Monday, July 1, 2024

ਖਾਲਸਾ ਯੂਨੀਵਰਸਿਟੀ ਦੀ ਇਜਾਜ਼ਤ ਤੋਂ ਪੈੈਦਾ ਹੋਏ ਹਾਲਾਤਾਂ ਬਾਰੇ ਮੀਟਿੰਗ ਅੱਜ – ਲਾਲੀ ਮਜੀਠੀਆ

Sukhjinder Raj Singh (Lalli Majithia)ਅੰਮ੍ਰਿਤਸਰ, 5 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਖਾਲਸਾ ਕਾਲਜ ਗਵਰਨਿੰਗ ਕੌਂਸਲ ਨੂੰ ਖਾਲਸਾ ਯੂਨੀਵਰਸਿਟੀ ਬਣਾਏ ਜਾਣ ਦੀ ਇਜਾਜ਼ਤ ਤੋਂ ਪੈੈਦਾ ਹੋਏ ਹਾਲਾਤਾਂ ਤੇ ਗੰਭੀਰ ਵਿਚਾਰ ਕਰਨ ਅਤੇ ਅਗਲੀ ਰਣਨੀਤੀ ਅਖਤਿਆਰ ਕਰਨ ਹਿੱਤ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਸਿੱਖ ਇਤਿਹਾਸਕਾਰਾਂ, ਧਾਰਮਿਕ ਸ਼ਖਸ਼ੀਅਤਾਂ, ਸਿੱਖ ਸੰਸਥਾਵਾਂ ਦੇ ਹਿੱਤਾਂ ਦੀ ਰਾਖੀ ਲਈ ਜੂਝ ਰਹੇ ਚਿੰਤਕਾਂ ਦੀ ਇੱਕ ਇਕਤਰਤਾ ਸਥਾਨਕ ਕੰਪਨੀ ਬਾਗ ਵਿਖੇ 6 ਮਈ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਬੁਲਾਈ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਅਤੇ ਖਾਲਸਾ ਯੂਨੀਵਰਸਿਟੀ ਦੀ ਸਥਾਪਨਾ ਦੇ ਨਾਮ ਹੇਠ ਸਿੱਖ ਵਿਰਾਸਤ ਤੇ ਸਰਮਾਏ ਨੂੰ ਲਗਾਏ ਜਾ ਰਹੇ ਖੋਰੇ ਦਾ ਵਿਰੋਧ ਜਿਤਾ ਰਹੇ ਸ੍ਰ: ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਅਪੀਲ ਕੀਤੀ ਹੈ ਕਿ ਵਿਦਿਅਕ ਅਦਾਰਿਆਂ ਤੇ ਵਿਰਾਸਤੀ ਸੰਸਥਾਵਾਂ ਨੂੰ ਨਿੱਜੀ ਹੱਥਾਂ ‘ਚੋਂ ਅਜ਼ਾਦ ਕਰਾਉਣ ਦਾ ਇੱਛੁਕ ਹਰ ਸ਼ਖਸ਼ ਇਸ ਇੱਕਤਰਤਾ ਵਿੱਚ ਸ਼ਾਮਿਲ ਹੋਵੇ।ਸ੍ਰ: ਲਾਲੀ ਮਜੀਠੀਆ ਨੇ ਦੱਸਿਆ ਹੈ ਕਿ ਅੰਮ੍ਰਿਤਸਰ ਦੇ ਇੱਕ ਅਹਿਮ ਇਤਿਹਾਸਕ ਵਿਦਿਅਕ ਅਦਾਰੇ ਖਾਲਸਾ ਕਾਲਜ ਸੰਸਥਾਨ ਨੁੰ ਐਸ ਵਕਤ ਪੂਰੀ ਤਰ੍ਹਾਂ ਸੱਤਾਧਾਰੀ ਸਿਆਸੀ ਧਿਰ ਦੇ ਪ੍ਰੀਵਾਰ ਨੇ ਜਕੜ ਲਿਆ ਹੈ ,ਇਸ ਸੰਸਥਾ ਦੇ ਸਾਰੇ ਹੀ ਵਿੱਤੀ ਸਾਧਨ ਨਿੱਜੀ ਹਿੱਤਾਂ ਲਈ ਵਰਤੇ ਜਾ ਰਹੇ ਹਨ ਤੇ ਇਸ ਅਦਾਰੇ ਦੀ ਮਲਕੀਅਤੀ ਜ਼ਮੀਨ ਤੀਕ ਵੀ ਖਾਲਸਾ ਯੂਨੀਵਰਸਿਟੀ ਉਸਾਰਨ ਲਈ ਵਰਤੀ ਜਾ ਰਹੀ ਹੈ ।ਸ੍ਰ: ਲਾਲੀ ਮਜੀਠੀਆ ਨੇ ਕਿਹਾ ਹੈ ਕਿ ਉਹ ਯੂਨੀਵਰਸਿਟੀ ਸਥਾਪਿਤ ਕੀਤੇ ਜਾਣ ਦੇ ਖਿਲਾਫ ਨਹੀ ਹਨ ਲੇਕਿਨ ਇਹ ਜਰੂਰ ਚਾਹੁੰਦੇ ਹਨ ਕਿ ਲੋਕਾਂ ਦੁਆਰਾ ਦਾਨ ਕੀਤੇ ਪੈਸੇ ਨਾਲ ਹੋਂਦ ਵਿੱਚ ਆਏ ਇਸ ਵਿਦਿਅਕ ਸੰਸਥਾਨ ਦਾ ਸਮੁੱਚਾ ਵਿਧੀ ਵਿਧਾਨ ਤੇ ਕਾਰਜਪ੍ਰਣਾਲੀ ਪਾਰਦਰਸ਼ੀ ਹੋਵੇ ।ਉਨ੍ਹਾਂ ਕਿਹਾ ਕਿ ਉਹ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੂੰ ਲਿਖਤੀ ਰੂਪ ਵਿੱਚ ਅਪੀਲਾਂ ਕਰ ਚੁੱਕੇ ਹਨ ਕਿ ਯੂਨੀਵਰਸਿਟੀ ਦੀ ਸੰਭਾਵੀ ਕੈਬਨਿਟ ਵਿੱਚ ਸ਼ਾਮਿਲ ਕੀਤੇ ਜਾਣ ਵਾਲੇ ਚਿੰਤਕਾਂ, ਸਿੱਖਿਆ ਮਾਹਿਰਾਂ ਤੇ ਪ੍ਰਬੰਧਕੀ ਵਿਅਕਤੀਆਂ ਵਿੱਚ ਖਾਲਸਾ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੂੰ ਜਰੂਰ ਸ਼ਾਮਿਲ ਕੀਤਾ ਜਾਵੇ।ਸ੍ਰ: ਲਾਲੀ ਮਜੀਠੀਆ ਨੇ ਦੱਸਿਆ ਹੈ ਕਿ ਯੂਨੀਵਰਸਿਟੀ ਸਥਾਪਿਤ ਕਰਨ ਲਈ ਪੱਬਾਂ ਭਾਰ ਹੋਏ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਮੈਂਬਰਾਨ ਤੇ ਅਹੁੱਦੇਦਾਰ, ਯੂਨੀਵਰਸਿਟੀ ਬਾਰੇ ਕੋਈ ਜਾਣਕਾਰੀ ਦੇਣੀ ਤਾਂ ਇੱਕ ਪਾਸੇ ਕਿਸੇ ਦੀ ਦਲੀਲ ਸੁਨਣ ਲਈ ਵੀ ਤਿਆਰ ਹਨ ਜੋ ਯੂਨੀਵਰਸਿਟੀ ਦੀ ਸਥਾਪਨਾ ਪਿੱਛਲੇ ਮਕਸਦ ਤੇ ਕਾਰਜਪ੍ਰਣਾਲੀ ਬਾਰੇ ਸ਼ੰਕੇ ਖੜੇ ਕਰਦੀ ਹੈ ।ਉਨ੍ਹਾਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਸਿੱਖ ਇਤਿਹਾਸਕਾਰਾਂ, ਧਾਰਮਿਕ ਸ਼ਖਸ਼ੀਅਤਾਂ, ਸਿੱਖ ਸੰਸਥਾਵਾਂ ਦੇ ਹਿੱਤਾਂ ਦੀ ਰਾਖੀ ਲਈ ਜੂਝ ਰਹੇ ਚਿੰਤਕਾਂ ਨੂੰ ਅਪੀਲ ਕੀਤੀ ਹੈ ਕਿ ਖਾਲਸਾ ਯੂਨੀਵਰਸਿਟੀ ਬਣਾਏ ਜਾਣ ਦੀ ਇਜਾਜ਼ਤ ਤੋਂ ਪੈੈਦਾ ਹੋਏ ਹਾਲਾਤਾਂ ਤੇ ਗੰਭੀਰ ਵਿਚਾਰ ਕਰਨ ਅਤੇ ਅਗਲੀ ਰਣਨੀਤੀ ਅਖਤਿਆਰ ਕਰਨ ਹਿੱਤ ਹਰ ਸੰਸਥਾ ਤੇ ਸਿਖਿਆ ਹਿਤੈਸ਼ੀ ਸਥਾਨਕ ਕੰਪਨੀ ਬਾਗ ਵਿਖੇ 6 ਮਈ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਮਹਾਤਮਾ ਗਾਂਧੀ ਦੇ ਬੁੱਤ ਨੇੜੇ ਇਕੱਤਰ ਹੋਵੇ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply