Friday, July 5, 2024

ਦਿੱਲੀ ਵਾਂਗ ਪੰਜਾਬ ਵਿੱਚ ਵੀ ਹੋਵੇਗਾ ਬਿਜਲੀ ਵਿਭਾਗ ਦਾ ਕੈਗ ਤੋਂ ਆਡਿਟ-ਅਸ਼ੀਸ਼ ਖੇਤਾਨ

ਬਠਿੰਡਾ, 10 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਨਸ਼ਿਆਂ ਤੇ ਖੁਦਕੁਸ਼ੀਆਂ ਦੇ ਰਾਹ ਪਏ ਪੰਜਾਬ ਦੇ ਪੁੱਤਾ ਤੇ ਭ੍ਰਿਸ਼ਟਾਚਾਰ ਕਾਰਨ ਮਿਲਾਵਟੀ ਦੁੱਧ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਵਚਨਬੱਧ ਹੈ, ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਪੰਜਾਬੀਆਂ ਦੇ ਦੁੱਧ ਪੁੱਤ ਦੀ ਰਖ਼ਵਾਲੀ ਵਿੱਚ ਨਾਕਾਮ ਸਿੱਧ ਹੋਈ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਉੱਘੇ ਪੱਤਰਕਾਰ ਅਤੇ ਆਪ ਆਗੂ ਕੰਵਰ ਸੰਧੂ ਨੇ ਕੀਤਾ। ਉਹ ਪਾਰਟੀ ਦੇ ਪੰਜਾਬ ਬੋਲਦਾ ਪ੍ਰੋਗਰਾਮਾਂ ਦੀ ਲੜੀ ਤਹਿਤ ਬਠਿੰਡਾ ਦੇ ਪਿੰਡ ਕੋਟਸ਼ਮੀਰ ਦੇ ਇੱਕ ਪੈਲਸ ਪੁੱਜੇ ਹੋਏ ਸਨ। ਉਨ੍ਹਾਂ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਪੁੱਤਾਂ ਨੂੰ ਨਸ਼ਾਖੋਰੀ ਕਰਨ, ਨਕਲੀ ਕੀਟਨਾਸ਼ਕ ਤੇ ਬੀਜ਼ ਦੇ ਕੇ ਕਿਸਾਨਾਂ ਨੂੰ ਖੁਦਕੁਸ਼ੀ ਦੇ ਰਾਹ ਤੌਰ ਦਿੱਤਾ ਹੈ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਐਸ.ਵਾਈ. ਐਲ ਮੁੱਦੇ ‘ਤੇ ਆਪ ਆਪਣੇ ਸਪੱਸ਼ਟ ਸਟੈਂਡ ‘ਤੇ ਕਾਇਮ ਹੈ, ਉਨ੍ਹਾਂ ਕਿਹਾ ਕਿ ਪੰਜਾਬ ਕੋਲ ਕਿਸੇ ਵੀ ਹੋਰ ਰਾਜ ਨੂੰ ਦੇਣ ਲਈ ਇਕ ਬੂੰਦ ਵੀ ਵਾਧੂ ਪਾਣੀ ਨਹੀ ਹੈ। ਸਵਾਮੀ ਨਾਥਨ ਰਿਪੋਰਟ ਬਾਰੇ ਪਾਰਟੀ ਦਾ ਪੱਖ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਪਾਰਟੀ ਸਵਾਮੀ ਨਾਥਨ ਰਿਪੋਰਟ ਦੀ ਸਮੱਰਥਕ ਹੈ, ਪਰ ਫਸਲ ਦਾ ਮੁੱਲ ਕੇਂਦਰ ਸਰਕਾਰ ਤੈਅ ਕਰਦੀ ਹੈ।ਉਨ੍ਹਾਂ ਆਖਿਆ ਕਿ ਪਾਰਟੀ ਇਸ ਰਿਪੋਰਟ ਨੂੰ ਅਜੇ ਵਾਚ ਰਹੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 2017 ਦੀਆਂ ਚੌਣਾਂ ਸਬੰਧੀ ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੇ ਜਾਣ ਵਾਲਾ ਚੌਣ ਮਨੋਰਥ ਪੱਤਰ ਤਿਆਰੀ ਦੇ ਉਦੇਸ਼ ਨਾਲ ਬਠਿੰਡਾ ਇਲਾਕੇ ਦੇ ਕਿਸਾਨਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਕੰਵਰ ਸੰਧੂ ਨੇ ਆਖਿਆ ਕਿ ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤਾ ਜਾਣ ਵਾਲਾ ਚੋਣ ਮਨੋਰਥ ਪੱਤਰ ਇਕ ਤਰ੍ਹਾਂ ਨਾਲ ਜਨਤਾ ਨਾਲ ਇਕਰਾਰਨਾਮਾ ਹੋਵੇਗਾ ਜਿਸ ਲਈ ਸਰਕਾਰ ਲੋਕਾਂ ਪ੍ਰਤੀ ਉਤਰਦਾਈ ਹੋਵੇਗੀ। ਕਿਸਾਨਾਂ ਦੀਆਂ ਸਮੱਸਿਆਵਾਂ, ਸਵਾਲਾਂ ਅਤੇ ਸੁਝਾਅ ਬਾਰੇ ‘ਆਪ’ ਦਾ ਪੱਖ ਰੱਖਦੇ ਹੋਏ ਕੰਵਰ ਸੰਧੂ ਨੇ ਕਿਹਾ ਪੀਏਯੂ ਦੇ ਰਿਸਰਚ ਅਤੇ ਡਿਵਲੇਪਮੈਂਟ (ਆਰ ਐਂਡ ਡੀ) ਉੱਤੇ ਵਿਸ਼ੇਸ਼ ਜੋਰ ਦਿੱਤਾ ਜਾਵੇਗਾ ਤਾਂ ਕਿ ਕਿਸਾਨਾਂ ਨੂੰ ਨਵੇਂ ਅਤੇ ਉੱਚ ਗੁਣਵੱਤਾ ਵਾਲੇ ਬੀਜ ਅਤੇ ਸੰਸਾਰ ਭਰ ਦੇ ਪੱਧਰ ਤੇ ਖੇਤੀਬਾੜੀ ਤਕਨੀਕਾਂ ਉਪਲੱਬਧ ਕਰਵਾਈ ਜਾਣ ਦੇ ਨਾਲ ਪਿੰਡ ਪੱਧਰ ਉੱਤੇ ਖੇਤੀਬਾੜੀ ਮਾਹਿਰ ਉਪਲੱਬਧ ਕਰਵਾਏ ਜਾਣਗੇ। ਕੋਲਡ ਸਟੋਰ ਚੇਨ ਸਮੇਤ ਮੰਡੀਕਰਣ ਸਿਸਟਮ ਨੂੰ ਧਰਾਤਲ ਪੱਧਰ ਤੇ ਮਜਬੂਤ ਕੀਤਾ ਜਾਵੇਗਾ, ਤਾਂ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਫਸਲਾਂ ਦਾ ਜ਼ਿਆਦਾ ਤੋਂ ਜ਼ਿਆਦਾ ਮੁੱਲ ਮਿਲ ਸਕੇ ਅਤੇ ਫਸਲੀ ਵਿਭਿੰਨਤਾ ਨੂੰ ਵੀ ਉਤਸਾਹਿਤ ਕੀਤਾ ਜਾ ਸਕੇ। ਕਿਸਾਨ ਅਤੇ ਖੇਤ ਮਜਦੂਰਾਂ ਦੇ ਬੱਚੀਆਂ ਨੂੰ ਚੰਗੀ ਸਿੱਖਿਆ ਲਈ ਸਰਕਾਰੀ ਸਕੂਲਾਂ ਨੂੰ ਦਿੱਲੀ ਦੀ ਤਰ੍ਹਾਂ ਪ੍ਰਾਈਵੇਟ ਸਕੂਲਾਂ ਤੋਂ ਵੀ ਬਿਹਤਰ ਬਣਾਇਆ ਜਾਵੇਗਾ ਅਤੇ ਦਿੱਲੀ ਦੀ ਤਰਜ ਉੱਤੇ ਹੀ ਪੰਜਾਬ ਦੇ ਪਿੰਡ-ਪਿੰਡ ਵਿੱਚ ਸਰਕਾਰੀ ਕਲੀਨਿਕ, ਡਾਕਟਰ, ਸਟਾਫ ਅਤੇ ਦਵਾਈਆਂ ਮੁੱਫਤ ਉਪਲੱਬਧ ਕਰਵਾਈ ਜਾਵੇਗੀ। ਸਰਕਾਰੀ ਹਸਪਤਾਲਾਂ ਵਿੱਚ ਹਰ ਇੱਕ ਟੈਸਟ, ਹਰ ਪ੍ਰਕਾਰ ਦਾ ਇਲਾਜ ਅਤੇ ਦਵਾਈਆਂ ਮੁੱਫਤ ਮਿਲੇਗੀ। ਕੈਂਸਰ ਦੇ ਰੋਗ ਨਾਲ ਪੀੜਿਤ ਪਰਿਵਾਰਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਪੰਜਾਬ ਬੋਲਦਾ ਪ੍ਰੋਗਰਾਮਾ ਲੜੀ ਤਹਿਤ ਕੰਵਰ ਸੰਧੂ ਦੇ ਨਾਲ ਅਸ਼ੀਸ਼ ਖੇਤਾਨ, ਅਤੇ ਕੈਪਟਨ ਗੁਰਵਿੰਦਰ ਸਿੰਘ ਕੰਗ ਦੀ ਅਗਵਾਈ ਵਾਲੀ ਤਿੰਨ ਮੈਬਰੀ ਅਗਵਾਈ ਵਾਲੀ ਕਮੇਟੀ ਨੇ ਕਿਸਾਨਾਂ ਤੋਂ ਉਨਾਂ ਦੀਆਂ ਸਮੱਸਿਆਵਾਂ ਅਤੇ ਸਮੱਸਿਆਵਾਂ ਦੇ ਹੱਲ ਸਬੰਧੀ ਲਈ ਕਿਸਾਨਾਂ ਤੋਂ ਸੁਝਾਅ ਇਕੱਤਰ ਕੀਤੇ ਉਕਤ ਕਮੇਟੀ ਨੇ ਸੂਬੇ ਵਿੱਚ ਆਪ ਦੀ ਸਰਕਾਰ ਬਨਣ ਤੇ ਕਿਸਾਨ ਭਲਾਈ ਲਈ ਸਾਰੇ ਯੋਗ ਸੁਝਾਵਾਂ ਤੇ ਅਮਲ ਕਰਨ ਦਾ ਭਰੋਸਾ ਦਿੱਤਾ। ਕਿਸਾਨਾਂ ਵੱਲੋ ਸੁਝਾਅ ਦਿੱਤੇ ਜਾਣ ਸਮੇਂ ਕਿਸਾਨਾਂ ਦੀ ਮੌਜੂਦਾ ਅਕਾਲੀ ਭਾਜਪਾ ਸਰਕਾਰ ਨਾਲ ਨਕਲੀ ਬੀਜਾਂ ਅਤੇ ਨਕਲੀ ਕੀਟਨਾਸ਼ਕਾਂ ਕਾਰਨ ਨਾਰਾਜ਼ਗੀ ਸਪੱਸ਼ਟ ਝਲਕੀ।ਇਸ ਤੋਂ ਪਹਿਲਾਂ ਪਾਰਟੀ ਦੇ ਕੋਮੀ ਆਗੂ ਅਸ਼ੀਸ਼ ਖੇਤਾਨ ਨੇ ਦਿੱਲੀ ਸਰਕਾਰ ਵੱਲੋ ਬੀਤੇ ਇੱਕ ਸਾਲ ਦੀਆਂ ਪ੍ਰਾਪਤੀਆਂ ਗਿਣਾਉਂਦਿਆ ਆਖਿਆ ਕਿ ਪੰਜਾਬ ਵਿੱਚ ਵੀ ਦਿੱਲੀ ਦੀ ਤਰਜ ਤੇ ਕੰਮ ਹੋ ਸਕਦਾ ਹੈ। ਉਨ੍ਹਾਂ ਆਖਿਆ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਆਉਣ ਤੇ ਦਿੱਲੀ ਵਾਂਗ ਬਿਜਲੀ ਵਿਭਾਗ ਦੀ ਕੈਗ ਤੋਂ ਆਡਿਟ ਕਰਵਾਈ ਜਾਵੇਗੀ ਉਨ੍ਹਾਂ ਕਿਹਾ ਕਿ ਦੀ ਪਾਰਟੀ ਦਾ ਮੰਨਣਾ ਹੈ ਕਿ ਕਿਸਾਨ ਨੂੰ ਬਚਾਉਣ ਲਈ ਉਸਨੂੰ ਇੱਕ ਵਾਰ ਕਰਜ਼ ਦੇ ਚੱਕਰ ਵਿਚੋਂ ਕੱਢਣਾ ਹੀ ਹੋਵੇਗਾ।ਇਹ ਕਿਵੇਂ ਸੰਭਵ ਹੋਵੇਗਾ ਇਸ ਉੱਤੇ ਵਿਚਾਰ-ਚਰਚਾ ਚੱਲ ਰਹੀ ਹੈ ।
ਪਾਰਟੀ ਆਗੂਆਂ ਅਨੁਸਾਰ ਪੰਜਾਬ ਬੋਲਦਾ ਦੇ ਇੱਕ ਪ੍ਰੋਗਰਾਮ ਵਿੱਚ 300 ਤੋਂ ਲੈ ਕੇ 400 ਤੱਕ ਸੁਝਾਅ ਪ੍ਰਾਪਤ ਹੋ ਰਹੇ ਹਨ।ਜਿਨ੍ਹਾਂ ਨੂੰ ਵਿਸ਼ਾ ਮੋਹਰਾਂ ਵੱਲੋਂ ਗੰਭੀਰਤਾ ਨਾਲ ਘੋਖਿਆ ਜਾ ਰਿਹਾ ਹੈ ਤਾਂ ਜੋ ਸਹੀ ਨੀਤੀ ਘੜੀ ਜਾ ਸਕੇ।ਦੱਸਣ ਯੋਗ ਹੈ ਕਿ ਪਾਰਟੀ ਦੇ ਇਸ ਪ੍ਰੋਗਰਾਮ ਵਿੱਚ ਸਭ ਤੋਂ ਵੱਧ ਸੁਝਾਅ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿਧਾਨ ਸਭਾ ਹਲਕਾ ਲੰਬੀ ਨਾਲ ਸਬੰਧਤ ਕਿਸਾਨਾਂ ਵੱਲੋਂ ਦਿੱਤੇ ਗਏ।
ਇਸ ਮੌਕੇ ਪਾਰਟੀ ਦੇ ਲੋਕ ਸਭਾ ਹਲਕਾ ਇੰਚਾਰਜ ਨਰਿੰਦਰਪਾਲ ਭਗਤਾ, ਸੈਕਟਰ ਇੰਚਾਰਜ ਕਿਸਾਨ ਵਿੰਗ ਨਾਜਰ ਸਿੰਘ ਮਾਨਸ਼ਾਹੀਆਂ, ਸਰਕਲ ਪ੍ਰਧਾਨ ਸੁਖਮੰਦਰ ਸਿੰੰਘ ਬੁਟੱਰ, ਐਡਵੋਕੈਟ ਨਵਦੀਪ ਸਿੰਘ ਜੀਦਾ, ਕਰਮਜੀਤ ਸਿੰਘ ਜਟਾਣਾ, ਉਪ ਪ੍ਰਧਾਨ ਕਿਸਾਨ ਮਜ਼ਦੂਰ ਵਿੰਗ, ਯੂਥ ਵਿੰਗ ਪ੍ਰਧਾਨ ਮਲਕੀਤ ਸਿੰਘ ਕੋਟਸ਼ਮੀਰ, ਪ੍ਰਗਟ ਸਿੰਘ ਭੋਡੀਪੁਰਾ, ਪ੍ਰੋ. ਰੁਪਿੰਦਰ ਰੂਬੀ, ਹਾਕਮ ਸਿੰਘ ਬੁੱਟਰ, ਸੁਖਜੀਤ ਸਿੰਘ ਬਾਨ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਕਿਸਾਨ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply