Friday, July 5, 2024

ਤੀਰਥ ਦਰਸ਼ਨ ਯਾਤਰਾ ਵਾਲੀ ਰੇਲ ਗੱਡੀ ਵਾਪਸ ਆਉਣ ‘ਤੇ ਵਿਧਾਇਕ ਜਲਾਲਉਸਮਾਂ ਤੇ ਸੰਗਤਾਂ ਦਾ ਨਿੱਘਾ ਸਵਾਗਤ

PPN1105201616ਜੰਡਿਆਲਾ ਗੁਰੂ, 11 ਮਈ (ਹਰਿੰਦਰ ਪਾਲ ਸਿੰਘ)- ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਤਹਿਤ ਹਲਕਾ ਜੰਡਿਆਲਾ ਗੁਰੂ ਤੋ ਲਗਭਗ 1000 ਸ਼ਰਧਾਲੂਆ ਨੂੰ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾਂ ਦੀ ਅਗਵਾਈ ਹੇਠ 5 ਫਰਵਰੀ ਨੂੰ ਸ਼੍ਰੀ ਹਜੂਰ ਸਾਹਿਬ ਦੇ ਦਰਸ਼ਨਾ ਵਾਸਤੇ ਗਈ ਵਿਸ਼ੇਸ਼ ਰੇਲ ਗੱਡੀ ਦਾ ਅੱਜ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਵਿਖੇ ਵਾਪਸ ਆਉਣ ਤੇ ਸੰਨੀ ਸ਼ਰਮਾ ਵਾਈਸ ਪ੍ਰਧਾਨ ਨਗਰ ਕੋਸਲ ਤੇ ਸਵਿੰਦਰ ਸਿੰਘ ਚੰਦੀ ਸੀਨੀਅਰ ਮੀਤ ਪ੍ਰਧਾਨ ਵੱਲੋ ਸਿਰੋਪਾ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ।ਸ਼੍ਰੀ ਹਜੂਰ ਸਾਹਿਬ ਜੀ ਦੇ ਦਰਸ਼ਨ ਕਰਕੇ ਆਏ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾਂ ਨੇ ਕਿਹਾ ਕਿ ਸ਼੍ਰੀ ਹਜੂਰ ਸਾਹਿਬ ਜਾਦਿਆ ਸ਼ਰਧਾਲੂਆ ਨੂੰ ਰਸਤੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਪ੍ਰੇਸ਼ਾਨੀ ਨਹੀ ਹੋਈ।ਸਾਰੇ ਸ਼ਰਧਾਲੂਆ ਨੇ ਸ਼੍ਰੀ ਹਜੂਰ ਸਾਹਿਬ ਦੇ ਦਰਸ਼ਨ ਕੀਤੇ।ਇਸ ਤੋ ਇਲਾਵਾ ਸੰਗਤਾ ਲਈ ਖਾਣ ਪੀਣ, ਸ਼੍ਰੀ ਹਜੂਰ ਸਾਹਿਬ ਵਿੱਚ ਠਹਿਰਣ ਤੇ ਆਉਣ ਜਾਣ ਦਾ ਸਾਰਾ ਪ੍ਰਬੰਧ ਪੰਜਾਬ ਸਰਕਾਰ ਵੱਲੋ ਕੀਤਾ ਗਿਆ।ਇਸ ਮੋਕੇ ਖੁਸ਼ੀ ਭਰੇ ਲਹਿਜੇ ਵਿੱਚ ਜਲਾਲਉਸਮਾਂ ਨੇ ਕਿਹਾ ਕਿ ਮੇਰਾ ਹਲਕਾ ਮੇਰਾ ਪਰਿਵਾਰ ਹੈ ਅਤੇ ਇਸ ਪਰਿਵਾਰ ਲਈ ਮੈਂ ਹਰ ਵੇਲੇ ਹਾਜਿਰ ਹਾਂ।ਇਸ ਮੋਕੇ ਵੱਖ-ਵੱਖ ਸ਼ਰਧਾਲੂਆ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾ ਦੱਸਿਆ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਬਹੁਤ ਵਧੀਆ ਹੈ ਜਿਸ ਤਹਿਤ ਅਸੀ ਬਿਨਾ ਕਿਸੇ ਖਰਚੇ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਲਈ ਜਾ ਸਕਦੇ ਹਨ ਅਤੇ ਸਾਰੇ ਸ਼ਰਧਾਲੂ ਇਸ ਯਾਤਰਾ ਸਕੀਮ ਤੋ ਸੰਤੁਸ਼ਟ ਹਨ।ਜਿਕਰਯੋਗ ਹੈ ਕਿ ਹਲਕਾ ਵਿਧਾਇਕ ਜਲਾਲਉਸਮਾਂ ਆਪਣੀ ਪਤਨੀ ਗੁਰਵਿੰਦਰ ਕੋਰ ਜਲਾਲਉਸਮਾਂ ਮੈਬਰ ਜਿਲ੍ਹਾ ਪ੍ਰੀਸ਼ਦ ਤੇ ਪਰਿਵਾਰ ਸਮੇਤ ਇਸ ਵਿਸ਼ੇਸ਼ ਰੇਲ ਗੱਡੀ ਰਾਹੀ ਸ਼੍ਰੀ ਹਜੂਰ ਸਾਹਿਬ ਦੇ ਦਰਸ਼ਨ ਕਰਕੇ ਆਏ ਹਨ।ਇਸ ਮੋਕੇ ਸੰਗਤਾ ਨੂੰ ਰੇਲਵੇ ਸ਼ਟੇਸ਼ਨ ਤੋ ਵੱਖ-ਵੱਖ ਪਿੰਡਾ ਵਿੱਚ ਛੱਡ ਕੇ ਆਉਣ ਲਈ ਪ੍ਰਬੰਧ ਕੀਤੀਆ ਗਈਆ ਬੱਸਾ ਵੀ ਪਹੁੰਚੀਆ ਹੋਈਆ ਸਨ।ਸ਼ਰਧਾਲੂਆ ਵੱਲੋ ਲਗਾਏ ਗਏ ਜੈਕਾਰਿਆ ਨਾਲ ਸਾਰਾ ਸ਼ਟੇਸ਼ਨ ਗੂੰਜ ਉੱਠਿਆ।ਉਪਰੰਤ ਸਾਰੀਆ ਸੰਗਤਾ ਨੇ ਜਲਾਲਉਸਮਾਂ ਦਾ ਧੰਨਵਾਦ ਕੀਤਾ।ਇਸ ਮੋਕੇ ਗੁਰਵਿੰਦਰ ਕੋਰ ਜਲਾਲਉਸਮਾਂ ਜਿਲ੍ਹਾ ਪ੍ਰੀਸ਼ਦ ਮੈਬਰ ਤੇ ਵਰਕਿੰਗ ਕਮੇਟੀ ਮੈਬਰ, ਸੰਨੀ ਸ਼ਰਮਾ ਵਾਈਸ ਪ੍ਰਧਾਨ ਨਗਰ ਕੋਸਲ, ਮਨਜੀਤ ਸਿੰਘ ਤਰਸਿੱਕਾ ਚੇਅਰਮੈਨ, ਜੱਸ ਦੇਵੀਦਾਸਪੁਰਾ, ਮਨਜਿੰਦਰ ਸਿੰਘ ਭੀਰੀ ਸਰਪੰਚ, ਰਾਜੀਵ ਕੁਮਾਰ ਬੱਬਲੂ ਪੀਏ ਜਲਾਲਉਸਮਾਂ, ਸਵਿੰਦਰ ਸਿੰਘ ਚੰਦੀ ਸੀਨੀਅਰ ਮੀਤ ਪ੍ਰਧਾਨ, ਅਮਰੀਕ ਸਿੰਘ ਸੋਢੀ ਸਰਕਲ ਪ੍ਰਧਾਨ, ਤੇਜਪਾਲ ਸਿੰਘ ਸੋਨੂੰ ਹੁੰਦਲ ਸ਼ਹਿਰੀ ਪ੍ਰਧਾਨ, ਹਰਪ੍ਰੀਤ ਸਿੰਘ ਬੱਬਲੂ ਸਰਪੰਚ, ਗੁਰਮੀਤ ਸਿੰਘ ਖੱਬੇਰਾਜਪੂਤਾ ਚੇਅਰਮੈਨ, ਕੰਵਰਜੀਤ ਸਿੰਘ ਮਾਨ, ਡਾ.ਸੰਤੋਖ ਸਿੰਘ ਬੱਗਾ ਜਨਰਲ ਸਕੱਤਰ, ਹਰਪ੍ਰੀਤ ਸਿੰਘ ਹੈਰੀ ਸਰਕਲ ਪ੍ਰਧਾਨ,ਡਾ. ਸੁਖਰਾਜ ਸਿੰਘ ਸੋਹਲ ਚੇਅਰਮੈਨ ਸਰਬੱਤ ਦਾ ਭਲਾ, ਗੁਰਦੀਪ ਸਿੰਘ ਸਰਪੰਚ ਧਾਰੜ, ਬਲਜਿੰਦਰ ਸਿੰਘ ਸਰਪੰਚ ਬੰਡਾਲਾ, ਹਰਭਾਲ ਸਿੰਘ ਦੇਵੀਦਾਸਪੁਰਾ ਚੇਅਰਮੈਨ ਪਸਵਕ ਕਮੇਟੀ, ਅਮਰਜੀਤ ਕੋਰ ਸਰਪੰਚ ਦੇਵੀਦਾਸਪੁਰਾ, ਜਤਿਨ ੳਹਰੀ, ਅਸੀਮ ਤਨੇਜਾ, ਭਗਵੰਤ ਸਿੰਘ ਗਿੱਲ ਡੀ.ਐਸ.ਪੀ, ਚੰਦਰ ਭੂਸ਼ਣ ਐਸ.ਐਚ.ੳ.ਜੰਡਿਆਲਾ ਗੁਰੂ, ਹਰਜੀਤ ਸਿੰਘ ਖਹਿਰਾ ਚੋਕੀ ਇੰਚਾਰਜ ਗਹਿਰੀ ਆਦਿ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply