ਇੰਚਾਰਜ ਨੇ ਕਿਹਾ ਕਿ ਮੈਨੇਜਿੰਗ ਡਾਇਰਕੈਟਰ ਐਸ. ਪੀ ਉਬਰਾਏ ਦੀ ਅਗਵਾਈ ਵਿਚ ਚੱਲ ਰਹੇ ਸ਼ਹਿਰ ਦੇ ਟੀਚਰਜ਼ ਹੋਮ ਵਿਖੇ ਦਫ਼ਤਰ ਵਿਖੇ ਲੋੜਵੰਦ ਵਿਅਕਤੀ ਆਪਣੀਆਂ ਦੁੱਖ ਤਕਲੀਫ਼ਾਂ ਦੱਸ ਕੇ ਲੋੜੀਦੀ ਯੋਗ ਕਾਰਵਾਈ ਕੀਤੀ ਜਾਵੇ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply