Wednesday, July 3, 2024

’ਮੇਰੀ ਆਵਾਜ਼ ਹੀ ਪਹਿਚਾਣ ਹੈ’ ਸੀਰੀਅਲ ਦੀ ਪ੍ਰਮੋਸ਼ਨ ਲਈ ਅੰਮ੍ਰਿਤਸਰ ਪਹੁੰਚੀ ਅਦਾਕਾਰਾ ਪੱਲਵੀ ਜੋਸ਼ੀ

PPN0905201621ਅੰਮ੍ਰਿਤਸਰ, 7 ਮਈ (ਜਗਦੀਪ ਸਿੰਘ ਸੱਗੂ)- ਐਂਡ ਟੀਵੀ ਦਾ ਸ਼ੋਅ ‘ਮੇਰੀ ਆਵਾਜ਼ ਹੀ ਪਹਿਚਾਨ ਹੈ’, ਗਾਇਕਵਾੜ ਪਰਿਵਾਰ ਦੀ ਇੱਕ ਮਜ਼ਬੂਤ ਇੱਛਾ ਸ਼ਕਤੀ ਵਾਲੀ ਮਹਿਲਾ ਦੀ ਕਹਾਣੀ ਪੇਸ਼ ਕਰ ਰਿਹਾ ਹੈ।ਇਸ ਦੀ ਕਹਾਣੀ ਤਿੰਨ ਪੀੜ੍ਹੀਆਂ ਦੇ ਆਲ੍ਹੇ ਦੁਆਲ੍ਹੇ ਘੁੰਮਦੀ ਹੈ, ਜਿਸ ਵਿੱਚ ਛੋਟੇ ਜਿਹੇ ਖੂਬਸੂਰਤ ਸ਼ਹਿਰ ਨਗਥਾਨੇ ਤੋਂ ਮੁੰਬਈ ਤੱਕ ਦੋ ਭੈਣਾ ਦੀ ਯਾਤਰਾ ਦਿਖਾਈ ਗਈ ਹੈ।ਇਨ੍ਹਾਂ ਦੋਹਾਂ ਭੈਣਾਂ ਨੂੰ ਜੋੜਨ ਵਾਲੀ ਸਿਰਫ ਇੱਕ ਕੜੀ ਹੈ ਅਤੇ ਉਹ ਹੈ, ਉਨ੍ਹਾਂ ਦੀ ਮਾਂ ਦੇਵਿਕਾ ਗਾਇਕਵਾੜ, ਜਿਸਦੀ ਭੂਮਿਕਾ ਅਨੁਭਵੀ ਅਦਾਕਾਰਾ ਪੱਲਵੀ ਜੋਸ਼ੀ ਨਿਭਾ ਰਹੀ ਹੈ। ਪੱਲਵੀ, ਮਦਰਸ ਡੇ ਦੇ ਮੌਕੇ ‘ਤੇ ਆਪਣੇ ਸ਼ੋਅ ਨੂੰ ਪ੍ਰਮੋਟ ਕਰਨ ਲਈ ਅੱਜ ਹਯਾਤ ਹੋਟਲ, ਅੰਮ੍ਰਿਤਸਰ ਵਿੱਚ ਪੱਤਰਕਾਰਾਂ ਦੇ ਰੂਬਰੂ ਹੋਈ।
‘ਮੇਰੀ ਆਵਾਜ਼ ਹੀ ਪਹਿਚਾਨ ਹੈ’ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਿਰਫ ਐਂਡ ਟੀਵੀ ‘ਤੇ ਪ੍ਰਸਾਰਿਤ ਹੁੰਦਾ ਹੈ।’ਮੇਰੀ ਆਵਾਜ਼ ਹੀ ਪਹਿਚਾਨ ਹੈ’ ਦੋ ਭੈਣਾਂ ਅਤੇ ਉਨ੍ਹਾਂ ਦੇ ਵਿੱਚ ਕੌੜੇ ਅਤੇ ਮਿੱਠੇ ਸੰਬੰਧਾਂ ਦੀ ਕਹਾਣੀ ਹੈ, ਜਿਹੜੇ ਉਨ੍ਹਾਂ ਦੇ ਵਿੱਚ ਮੁਕਾਬਲਾ ਬਣੇ ਹਨ। ਇਸ ਕਹਾਣੀ ਵਿੱਚ ਕਲਿਆਣੀ ਅਤੇ ਕੇਤਕੀ ਹਨ, ਜਿਨ੍ਹਾਂ ਦੀ ਦੁਨੀਆਂ ਉਨ੍ਹਾਂ ਦਾ ਸੰਗੀਤ ਹੈ, ਪਰ ਕੁਝ ਅਣਚਾਹੀਆਂ ਸਥਿਤੀਆਂ ਦੇ ਕਾਰਨ ਇਹ ਸੰਗੀਤ ਹੀ ਉਨ੍ਹਾਂ ਦੇ ਵਿੱਚ ਦੀਵਾਰ ਬਣ ਜਾਂਦਾ ਹੈ। ਉੁਨ੍ਹਾਂ ਦੀ ਮਾਂ, ਦੇਵਿਕਾ ਆਪਣੀ ਪਰਸਪਰ ਵਿਰੋਧੀ ਧੀਆਂ ਦੇ ਵਿੱਚ ਉਲਝ ਕੇ ਰਹਿ ਜਾਂਦੀ ਹੈ। ਦੇਵਿਕਾ ਹੀ ਪੂਰੇ ਪਰਿਵਾਰ ਨੂੰ ਬੰਨ੍ਹ ਕੇ ਰੱਖਦੀ ਹੈ। ਦੇਵਿਕਾ ਦੀ ਸਭ ਤੋਂ ਅਨੌਖੀ ਗੱਲ ਹੈ ਕਿ ਉਹ ਪਰਿਸਥਿਤੀਆਂ ਨੂੰ ਉਸੇ ਰੂਪ ਵਿੱਚ ਦੇਖਦੀ ਹੈ, ਜਿਸ ਵਿੱਚ ਉਹ ਹੁੰਦੀ ਹੈ ਅਤੇ ਉਸਦੇ ਅਨੁਸਾਰ ਉਨ੍ਹਾਂ ਦਾ ਵਿਵਹਾਰਿਕ ਸਮਾਧਾਨ ਤਲਾਸ਼ਦੀ ਹੈ, ਪਰ ਉਬਹ ਕਦੇ ਵੀ ਕਿਸੇ ਨੂੰ ਵੀ ਉਸਦੇ ਲਈ ਮਜ਼ਬੂਰ ਨਹੀਂ ਕਰਦੀ, ਇੱਥੋਂ ਤੱਕ ਕਿ ਆਪਣੀਆਂ ਧੀਆਂ ਨੂੰ ਵੀ ਨਹੀਂ।
ਪੱਲਵੀ ਜੋਸ਼ੀ ਨੇ ਦੱਸਿਆ, ‘ਸ਼ੋਅ ਮੇਰੀ ਆਵਾਜ਼ ਹੀ ਪਹਿਚਾਨ ਹੈ, ਮੇਰੇ ਦਿਲ ਦੇ ਬਹੁਤ ਨੇੜੇ ਹੈ। ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ ਮੈਂ ਸਕ੍ਰੀਨ ‘ਤੇ 30 ਸਾਲਾ, 45 ਸਾਲਾ ਅਤੇ 80 ਸਾਲਾ ਮਹਿਲਾ ਦੀ ਭੂਮਿਕਾ ਵਿੱਚ ਨਜ਼ਰ ਆਵਾਂਗੀ। ਦਰਸ਼ਕ ਵੀ ਅਜਿਹੀਆਂ ਕਹਾਣੀਆਂ ਪਸੰਦ ਕਰਦੇ ਹਨ ਜਿਨ੍ਹਾਂ ਦੀ ਕਹਾਣੀ ਸੀਮਿਤ ਹੋਵੇ, ਜਿਨ੍ਹਾਂ ਦਾ ਇਤਿਹਾਸ ਵੀ ਹੋਵੇ ਅਤੇ ਨਾਲ ਹੀ ਉਹ ਕਾਫੀ ਰੋਚਕ ਵੀ ਹੋਣ। ਮੈਂ ਅੰਮ੍ਰਿਤਸਰ ਵਿੱਚ ਇੱਥੇ ਲੋਕਾਂ ਦਾ ਧੰਨਵਾਦ ਕਰਨ ਆਈ ਹਾਂ।ਕਿਹੋ ਜਿਹੀ ਕਿਸਮਤ ਹੈ ਕਿ ਮਦਰਜ਼ ਡੇਅ ਬਿਲਕੁੱਲ ਨੇੜੇ ਹੈ ਅਤੇ ਮੇਰੀ ਆਨ ਸਕ੍ਰੀਨ ਬੇਟੀਆਂ ਇੱਕ ਦੂਜੇ ਨੂੰ ਬਰਦਾਸ਼ਤ ਨਹੀਂ ਕਰ ਸਕਦੀਆਂ।’
ਇਹ ਸ਼ੋਅ ਮੋਹਰੀ ਬਾਲੀਵੁੱਡ ਅਤੇ ਟੈਲੀਵਿਜ਼ਨ ਸਕ੍ਰੀਨਪਲੇ ਲੇਖਿਕਾ ਭਵਾਨੀ ਅਈਅਰ ਨੇ ਲਿਖਿਆ ਹੈ। ਇਸ ਵਿੱਚ ਬਿਹਤਰੀਨ ਸਟਾਰ ਕਾਸਟ, ਰੋਚਕ ਕਿਰਦਾਰ ਤੇ ਸ਼ਾਨਦਾਰ ਸਟੋਰੀਟੈਲਿੰਗ ਦਰਸ਼ਕਾਂ ਨੂੰ ਮੋਹਿਤ ਕਰ ਦਿੰਦੇ ਹਨ।ਦੇਖੋ ‘ਮੇਰੀ ਆਵਾਜ਼ ਹੀ ਪਹਿਚਾਨ ਹੈ’ ਦੇ ਨਾਲ ਟੈਲੀਵਿਜ਼ਨ ‘ਤੇ ਸਭ ਤੋਂ ਵੱਡੀ ਸੰਗੀਤ ਦਾ ਮੁਕਾਬਲਾ, ਹਰ ਸੋਮਵਾਰ ਤੋਂ ਸ਼ੁੁੱਕਰਵਾਰ ਰਾਤੀ 8:00 ਵਜੇ, ਸਿਰਫ ਐਂਡ ਟੀਵੀ ‘ਤੇ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply