Wednesday, July 3, 2024

ਗੁਰਦੁਆਰਾ ਚੀਫ਼ ਖ਼ਾਲਸਾ ਦੀਵਾਨ ਵਿਖੇ ਮੱਸਿਆ ਦੇ ਕੀਰਤਨ ਸਮਾਗਮ ਆਯੋਜਿਤ

PPN0905201623ਅੰਮ੍ਰਿਤਸਰ, 7 ਮਈ (ਜਗਦੀਪ ਸਿੰਘ ਸੱਗੂ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਗੁਰਦੁਆਰਾ ਸਾਹਿਬ ਵਿਖੇ ਮੱਸਿਆ ਦੇ ਮੌਕੇ ਤੇ ਦੀਵਾਨ ਸਜਾਏ ਗਏ। ਇਹ ਦੀਵਾਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ। ਡਾਇਰੈਕਟਰ ਐਜੂਕੇਸ਼ਨ ਅਤੇ ਪ੍ਰਿੰਸੀਪਲ ਜੀ. ਟੀ. ਰੋਡ ਸਕੂਲ ਡਾ: ਧਰਮਵੀਰ ਸਿੰਘ ਨੇ ਸੰਗਤਾਂ ਨੂੰ ਜੀ ਆਇਆਂ ਆਖਿਆ। ਮਿਸ਼ਨ ਦੀਪ ਸੇਵਾ ਸੁਸਾਇਟੀ ਦੇ ਕੀਰਤਨੀ ਜਥੇ ਵੱਲੋਂ ਨਾਮ-ਬਾਣੀ ਦੀ ਛਹਿਬਰ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉਪਰੰਤ ਅਮਿਤੇਸ਼ਵਰ ਸਿੰਘ ਦੇ ਰਾਗੀ ਜਥੇ ਵੱਲੋਂ ਕੀਰਤਨ ਕੀਤਾ ਗਿਆ । ਭਾਈ ਜਸਵਿੰਦਰ ਸਿੰਘ ਬੀਬੀ ਕੌਲਾਂ ਵਾਲਿਆਂ ਦੇ ਜਥੇ ਨੇ ਵੀ ਕੀਰਤਨ ਕੀਤਾ । ਉਨ੍ਹਾਂ ਵੱਲੋਂ ਉਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ’ ਸ਼ਬਦ ਗਾਇਨ ਕੀਤਾ ਗਿਆ ਅਤੇ ਕਥਾ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਇਸ ਤੋਂ ਬਾਅਦ ‘ਪ੍ਰਭ ਮਿਲਣੈ ਕਾ ਚਾਓ’ ਕੋਟ ਖਾਲਸਾ ਸੁਸਾਇਟੀ ਦੀ ਬੀਬੀ ਕੰਵਲਜੀਤ ਕੌਰ ਦੇ ਜਥੇ ਨੇ ਵੀ ਗੁਰੂ ਜਸ ਗਾਇਨ ਕੀਤਾ। ਬੀਬੀ ਪੁਖਰਾਜ ਕੌਰ ਦੇ ਕੀਰਤਨੀ ਜਥੇ ਵਲੋਂ ਵੀ ਕੀਰਤਨ ਰਾਹੀਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾਈ ਗਈ। ਸਮਾਗਮ ਦੌਰਾਨ ਸੁਰਜੀਤ ਸਿੰਘ ਜੀ ਮੈਂਬਰ ਇੰਚਾਰਜ ਚੀਫ਼ ਖ਼ਾਲਸਾ ਦੀਵਾਨ ਨੂੰ ਉਨ੍ਹਾਂ ਦੀਆਂ ਸਿੱਖ ਕੌਮ ਲਈ ਦਿਤੀਆਂ ਜਾ ਰਹੀਆਂ ਸੇਵਾਵਾਂ ਲਈ ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ, ਸz. ਤਜਿੰਦਰ ਸਿੰਘ ਮੈਂਬਰ ਇੰਚਾਰਜ ਗੁਰਦੁਆਰਾ ਸਾਹਿਬ, ਸz. ਨਿਰੰਜਨ ਸਿੰਘ ਮੈਂਬਰ ਇੰਚਾਰਜ, ਡਾ: ਸ਼੍ਰੀਮਤੀ ਅਮਰਪਾਲੀ ਮੈਂਬਰ ਇੰਚਾਰਜ ਸ੍ਰੀ ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਅਤੇ ਰੇਸ਼ਮ ਸਿੰਘ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਕੀਤਾ ਗਿਆ। ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ ਨੇ ਸਮੂਹ ਹਾਜ਼ਰ ਸੰਗਤਾਂ ਦਾ ਧੰਨਵਾਦ ਕੀਤਾ। ਸਮਾਗਮ ਵਿੱਚ ਬਾਬਾ ਬਲਦੇਵ ਸਿੰਘ, ਹਰਮੋਹਿੰਦਰ ਸਿੰਘ, ਜਸਪਾਲ ਸਿੰਘ, ਬੀਬੀ ਗੁਰਨੂਰ ਕੌਰ, ਇੰਜੀਨੀਅਰ ਜੈਦੀਪ ਸਿੰਘ, ਮਿਸ਼ਨਦੀਪ ਸੇਵਾ ਸੁਸਾਇਟੀ ਦੀਆਂ ਬੱਚੀਆਂ, ਅੰਮ੍ਰਿਤਸਰ ਸ਼ਹਿਰ ਦੇ ਕੋਟ ਖਾਲਸਾ, ਸੰਧੂ ਕਲੌਨੀ, ਛੇਹਰਟਾ ਸਾਹਿਬ ਅਤੇ ਪਿੰਡ ਘਨੂਪੁਰ ਕਾਲੇ ਤੋਂ ਸੰਗਤ ਬਸਾਂ ਰਾਹੀਂ ਵਿਸ਼ੇਸ਼ ਤੌਰ ਤੇ ਪਹੁੰਚੀ।ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply