Wednesday, July 3, 2024

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ‘ਮਜ਼ਦੂਰ ਦਿਵਸ’ ‘ਤੇ ਸੇਵਾਦਾਰਾਂ ਦਾ ਸਨਮਾਨ

PPN0905201622ਅੰਮ੍ਰਿਤਸਰ, 7 ਮਈ (ਜਗਦੀਪ ਸਿੰਘ ਸੱਗੂ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਮਜ਼ਦੂਰ ਦਿਵਸ ਦੇ ਮੌਕੇ ਤੇ ਸਕੂਲ ਵਿੱਚ ਲੰਬੇ ਸਮੇਂ ਤੋਂ ਬੜੀ ਮਿਹਨਤ ਅਤੇ ਈਮਾਨਦਾਰੀ ਨਾਲ ਆਪਣੀ ਸੇਵਾ ਨਿਭਾਉਣ ਵਾਲੇੇ ਸੇਵਾਦਾਰਾਂ ਅਤੇ ਕਾਮਿਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਵਿੱਚ ਸ਼੍ਰੇਣੀ ਚਾਰ ਦੇ ਕਰਮਚਾਰੀਆਂ ਲਈ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਕੂਲ ਦੇ ਮੈਂਬਰ ਇੰਚਾਰਜ ਹਰਮਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਇਹਨਾਂ ਦੀ ਹੌਸਲਾ ਅਫਜਾਈ ਕੀਤੀ।ਪ੍ਰੋਗਰਾਮ ਦਾ ਆਰੰਭ ਸਕੂਲ ਸ਼ਬਦ ਨਾਲ ਕੀਤਾ ਗਿਆ। ਇਸਤੋਂ ਉਪਰੰਤ ਦਰਜਾ ਚਾਰ ਦੇ ਕਰਮਚਾਰੀਆਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਪੰਜਾਬੀ ਗੀਤ ਅਤੇ ਗਿੱਧਾ ਪੇਸ਼ ਕੀਤਾ ਗਿਆ। ਬੀਬੀ ਦਰਸ਼ਨ ਕੌਰ ਵੱਲੋਂ ਗੀਤ ਅਤੇ ਸਰੀਤਾ ਦੁਆਰਾ ਡਾਂਸ ਪੇਸ਼ ਕੀਤਾ ਗਿਆ। ਮੈਂਬਰ ਇੰਚਾਰਜ ਸz. ਹਰਮਿੰਦਰ ਸਿੰਘ ਨੇ ਕਿਹਾ ਕਿ ਕਿਸੇ ਵੀ ਸੰਸਥਾ ਦੇ ਕੰਮ ਨੂੰ ਵਧੀਆ ਢੰਗ ਨਾਲ ਚਲਾਉਣ ਵਿੱਚ ਦਰਜਾ ਚਾਰ ਕਰਮਚਾਰੀ ਭਰਪੂਰ ਸਹਿਯੋਗ ਕਰਦੇ ਹਨ। ਸਕੂਲ ਦੇ ਪ੍ਰਿੰਸੀਪਲ ਤੇ ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਦਰਜਾ ਚਾਰ ਦੇ ਕਰਮਚਾਰੀਆਂ ਵੱਲੋਂ ਸਕੂਲ ਦੀ ਸਾਫ-ਸਫਾਈ ਅਤੇ ਰੱਖ-ਰਖਾਵ ਵਿੱਚ ਪਾਏ ਜਾਂਦੇ ਸਹਿਯੋਗ ਲਈ ਉਹਨਾਂ ਦੀ ਭਰਪੂਰ ਸ਼ਲਾਘਾ ਕੀਤੀ। ਸਕੂਲ ਦੇ ਸੇਵਾਦਾਰਾਂ ਵਿੱਚ ਅਨੰਦ ਲਾਲ, ਦਰਸ਼ਨ ਕੌਰ, ਸ਼੍ਰੀਮਤੀ ਬਿਮਲਾ, ਸਤਨਾਮ ਸਿੰਘ, ਰਾਮ ਸੰਵਰ ਅਤੇ ਭੁਪਿੰਦਰ ਸਿੰਘ ਨੂੰ ਪੂਰੀ ਪ੍ਰਤਿਬੱਧਤਾ ਅਤੇ ਲਗਨ ਨਾਲ ਆਪਣੀ ਸੇਵਾ ਨਿਭਾਉਣ ਲਈ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਵਿੱਚ ਮੁੱਖ ਅਧਿਆਪਕਾਵਾਂ ਸ੍ਰੀਮਤੀ ਰੇਣੂ ਆਹੂਜਾ, ਕਵਲਪ੍ਰੀਤ ਕੌਰ, ਨਿਸ਼ਚਿੰਤ ਕੌਰ, ਕਿਰਨਜੋਤ ਕੌਰ, ਸੁਪਰਵਾਈਜ਼ਰ ਮੰਜੂ ਸਪਰਾ, ਰਵਿੰਦਰ ਕੌਰ, ਅਮ੍ਰਿਤਪਾਲ ਕੌਰ ਅਤੇ ਅਧਿਆਪਕ ਸ਼ਾਮਲ ਹੋਏ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply