Thursday, July 4, 2024

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਮੱਲ੍ਹੀ ਰਾਸ਼ਟਰੀ ਖੇਤੀਬਾੜੀ ਸਲਾਹਕਾਰ ਵਜੋਂ ਨਾਮਜ਼ਦ

PPN1105201601ਬਠਿੰਡਾ, 11 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਦੂਜੀ ਵਾਰ ਇੰਡੀਅਨ ਕੌਂਸਲ ਫਾਰ ਐਗਰੀਕਲਚਰ ਰਿਸਰਚ ਦੇ ਸਲਾਹਕਾਰ ਵਜੋਂ ਚੁਣੇ ਗਏ।ਡਾ. ਮੱਲ੍ਹੀ ਮੱਕੀ ਦੀ ਖੋਜ ਸਬੰਧੀ ਆਪਣਾ ਤਜ਼ਰਬਾ ਇਸ ਸਰਵੋਤਮ ਅਦਾਰੇ ਨਾਲ ਸਾਂਝਾ ਕਰਨਗੇ। ਅੰਤਰਰਾਸ਼ਟਰੀ ਪੱਧਰ ਸੇ ਇਸ ਅਦਾਰੇ ਲਈ ਨਾਮਜ਼ਦ ਹੋਣਾ ਆਪਣੇ ਆਪ ਵਿਚ ਬਹੁਤ ਮਾਣ ਵਾਲੀ ਗੱਲ ਹੈ।ਇਸ ਤੋਂ ਪਹਿਲਾਂ ਡਾ. ਮੱਲ੍ਹੀ 2009 ਤੋਂ 2012 ਤੱਕ ਇਸੇ ਅਦਾਰੇ ਵਿਚ ਸਲਾਹਕਾਰ ਮੈਂਬਰ ਵਜੋਂ ਸੇਵਾਵਾਂ ਦੇ ਚੁੱਕੇ ਹਨ। ਹੁਣ 2018 ਤੱਕ ਖੇਤੀਬਾੜੀ ਦੇ ਇਸ ਅਹਿਮ ਅਦਾਰੇ ਨਾਲ ਖੋਜ ਗਤੀਵਿਧੀਆਂ ਵਿਚ ਯੋਗਦਾਨ ਪਾਉਣਗੇ।ਗੱਲਬਾਤ ਦੌਰਾਨ ਡਾ. ਮੱਲ੍ਹੀ ਨੇ ਦੱਸਿਆ ਕਿ ਮੱਕੀ ਦੀ ਫਸਲ ਦੇ ਮਿਆਰ ਵਿਚ ਧਨਾਤਮਕ ਵਾਧੇ ਦੇ ਨਾਲ-ਨਾਲ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਵੀ ਇਹ ਨਾਮਜ਼ਦਗੀ ਬਹੁਤ ਲਾਹੇਵੰਦ ਸਿੱਧ ਹੋਵੇਗੀ, ਜਿਸ ਸਦਕਾ ਖੇਤੀਬਾੜੀ ਦੇ ਅਧਿਐਨ ਵਿਚ ਜੁੜੇ ਵਿਦਿਆਰਥੀ ਹੋਰ ਮਜਬੂਤੀ ਨਾਲ ਅਜਿਹੇ ਖੋਜ ਅਦਾਰੇ ਨਾਲ ਜੁੜਨਗੇ।ਡਾ. ਮੱਲ੍ਹੀ ਨੇ ਦੱਸਿਆ ਕਿ ਇਸੇ ਤਰ੍ਹਾਂ ਪਹਿਲਾਂ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀ ਨੈਸ਼ਨਲ ਸੀਡ ਕਾਰਪੋਰੇਸ਼ਨ ਵਿਚ ਟਰੇਨਿੰਗ ਲੈ ਰਹੇ ਹਨ, ਜੋ ਕਿ ਜਲਦੀ ਹੀ ਨੌਕਰੀਆਂ ਵੀ ਪ੍ਰਾਪਤ ਕਰਨਗੇ।ਗੁਰੂ ਕਾਸ਼ੀ ਯੂਨੀਵਰਸਿਟੀ ਦੇ ਚਾਂਸਲਰ ਡਾ. ਜਸਮੇਲ ਸਿੰਘ ਧਾਲੀਵਾਲ, ਚੇਅਰਮੈਨ ਸz. ਗੁਰਲਾਭ ਸਿੰਘ ਸਿੱਧੂ ਅਤੇ ਮੈਨੇਜਿੰਗ ਡਾਇਰੈਕਟਰ ਸz. ਸੁਖਰਾਜ ਸਿੰਘ ਸਿੱਧੂ ਨੇ ਇਸ ਉਪਲੱਬਧੀ ਲਈ ਡਾ. ਮੱਲ੍ਹੀ ਨੂੰ ਵਧਾਈ ਦਿੱਤੀ ।ਉਨ੍ਹਾਂ ਵਿਦਿਆਰਥੀਆਂ ਅਤੇ ਸਟਾਫ ਨੂੰ ਡਾ. ਮੱਲ੍ਹੀ ਸਦਕਾ ਖੇਤੀਬਾੜੀ ਖੋਜ ਕੇਂਦਰ ਨਾਲ ਬਣੀ ਨੇੜਤਾ ਦਾ ਚੰਗੀਆਂ ਪ੍ਰਾਪਤੀਆਂ ਕਰਕੇ ਭਰਪੂਰ ਫਾਇਦਾ ਚੁੱਕਣ ਲਈ ਪ੍ਰੇਰਨਾ ਵੀ ਕੀਤੀ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply