Wednesday, July 3, 2024

ਵਿਦੇਸ਼ਾਂ ਵਿੱਚ ਕੈਪਟਨ ਨੂੰ ਮਿਲਿਆ ਭਰਵਾਂ ਹੁੰਗਾਰਾ- ਐਨ.ਆਰ.ਆਈ ਕਰਨਗੇ ਕਾਂਗਰਸ ਦਾ ਸਮਰਥਨ

PPN0905201611
ਪੱਟੀ, 9 ਮਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਚੋਣਾਂ 2017 ਦੇ ਮੱਦੇਨਜ਼ਰ ਆਪਣੀ 15 ਦਿਨਾਂ ਵਿਦੇਸ਼ੀ ਯਾਤਰਾ ਦੌਰਾਨ ਕੈਨੇਡਾ, ਅਮਰੀਕਾ ਤੋਂ ਭਰਵਾਂ ਹੁੰਗਾਰਾ ਮਿਲਿਆ। ਇਹ ਪ੍ਰਗਟਾਵਾ ਕਾਂਗਰਸ ਹਲਕਾ ਪੱਟੀ ਦੇ ਇੰਚਾਰਜ ਹਰਮਿੰਦਰ ਸਿੰਘ ਗਿੱਲ ਵੱਲੋਂ ਆਪਣੀ ਵਿਦੇਸ਼ ਫੇਰੀ ਤੋਂ ਬਾਅਦ ਪੱਟੀ ਵਿਖੇ ਕਾਂਗਰਸੀਆਂ ਦੇ ਇਕ ਇੱਕਠ ਨੂੰ ਸੰਬੋਧਿਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੈਨੇਡਾ, ਅਮਰੀਕਾ ਵਿੱਚ ਵੱਖ-ਵੱਖ ਐਨ.ਆਰ.ਆਈ ਦੀਆਂ ਭਰਵੀਆਂ ਮੀਟਿੰਗਾਂ ਨੂੰ ਸੰਬੋਧਿਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਹਾਲਾਤਾਂ ਅਤੇ ਪੰਜਾਬ ਸਰਕਾਰ ਦੇ ਗਲ਼ਤ ਨੀਤੀਆਂ ਤੋਂ ਜਾਣੂ ਕਰਵਾਇਆ। ਉਥੇ ਐਨਆਰਆਈ ਨੇ ਵਿਸ਼ਵਾਸ਼ ਦੁਆਇਆ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀ ਵਾਗਡੋਰ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਦੇਣ ਲਈ ਅਹਿਮ ਭੂਮਿਕਾ ਨਿਭਾਉਣਗੇ।ਗਿੱਲ ਨੇ ਕਿਹਾ ਕਿ ਵਿਦੇਸ਼ੀ ਫੇਰੀ ਦੌਰਾਨ ਅਕਾਲੀ-ਭਾਜਪਾ ਸਰਕਾਰ ਦੇ ਵਿਧਾਇਕਾਂ ਅਤੇ ਮੰਤਰੀਆਂ ਦੀ ਵਿਰੋਧਤਾ ਖੁਲ੍ਹ ਕੇ ਵੇਖਣ ਨੂੰ ਮਿਲੀ।ਗਿਲ ਨੇ ਫਾਸਟਵੇਅ ਕੇਬਲ ਉੱਪਰ ‘ਜ਼ੀ ਪੰਜਾਬ’ ਚੈਨਲ ਨੂੰ ਬੰਦ ਕਰਨ ਨੂੰ ਪ੍ਰੈਸ ਦੇ ਲੋਕਤੰਤਰ ‘ਤੇ ਆਖ਼ਰੀ ਹਮਲਾ ਕਰਾਰ ਦਿੱਤਾ।
ਇਸ ਮੌਕੇ ਧਰਮ ਸਿੰਘ ਨਵੀਪੁਰ, ਪ੍ਰੋ: ਨਵਰੀਤ ਸਿੰਘ ਜੱਲੇਵਾਲ, ਬਲਜਿੰਦਰ ਸਿੰਘ, ਬਾਬਾ ਬਲਜਿੰਦਰ ਸਿੰਘ ਚੂਸਲੇਵੜ੍ਹ, ਜਗਤਾਰ ਸਿੰਘ, ਸੁਨੀਲ ਹਰੀਕੇ, ਸੁਖਵਿੰਦਰ ਸਿੰਘ ਉਬੋਕੇ, ਸੁਖਵਿੰਦਰ ਸਿੰਘ ਸਿੱਧੂ, ਬਲਵਿੰਦਰ ਸਿੰਘ ਮੈਂਬਰ ਪੰਚਾਇਤ ਚੂਸਲੇਵੜ੍ਹ, ਦਲਬੀਰ ਸਿੰਘ ਸੇਖੋਂ, ਕੁਲਵਿੰਦਰ ਸਿੰਘ ਕੌਂਸਲਰ, ਮਲਕੀਤ ਸਿੰਘ ਮੱਲੂ ਮੀਤ ਪ੍ਰਧਾਨ ਲੋਕ ਸਭਾ ਹਲਕਾ ਖਡੂਰ ਸਾਹਿਬ, ਹਰਮਨ ਸੇਖੋਂ, ਸੇਵਾ ਸਿੰਘ ਉੁਬੋਕੇ, ਤੀਰਥ ਸਿੰਘ, ਪ੍ਰਭਦੀਪ ਸਿੰਘ, ਗੁਰਦੀਪ ਸਿੰਘ, ਗੁਰਦੀਪ ਸਿੰਘ ਸੋਹਲ,  ਵਜੀਰ ਪਾਰਸ,  ਅਤੇ ਬਿੱਲਾ ਜੋਸ਼ਨ, ਕੁਲਦੀਪ ਕੋਰ ਜੰਡਾ  ਆਦਿ ਹਾਜ਼ਿਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply