Wednesday, July 3, 2024

ਮਿਡ-ਡੇ-ਮੀਲ ਕੁੱਕ ਤੇ ਸਕੂਲ ਵਿਦਿਆਰਥਣਾਂ ਨੂੰ ਅੱਗ ਬੁਝਾਊ ਯੰਤਰਾਂ ਦੀ ਦਿੱਤੀ ਟ੍ਰੇਨਿੰਗ

PPN0905201612
ਪੱਟੀ, 9 ਮਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਸਿੱਖਿਆ ਪੰਜਾਬ ਅਤੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਪਰਮਜੀਤ ਸਿੰਘ, ਪ੍ਰਿੰਸੀਪਲ ਮੁਕੇਸ ਚੰਦਰ ਂਜੋਸੀ ਦੀ ਅਗਵਾਈ ਹੇਠ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਪੱਟੀ ਵਿਖੇ ਮਿਡ-ਡੇ-ਮੀਲ ਕੁੱਕ ਅਤੇ ਸਕੂਲ ਵਿਦਿਆਰਥਣਾਂ ਨੂੰ ਰਵੀ ਪ੍ਰਕਾਸ ਸਰਮਾ ਵਲੋਂ ਦੀ ਬੈਸਟ ਫਾਇਰ ਸਰਵਿਸ ਅੰਮ੍ਰਿਤਸਰ ਦੇ ਸਹਿਯੋਗ ਨਾਲ ਅੱਗ ਬੁਝਾਊ ਯੰਤਰਾਂ ਦੀ ਟ੍ਰੇਨਿੰਗ ਦਿੱਤੀ ਗਈ।ਪ੍ਰਿੰਸੀਪਲ ਜੋਸੀ ਨੇ ਕਿਹਾ ਕਿ ਇਸ ਟ੍ਰੇਨਿੰਗ ਦਾ ਮੁੱਖ ਮਕਸਦ ਸਿੱਖਿਆ ਵਿਭਾਗ ਦੇ ਹੁਕਮਾਂ ਦੀ ਪਾਲਣਾਂ ਅਤੇ ਆਏ ਦਿਨ ਹੋ ਰਹੇ ਅੱਗ ਲੱਗਣ ਦੇ ਹਾਦਸਿਆਂ ਤੇ ਕਾਬੂ ਪਾਉਣ ਵਰਗੀਆਂ ਸਥਿਤੀਆਂ ਦਾ ਸਾਹਮਣਾਂ ਕਰਨਾ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਅੱਗ ਬੁਝਾਊ ਯੰਤਰਾ ਬਾਰੇ ਜਣਕਾਰੀ ਦਿੱਤੀ ਗਈ ਹੈ ਕਿ ਇਨ੍ਹਾ ਅੱਗ ਬੁਝਾਊ ਯੰਤਰਾਂ ਦੀ ਆਪਤਕਾਲੀਨ ਸਥਿਤੀ ਵਿਚ ਕਿਸ ਤਰ੍ਹਾਂ ਵਰਤੋਂ ਕੀਤੀ ਜਾਣੀ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਅੱਗ ਬੁਝਾਊ ਜੰਤਰਾਂ ਵਿਚ ਮੋਨੋ ਅਮੋਨੀਆਂ ਫਾਸਫੇਟ ਬੇਸਡ ਡਰਾਈ ਕੈਮੀਕਲ ਪਾਊਡਰ ਦੀ ਵਰਤੋ ਕੀਤੀ ਜਾਂਦੀ ਹੈ।ਜਿਸ ਦੀ ਵਰਤੋ ਨਾਲ ਅੱਗ ਤੇ ਤੁਰੰਤ ਕਾਬੂ ਪਾਇਆ ਜਾ ਸਕਦਾ ਹੈ।ਟ੍ਰੇਨਿੰਗ ਦੋਰਾਨ ਮਿਡ-ਡੇ-ਮੀਲ ਕੁੱਕ ਜੋ ਕਿ ਰੋਜਾਨਾ ਸਕੂਲ ਵਿਦਿਆਰਥਣਾਂ ਦਾ ਖਾਣਾ ਤਿਆਰ ਕਰਦੇ ਹਨ,ਉਨ੍ਹਾਂ ਨੂੰ ਇਸ ਟ੍ਰੇਨਿੰਗ ਦਾ ਵਿਸੇਸ ਹਿੱਸਾ ਬਣਾਇਆ ਗਿਆ।ਪ੍ਰਿੰਸੀਪਲ ਜੋਸ਼ੀ ਅਤੇ ਸਕੂਲ ਸਟਾਫ ਵਲੋਂ ਰਵੀ ਪ੍ਰਕਾਸ ਸਰਮਾ ਦੇ ਕੰਮ ਦੀ ਸਲਾਘਾ ਕੀਤੀ ਗਈ।ਇਸ ਮੋਕੇ ਸਕੂਲ ਮਿਡ-ਡੇ-ਮੀਲ ਕੁੱਕ, ਰਾਜ ਕੋਰ, ਗੁਰਜੀਤ ਕੋਰ, ਪਰਮਜੀਤ ਕੋਰ,ਸਕੂਲ ਵਿਦਿਆਰਥਣਾਂ ਮਨਪ੍ਰੀਤ ਕੋਰ, ਰਾਜਬੀਰ ਕੋਰ, ਮਨਜੀਤ ਕੌਰ, ਮਨਦੀਪ ਕੋਰ ਆਦਿ ਹਾਜਰ ਸਨ ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply