Friday, July 5, 2024

ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਮਨਾਇਆ ਗਿਆ

PPN1105201615ਜੰਡਿਆਲਾ ਗੁਰੂ, 11 ਮਈ (ਹਰਿੰਦਰ ਪਾਲ ਸਿੰਘ)- ਜੰਡਿਆਲਾ ਗੁਰੂ ਵਿਖੇ ਭਾਈ ਧੰਨਾ ਸਿੰਘ ਦੀ ਅਗਵਾਈ ਹੇਠ ਬਹਾਦਰ ਸਿੱਖ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ।ਇਸ ਮੋਕੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ।ਇਸ ਮੋਕੇ ਤੇ ਭਾਈ ਧੰਨਾ ਸਿੰਘ ਜੀ ਨੇ ਜੱਸਾ ਸਿੰਘ ਰਾਮਗੜ੍ਹੀਆ ਦੇ ਇਤਿਹਾਸ ਬਾਰੇ ਦੱਸਦਿਆ ਕਿਹਾ ਕਿ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਗਿਆਨੀ ਭਗਵਾਨ ਸਿੰਘ ਦੇ ਘਰ ਲਾਹੋਰ ਦੇ ਲਾਗੇ ਇਛੋਗਿਲ ਦੇ ਸਥਾਨ ਤੇ ਹੋਇਆ।ਜੱਸਾ ਸਿੰਘ ਨੇ ਅੰਮ੍ਰਿਤਸਰ ਵਿੱਚ ਰਾਮ ਰਾਉਣੀ ਦੇ ਕਿਲੇ ਦੀ ਉਸਾਰੀ ਕਰਵਾਈ।ਉਹਨਾ ਨੇ ਕਈ ਲੜਾਈਆ ਲੜੀਆ ਅਤੇ ਗੁਰੂ ਗੋਬਿਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋ ਬਾਅਦ, ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਫੋਜ ਵਿੱਚ ਵੀ ਸ਼ਾਮਿਲ ਰਹੇ।ਜੱਸਾ ਸਿੰਘ ਦੇ ਸਮੇ ਰਾਮਗੜ੍ਹੀਆ ਮਿਸਲ ਤਾਕਤਵਾਰ ਬਣੀ।ਜੱਸਾ ਸਿੰਘ ਦੁੱਖ ਦੇ ਸਮੇ ਵਿੱਚ ਸਿੱਖਾ ਨੂੰ ਇਕੱਠਾ ਕਰਦੇ ਰਹੇ ਅਤੇ ਉਹਨਾ ਦਾ ਮਨੋਬੱਲ ਉੱਚਾ ਰੱਖਿਆ ਅਤੇ ਜੱਸਾ ਸਿੰਘ ਨੂੰ ਸਿੱਖ ਧਰਮ ਦੀ ਮਜਬੂਤੀ ਲਈ ਵੀ ਜਾਣਿਆ ਜਾਦਾ ਹੈ।ਇਸ ਮੋਕੇ ਵਿਸ਼ੇਸ਼ ਤੋਰ ਤੇ ਪਹੁੰਚੇ ਸਵਿੰਦਰ ਸਿੰਘ ਚੰਦੀ ਸੀਨੀਅਰ ਮੀਤ ਪ੍ਰਧਾਨ ਨੂੰ ਬਾਬਾ ਧੰਨਾ ਸਿੰਘ ਜੀ ਨੇ ਸਿਰੋਪਾ ਪਾ ਕੇ ਸਨਮਾਨਿਤ ਕੀਤਾ।ਇਸ ਮੋਕੇ ਗੁਰੂ ਦਾ ਲੰਗਰ ਦਾ ਅਟੁੱਟ ਵਰਤਾਇਆ ਗਿਆ।ਇਸ ਮੋਕੇ ਸੰਤ ਸਰੂਪ ਸਿੰਘ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਬਾਬਾ ਰਾਮ ਸਿੰਘ, ਭਗਵਾਨ ਸਿੰਘ, ਗੁਰਿੰਦਰ ਸਿੰਘ, ਨਰਿੰਦਰ ਸਿੰਘ, ਡਾ.ਹਰਜਿੰਦਰ ਸਿੰਘ, ਮਾਸਟਰ ਅਮਰੀਕ ਸਿੰਘ, ਜਸਵਿੰਦਰ ਸਿੰਘ, ਜਤਿੰਦਰ ਸਿੰਘ, ਕੁਲਵੰਤ ਸਿੰਘ ਰਾਜੂ, ਮੰਗਲ ਸਿੰਘ, ਇੰਦਰ ਸਿੰਘ ਆਦਿ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply