Thursday, July 4, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 12 ਮਈ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
http://punjabpost.in/welcome/?p=63278

〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰

▶ ਉਤਰਾਖੰਡ ਵਿੱਚ ਰਾਸ਼ਟਰਪਤੀ ਰਾਜ ਖਤਮ – ਮੁੱਖ ਮੰਤਰੀ ਬਣੇ ਹਰੀਸ਼ ਰਾਵਤ ਨੇ ਅੱਜ ਮੰਤਰੀ ਮੰਡਲ ਦੀ ਮੀਟਿੰਗ ਸੱਦੀ – ਮਾਇਆਵਤੀ ਦਾ ਸਹਿਯੋਗ ਦੇਣ ‘ਤੇ ਕੀਤਾ ਧੰਨਵਾਦ।

▶ ਫਾਜ਼ਿਲਕਾ ਦੇ ਪਿੰਡ ਮਮਦੋਟ ਵਿਖੇ ਕਿਸਾਨ ਬੰਤਾ ਸਿੰਘ ਨੇ ਕਰਜੇ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ।

▶ ਮੁਕਤਸਰ 18 ਸਾਲਾਂ ਕਿਸਾਨ ਵਲੋਂ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ – ਪਿਤਾ ਦੀ ਬਿਮਾਰੀ ਤੇ ਫਸਲ ਦਾ ਨੁਕਸਾਨ ਬਣਿਆ ਕਾਰਨ।

▶ ਕੌਮਾਂਤਰੀ ਹਾਕੀ ਕਪਤਾਨ ਸਰਦਾਰ ਸਿੰਘ ਨੂੰ ਕਲੀਨ ਚਿੱਟ – ਐਨ.ਆਰ.ਆਈ ਲੜਕੀ ਵਲੋਂ ਲਗਾਏ ਗਏ ਜਬਰ ਜਿਨਾਹ ਦੇ ਦੋਸ਼ਾਂ ਦੇ ਨਹੀਂ ਮਿਲੇ ਸਬੂਤ – ਐਸ.ਆਈ.ਟੀ ਨੇ ਕੀਤੀ ਜਾਂਚ।

▶ ਇੰਗਲੈਂਡ ਨੇ ਵਿਜੇ ਮਾਲੀਆ ਨੂੰ ਭਾਰਤ ਦੇ ਹਵਾਲੇ ਕਰਨ ਤੋਂ ਕੀਤਾ ਇਨਕਾਰ।

▶ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ਰਫ ਨੂੰ ਪਾਕਿਸਤਾਨੀ ਅਦਾਲਤ ਨੇ ਭਗੋੜਾ ਕਰਾਰ ਦਿੱਤਾ- ਦੇਸ਼ ਧ੍ਰੋਹੀ ਦੇ ਕੇਸ ‘ਚ ਪੇਸ਼ੀ ਨਾ ਭੁਗਤਨ ‘ਤੇ ਹੋਈ ਕਾਰਵਾਈ ।

▶ ਕੋਣ ਬਣੇਗਾ ਕਰੋੜਪਤੀ ਪ੍ਰੋਗਰਾਮ ਦਾ 1.66 ਕਰੋੜ ਆਮਦਨ ਟੈਕਸ ਨਾ ਦੇਣ ‘ਤੇ ਸੁਪਰੀਮ ਕੋਰਟ ਨੇ ਅਮਿਤਾਬ ਬਚਨ ਖਿਲਾਫ ਜਾਂਚ ਦੀ ਦਿੱਤੀ ਇਜਾਜਤ।

▶ ਜੰਗੀ ਦੋਸ਼ਾਂ ਤਹਿਤ ਜਮਾਇਤੇ ਇਸਲਾਮੀ ਪਾਰਟੀ ਦੇ ਆਗੂ ਮੋਤਿਊਰ ਰਹਿਮਾਨ ਨਿਜ਼ਾਮੀ ਨੂੰ ਢਾਕਾ ਕੇਂਦਰੀ ਜੇਲ੍ਹ ਵਿੱਚ ਦਿੱਤੀ ਫਾਂਸੀ।

▶ ਪੰਜਾਬ ਦੇ ਰਾਜਪਾਲ ਨੂੰ ਮਿਲੇ ਇੰਦਰਜੀਤ ਸਿੰਘ ਜੀਰਾ ਦੀ ਅਗਵਾਈ ਵਿੱਚ ਕਾਂਗਰਸੀ ਨੇਤਾ ਜ਼ੀ ਪੰਜਾਬੀ ਚੈਨਲ ਕੇਬਲ ‘ਤੇ ਬਲੈਕ ਆਊਟ ਕਰਨ ਦੀ ਕੀਤੀ ਸ਼ਿਕਾਇਤ।

▶ ਚੈਨਲ ਬਲੈਕ ਆਊਟ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਮਾਨਸਾ ਜੇਲ੍ਹ ਤੋਂ ਰਿਹਾਅ।

▶ ਟੀਮ ਇਨਸਾਫ ਦੇ ਬਲਵਿੰਦਰ ਸਿੰਘ ਬੈਂਸ ਨੇ ਸਮੱਰਥਕਾਂ ਸਮੇਤ ਲੁਧਿਆਣਾ ਵਿੱਚ ਬਲੈਕ ਆਊਟ ਵਿਰੱਧ ਕੀਤਾ ਪ੍ਰਦਰਸ਼ਨ।

▶ ਗੁੜਗਾਓ ‘ਚ ਸੀ.ਆਰ.ਪੀ.ਐਫ ਦੇ ਜਵਾਨ ਵਲੋਂ ਖੁਦਕੁਸ਼ੀ – ਕਰਨਾਟਕਾ ਦਾ ਦੱਸਿਆ ਜਾਂਦਾ ਹੈ ਮੁਹੰਮਦ ਮੋਨਸੂਲ।

▶ 2017 ਚੋਣਾਂ ਦਾ ਮੁੱਦਾ ਪੰਜਾਬ ਵਿੱਚ ਅਮਨ ਸ਼ਾਂਤੀ ਭਾਈਚਾਰਾ ਤੇ ਵਿਕਾਸ ਹੋਵੇਗਾ – ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ।

▶ ਸੁਪਰੀਮ ਕੋਰਟ ਵਲੋਂ ਟੈਲੀਕਾਮ ਕੰਪਨੀਆਂ ਨੂੰ ਰਾਹਤ – ਕਾਲ ਡਰਾਪ ਮਾਮਲੇ ‘ਚ TRAI ਦੇ ਫੈਸਲੇ ਤੇ ਲਗਾਈ ਰੋਕ – ਕੰਪਨੀਆਂ ਨੂੰ ਨਹੀਂ ਦੇਣਾ ਪਵੇਗਾ ਮੁਆਵਜਾ।

▶ ਢੀਂਡਸਾ, ਜੀ.ਕੇ, ਸਿਰਸਾ, ਚੰਦੂਮਾਜਰਾ ਤੇ ਤਰਲੋਚਨ ਸਿੰਘ ਵਲੋਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ – ਪੀਲੀਭੀਲ ਜੇਲ੍ਹ ਵਿੱਚ ਬੰਦ 7 ਸਿੱਖਾਂ ਦੀਆਂ ਭੇਦਭਰੀ ਹਾਲਤ ਵਿੱਚ ਮੌਤਾਂ ਦੀ ਸੀ.ਬੀ.ਆਈ ਜਾਂਚ ਅਤੇ ਪਰਿਵਾਰਾਂ ਨੂੰ ਮੁਆਵਜਾ ਦੇਣ ਦੀ ਕੀਤੀ ਮੰਗ।

▶ ਨਾਰਕੋਟਿਕ ਸੈਲ ‘ਚ ਨੋਜਵਾਨ ਦੀ ਹੋਈ ਮੌਤ ਦੇ ਮਾਮਲੇ ‘ਚ ਭਿੱਖੀਵਿੰਡ ਪੁਲਿਸ ਵਲੋਂ ਮਾਮਲਾ ਦਰਜ਼ – ਪਰਿਵਾਰ ਨੇ ਇਨਸਾਫ ਮੰਗਿਆ।

▶ ਫਿਰੋਜ਼ਪੁਰ ਦੇ ਥਾਣੇ ਵਿੱਚ ਇਕ ਬਜ਼ੁੱਰਗ ਨਾਲ ਮਾਰ ਕੁਟਾਈ ਕਰਨ ਦੇ ਮਾਮਲੇ ‘ਚ ਏ.ਐਸ.ਆਈ ਸੁਖਚੈਨ ਸਿੰਘ ਮੁਅੱਤਲ – ਜਾਂਚ ਅਰੰਭ।

▶ ਮੇਰਠ ਵਿੱਚ ਨਿਰਮਾਣ ਅਧੀਨ ਤਿੰਨ ਮੰਜਲਾਂ ਇਮਾਰਤ ਡਿੱਗੀ – ਕਈ ਮਜ਼ਦੂਰ ਦੱਬੇ ਜਾਣ ਦਾ ਖਦਸ਼ਾ।

▶ ਬਸਪਾ ਸੁਪਰੀਮੋ ਮਾਇਆਵਤੀ ਦਾ ਐਲਾਨ – ਪੰਜਾਬ, ਉਤਰਾਖੰਡ ਅਤੇ ਉਤਰ ਪ੍ਰਦੇਸ਼ ਵਿੱਚ ਕਿਸੇ ਪਾਰਟੀ ਨਾਲ ਸਮਝੋਤਾ ਨਹੀਂ – ਇਕੱਲਿਆਂ ਲੜੀ ਜਾਵੇਗੀ ਚੋਣ।

▶ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 1.980 ਕਿਲੋ ਸੋਨੇ ਦੀ ਬਿਸਕੁੱਟ ਬਰਾਮਦ – ਦੋਹਾ ਤੋਂ ਆਈ ਸੀ ਕਤਰ ਏਅਰਵੇਜ਼ ਦੀ ਉਡਾਨ – ਸੋਨੇ ਦੀ ਕੀਮਤ ਤਕਰੀਬਨ 53 ਲੱਖ।

▶ ਅੰਮ੍ਰਿਤਸਰ ਏਅਰਪੋਰਟ ਦੇ ਇਮੀਗਰੇਸ਼ਨ ਅਧਿਕਾਰੀਆਂ ਨੂੰ ਚਕਮਾ ਦੇ ਕੇ ਦਿੱਲੀ ਪੁੱਜੇ ਫਰਜ਼ੀ ਦਸਤਾਵੇਜ਼ਾਂ ‘ਤੇ ਇਟਲੀ ਜਾ ਰਹੇ ਨੌਜਵਾਨ ਨੂੰ ਦਿੱਲੀ ਦੇ ਇਮੀਗਰੇਸ਼ਨ ਅਧਿਕਾਰੀਆਂ ਵਾਪਸ ਭੇਜਿਆ- ਧੋਖਾਧੜੀ ਦਾ ਮਾਮਲਾ ਦਰਜ।

▶ ਪੀ.ਐਮ ਮੋਦੀ ਦੀ ਡਿਗਰੀ ਦੇ ਮਾਮਲੇ ‘ਚ ਦਿੱਲੀ ਯੂਨੀਵਰਸਿਟੀ ਦੇ ਵੀ.ਸੀ ਨੂੰ ਮਿਲੇ ‘ਆਪ’ ਆਗੂ – ਵੀ.ਸੀ ਨੇ ਡਿਗਰੀ ਦਿਖਾਉਣ ਤੋਂ ਕੀਤਾ ਇਨਕਾਰ।

▶ ਸੁਪਰੀਮ ਕੋਰਟ ‘ਚ ਪਟੀਸ਼ਨ ਦਾਖਲ ਕਰਕੇ ਸ਼੍ਰੋਮਣੀ ਕਮੇਟੀ ਨੇ ਸਹਿਜ਼ਧਾਰੀ ਮਾਮਲੇ ‘ਚ ਫੈਸਲਾ ਕਰਨ ਦੀ ਕੀਤੀ ਮੰਗ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply