Wednesday, July 3, 2024

ਆਪਣੇ ਪਿਤਾ ਦੇ ਰੁਜ਼ਗਾਰ ਲਈ ਬਲੀ ਚੜ੍ਹੀ 8 ਮਹੀਨਿਆਂ ਦੀ ਨੰਨ੍ਹੀ ਛਾਂ ਜਪਨੀਤ

PPN1005201604ਬਠਿੰਡਾ, 10 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪਿਛਲੇ ਪੰਜ ਸਾਲਾਂ ਤੋਂ ਰੋਜ਼ਗਾਰ ਦੀ ਤਲਾਸ਼ ਦੀ ਭਟਕ ਰਹੇ ਬੇਰੋਜ਼ਗਾਰ ਬੀ. ਐਡ. ਟੈਟ ਪਾਸ ਅਧਿਆਪਕਾਂ ਨੂੰ ਆਪਣੇ ਰੁਜ਼ਗਾਰ ਲਈ ਕਿੰਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸਦੀ ਤਾਜਾ ਮਿਸਾਲ ਕੱਲ੍ਹ ਉਸ ਸਮਂੇ ਮਿਲੀ ਜਦੋਂ ਰੁਜ਼ਗਾਰ ਦੀ ਖਾਤਿਰ ਹਜ਼ਾਰਾਂ ਬੀ. ਐਡ. ਟੈੱਟ ਪਾਸ ਬੇਰੋਜ਼ਗਾਰ ਬਠਿੰਡਾ ਵਿਖੇ ਸਰਕਾਰ ਖ਼ਿਲਾਫ਼ ਰੋਸ ਰੈਲੀ ਕਰਨ ਜਾ ਰਹੇ ਸਨ । ਬਠਿੰਡਾ ਵਿਖੇ ਪਹੁੰਚਣ ਤੋਂ ਪਹਿਲਾ ਹੀ 200 ਦੇ ਲਗਭਗ ਬੇਰੋਜਗਾਰਾਂ ਜਿਨ੍ਹਾਂ ਵਿਚ ਲੜਕੀਆਂ ਵੀ ਸ਼ਾਮਿਲ ਸਨ ਨੂੰ ਪੁਲਿਸ ਪ੍ਰਸ਼ਾਸ਼ਨ ਨੇ ਸਾਂਤੀ ਪੂਰਵਕ ਬਠਿੰਡਾ ਦੇ ਚਿਲਡਰਨ ਪਾਰਕ ਵਿਚੋਂ ਚੁੱਕ ਕੇ ਵੱਖ-ਵੱਖ ਥਾਣਿਆਂ ਵਿਚ ਡੱਕ ਦਿੱਤਾ ਅਤੇ ਇਹਨਾਂ ਬੇਰੋਜ਼ਗਾਰਾਂ ਦੇ ਮੋਬਾਇਲ ਫੋਨ ਬੰਦ ਕਰਾਕੇ ਬੇਰੋਜ਼ਗਾਰਾਂ ਦੇ ਮੌਲਿਕ ਅਧਿਕਾਰਾਂ ਦੀ ਘੋਰ ਉਲੰਘਣਾ ਹੋਈ ਹੈ।।ਇਨ੍ਹਾਂ ਜੇਲ੍ਹ ਵਿਚ ਬੰਦ ਇੱਕ ਸਾਥੀ ਸੰਦੀਪ ਸਿੰਘ ਸੀ ਜੋ ਪਿਛੇ ਆਪਣੇ ਘਰ ਇਕ 8 ਮਹੀਨਿਆਂ ਦੀ ਨੰਨ੍ਹੀ ਛਾਂ ਜਪਨੀਤ ਨੂੰ ਬੀਮਾਰ ਅਵਸਥਾ ਵਿਚ ਛੱਡ ਕੇ ਰੁਜ਼ਗਾਰ ਦੀ ਖਾਤਰ ਸ਼ੰਘਰਸ਼ ਵਿਚ ਸ਼ਾਮਿਲ ਹੋਣ ਲਈ ਆਪਣੀ ਪਤਨੀ ਨੂੰ ਇਹ ਕਹਿ ਕੇ ਆਇਆ ਸੀ ਕੇ ਜੇਕਰ ਬੱਚੀ ਦੀ ਤਬੀਅਤ ਜਿਆਦਾ ਖਰਾਬ ਹੋ ਜਾਵੇ ਤਾਂ ਉਸ ਨੂੰ ਫੋਨ ਕਰ ਦੇਣ ਤੇ ਉਹ ਉਸੇ ਵੇਲੇ ਬਠਿੰਡਾ ਤੋਂ ਆਪਣੇ ਘਰ ਪਿੰਡ ਤੂਤਵਾਲਾ ਜ਼ਿਲ੍ਹਾ ਫਾਜ਼ਿਲਕਾ ਵਾਪਸ ਆ ਜਾਵੇਗਾ ਪ੍ਰੰਤੂ ਕੱਲ੍ਹ ਜਦੋਂ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਫੋਨ ਲਾਇਆ ਤਾਂ ਥਾਣੇ ਵਿਚ ਫੋਨ ਬੰਦ ਕਰਵਾ ਕੇ ਜਮਾਂ ਹੋਣ ਕਾਰਨ ਉਸ ਦਾ ਫੋਨ ਬੰਦ ਆ ਰਿਹਾ ਸੀ ਜਿਸ ਕਰਕੇ ਪਰਿਵਾਰਕ ਮੈਂਬਰ ਬਹੁਤ ਪਰੇਸ਼ਾਨ ਹੋਏ।ਜਦੋ ਤੱਕ ਸੰਦੀਪ ਸਿੰਘ ਨੂੰ ਰਿਹਾ ਕੀਤਾ ਗਿਆ ਤਾਂ ਬਹੁਤ ਦੇਰ ਹੋ ਚੁੱਕੀ ਸੀ ।ਉਸ ਦੀ ਨੰਨ੍ਹੀ ਛਾਂ ਹਮੇਸ਼ਾਂ ਹਮੇਸ਼ਾਂ ਲਈ ਦੂਰ ਹੋ ਚੁੱਕੀ ਸੀ।
ਜੇਲ੍ਹ ਵਿਚ ਬੰਦ ਪਿਤਾ ਦਾ ਕਸੂਰ ਬਸ ਇਹੀ ਸੀ ਕਿ ਆਪਣੇ ਗਰੀਬ ਪਰਿਵਾਰ ਦੀ ਖਾਤਿਰ ਉਹ ਰੁਜ਼ਗਾਰ ਮੰਗਣ ਆਇਆ ਸੀ।ਜੇ ਪੁਲਿਸ ਉਸਨੂੰ ਕੈਦ ਨਾ ਕਰਦੀ ਸ਼ਾਇਦ ਸਮਾਂ ਰਹਿੰਦੀਆਂ ਬਦਕਿਸਮਤ ਬਾਪ ਆਪਣੀ ਬੇਟੀ ਦਾ ਇਲਾਜ ਕਰਵਾ ਪਾਉੇਦਾਂ।ਸੰਦੀਪ ਸਿੰਘ ਇਕ ਦਲਿਤ ਪਰਿਵਾਰ ਨਾਲ ਸੰਬੰਧਿਤ ਅਬੋਹਰ ਤਹਿਸੀਲ ਦੇ ਪਿੰਡ ਤੂਤਵਾਲਾ ਦਾ ਰਹਿਣ ਵਾਲਾ ਹੈ। ਇਸ ਨੇ ਪੰਜਾਬ ਟੈੱਟ, ਸੀ ਟੈੱਟ ਅਤੇ ਰਾਜਸਥਾਨ ਦਾ ਟੈੱਟ ਪਾਸ ਕੀਤਾ ਹੋਇਆ ਹੈ।ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਅਤੇ ਸਾਰੀ ਜਥੇਬੰਦੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਸੂਬਾ ਪ੍ਰਧਾਨ ਨੇ ਕਿਹਾ ਕਿ ਪੂਰੀ ਯੂਨੀਅਨ ਇਸ ਦੁੱਖ ਦੀ ਘੜੀ ਵਿਚ ਸੰਦੀਪ ਸਿੰਘ ਦੇ ਮੋਢੇ ਨਾਲ ਮੋਢੇ ਲਾ ਕੇ ਖੜੀ ਹੈ।ਉਨ੍ਹਾਂ ਪੰਜਾਬ ਸਰਕਾਰ ਤੇ ਦੋਸ਼ ਲਾਉਦਿਆਂ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਬੇਰੋਜ਼ਗਾਰਾਂ ਨੂੰ ਆਪਣੇ ਪਰਿਵਾਰਾਂ ਦੀਆਂ ਕੁਰਬਾਨੀਆਂ ਦੇਣੀਆਂ ਪੈ ਰਹੀਆਂ ਹਨ। ਪਤਾ ਨਹੀ ਸਰਕਾਰ ਅਜੇ ਹੋਰ ਕਿੰਨੀਆਂ ਨੰਨ੍ਹੀਆਂ ਛਾਵਾਂ ਦੀ ਬਲੀ ਚਾਹੁੰਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬੇਰੋਜਗਾਰਾਂ ਦੀਆਂ ਮੁਸ਼ਕਲਾਂ ਨੂੰ ਕਰਨ ਲਈ ਸਰਕਾਰ ਉਨ੍ਹਾਂ ਨੂੰ ਪੱਕਾ ਰੁਜ਼ਗਾਰ ਦੇਵੇ ਅਤੇ ਆਰਥਿਕ ਮੰਦਹਾਲੀ ਵਿੱਚੋ ਬਾਹਰ ਕੱਢੇ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply