Monday, July 1, 2024

ਹੁਣ ਮੋਬਾਈਲ ਤੇ ਮਿਲੇਗਾ ਪੈਨਸ਼ਨ ਦਾ ਸੁਨੇਹਾ – ਡਿਪਟੀ ਕਮਿਸ਼ਨਰ

ਬੁਢਾਪਾ, ਵਿਧਵਾ, ਆਸ਼ਰਿਤ ਤੇ ਅਪੰਗ ਪੈਨਸ਼ਨ ਦਾ ਡਾਟਾ ਹੋਵੇਗਾ ਆਨਲਾਈਨ

Smt. Isha Kalia Fzk DCਫਾਜ਼ਿਲਕਾ, 5 ਮਈ (ਵਨੀਤ ਅਰੋੜਾ)- ਸਮਾਜਿਕ ਸੁਰੱਖਿਆ ਵਿਭਾਗ ਪੰਜਾਬ ਵੱਲੋ ਪੈਨਸ਼ਨਾਂ ਲਈ ਸ਼ੋਸਲ ਸਕਿਊਰਟੀ ਪੋਰਟਲ ਬਣਾਇਆ ਗਿਆ ਹੈ ਜਿਸ ਵਿਚ ਬੁਢਾਪਾ ਵਿਧਵਾ , ਆਸ਼ਰਿਤ ਅਤੇ ਅਪੰਗ ਪੈਨਸ਼ਨ ਪ੍ਰਾਪਤ ਕਰ ਰਹੇ ਲਾਭਪਾਤਰੀਆਂ ਦਾ ਡਾਟਾ ਸ਼ੋਸ਼ਲ ਸਕਿਊਰਿਟੀ ਪੋਰਟਲ ‘ਤੇ ਫੀਡ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਵੱਲੋਂ ਦਿੱਤੀ ਗਈ।  ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਇੰਨ੍ਹਾਂ ਲਾਭਪਤਾਰੀਆਂ ਪੈਨਸਨਾਂ ਦਾ ਡਾਟਾ ਇਸ ਪੋਰਟਲ ਵਿੱਚ ਫੀਡ ਕੀਤਾ ਜਾ ਰਿਹਾ ਹੈ।ਜਿਸ ਵਿੱਚ ਲਾਭਪਾਤਰੀਆ ਦੀ ਮੁੱਢਲੀ ਜਾਣਕਾਰੀ ਤੋ ਇਲਾਵਾ ਉਨ੍ਹਾ ਦਾ ਮੋਬਾਈਲ ਨੰਬਰ ਅਤੇ ਆਧਾਰ ਕਾਰਡ ਨੰਬਰ ਵੀ ਫੀਡ ਕੀਤਾ ਜਾਣਾ ਹੈ ਤਾਂ ਜੋ ਪੈਨਸ਼ਨ ਭੇਜਣ ਸਮੇਂ ਸਬੰਧਤ ਲਾਭਪਾਤਰੀ ਨੂੰ ਪੈਨਸ਼ਨ ਦੀ ਅਦਾਇਗੀ ਸਬੰਧੀ ਸੁਨੇਹਾ ਆਦਿ ਭੇਜਿਆ ਜਾ ਸਕੇ ।ਇਸ ਤੋ ਇਲਾਵਾ ਅਧਿਕਾਰੀਆਂ ਵੱਲੋਂ ਸਮੇਂ ਸਮੇਂ ਤੇ ਪੈਨਸ਼ਨ ਦੀ ਅਦਾਇਗੀ ਲਈ ਸਿੱਧੇ ਤੌਰ ਤੇ ਵੀ ਲਾਭਪਾਤਰੀ ਨਾਲ ਸੰਪਰਕ ਵੀ ਕੀਤਾ ਜਾ ਸਕਦਾ ਹੈ।ਇਸ ਨਾਲ ਪੈਨਸ਼ਨ ਦੇ ਕੰਮ ਵਿੱਚ ਪਾਰਦਸ਼ਤਾ ਆਵੇਗੀ ਅਤੇ ਪੈਨਸ਼ਨ ਸਬੰਧੀ ਸ਼ਿਕਾਇਤ ਦਾ ਨਿਪਟਾਰਾ ਵੀ ਜਲਦ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇ ਕਰ ਕਿਸੇ ਲਾਭਪਾਤਰੀ ਪਾਸ ਆਪਣਾ ਮੋਬਾਈਲ ਨੰਬਰ ਨਹੀਂ ਤਾਂ ਉਹ ਆਪਣੇ ਕਿਸੇ ਪਰਿਵਾਰ ਦੇ ਮੈਂਬਰ ਜਾਂ ਨਜ਼ਦੀਕੀ ਦਾ ਮੋਬਾਈਲ ਨੰਬਰ ਦੇ ਸਕਦਾ ਹੈ।ਉਨ੍ਹਾਂ ਸਮੂਹ ਲਾਭਪਾਤਰੀਆ ਨੂੰ ਅਪੀਲ ਕੀਤੀ ਹੈ ਕਿ ਆਪਣਾ ਮੋਬਾਈਲ ਨੰਬਰ ਅਤੇ ਅਧਾਰ ਕਾਰਡ ਨੰਬਰ ਦੀ ਜਾਣਕਾਰੀ 13 ਮਈ ਤੋਂ ਪਹਿਲਾਂ ਪਹਿਲਾਂ ਸਬੰਧਤ ਬਲਾਕ ਦੇ ਬਲਾਕ ਵਿਕਾਸ ਤੇ ਪ੍ਰੋਜੈਕਟ ਅਫਸਰ (ਸੀ ਡੀ ਪੀ ਓ) ਦੇ ਦਫਤਰ ਦਿੱਤੀ ਜਾਵੇ ਤਾਂ ਜੋ ਮਹੀਨਾ ਅਪ੍ਰੈਲ 2016 ਦੀ ਪੈਨਸ਼ਨ ਜਲਦੀ ਜਾਰੀ ਕੀਤੀ ਜਾ ਸਕੇ ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply