Friday, July 5, 2024

70 ਕਰੋੜ ਰੁਪਏ ਨਾਲ 12 ਅਤਿ ਆਧੁਨਿਕ ਪਸ਼ੂ ਮੇਲਾ ਗਰਾਉਡਾਂ ਬਣਾਈਆਂ – ਧੁੱਗਾ

 

ਬਟਾਲਾ, 12 ਮਈ (ਨਰਿੰਦਰ ਸਿੰਘ ਬਰਨਾਲ)- ਪੰਜਾਬ ਸਰਕਾਰ ਵਲੋਂ ਪਸ਼ੂ ਪਾਲਣ ਧੰਦੇ ਨੂੰ ਉਤਸ਼ਾਹਤ ਕਰਨ ਅਤੇ ਪਸ਼ੂਆਂ ਦੇ ਵਪਾਰ ਨੂੰ ਪ੍ਰਫੂਲਤ ਕਰਨ ਲਈ ਰਾਜ ਵਿੱਚ 70 ਕਰੋੜ ਰੁਪਏ ਦੀ ਲਾਗਤ ਨਾਲ 12 ਅਤਿ ਆਧੁਨਿਕ ਪਸ਼ੂ ਮੇਲਾ ਗਰਾਉਡਾਂ ਬਣਾਈਆਂ ਗਈਆਂ ਹਨ।
ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਪਸ਼ੂ ਪਾਲPPN1205201604ਣ ਵਿਭਾਗ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸ. ਦੇਸਰਾਜ ਸਿੰਘ ਧੁੱਗਾ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਆਧੁਨਿਕ ਪਸ਼ੂ ਮੇਲਾ ਗਰਾਉਂਡ ਬਟਾਲਾ ‘ਤੇ 544.76 ਲੱਖ ਰੁਪਏ ਖਰਚੇ ਗਏ ਹਨ ਜਦਿਕ ਪਸ਼ੂ ਮੇਲਾ ਗਰਾਉਂਡ ਵੱਲਾ (ਅੰਮ੍ਰਿਤਸਰ) ‘ਤੇ 442.41 ਲੱਖ ਰੁਪਏ, ਨੱਬੀਪੁਰ (ਸ੍ਰੀ ਫ਼ੳਮਪ;ਤਹਿਗੜ੍ਹ ਸਾਹਿਬ) ‘ਤੇ 756 ਲੱਖ ਰੁਪਏ, ਕਿਲਿਆਂਵਾਲੀ (ਸ੍ਰੀ ਮੁਕਤਸਰ ਸਾਹਿਬ) ‘ਤੇ 759 ਲੱਖ ਰੁਪਏ, ਸੁਭਾਨਪੁਰ (ਕਪੂਰਥਲਾ) ‘ਤੇ 295 ਲੱਖ ਰੁਪਏ, ਜਗਰਾਉਂ (ਲੁਧਿਆਣਾ) ‘ਤੇ 782 ਲੱਖ ਰੁਪਏ, ਨਾਭਾ (ਪਟਿਆਲਾ) ‘ਤੇ 374.47 ਲੱਖ ਰੁਪਏ, ਧਨੋਲਾ (ਬਰਨਾਲਾ) ‘ਤੇ 790.73 ਲੱਖ ਰੁਪਏ, ਦਾਊਂ ਮਾਜਰਾ (ਮੋਹਾਲੀ) ‘ਤੇ 626 ਲੱਖ ਰੁਪਏ, ਚੜਿੱਕ (ਮੋਗਾ) ‘ਤੇ 196.49 ਲੱਖ ਰੁਪਏ, ਮੌੜ (ਬਠਿੰਡਾ) ‘ਤੇ 673.97 ਲੱਖ ਰੁਪਏ ਅਤੇ ਆਧੁਨਿਕ ਪਸ਼ੂ ਮੇਲਾ ਗਰਾਉਂਡ ਰਾਮਪੁਰਾ (ਬਠਿੰਡਾ) ‘ਤੇ 77.63 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ।
ਮੁੱਖ ਸੰਸਦੀ ਸਕੱਤਰ ਸ. ਧੁੱਗਾ ਨੇ ਦੱਸਿਆ ਕਿ ਇਨ੍ਹਾਂ ਆਧੁਨਿਕ ਪਸ਼ੂ ਮੇਲਾ ਗਰਾਉਂਡਾਂ ਵਿੱਚ ਪਸ਼ੂਆਂ ਲਈ ਪੱਕੀਆਂ ਖੁਰਲੀਆਂ, ਨਹਾਉਣ ਵਾਲੇ ਟੱਬ, ਫ਼ੳਮਪ;ੁਹਾਰੇ, ਪਸ਼ੂਆਂ ਦੇ ਚੜ੍ਹਾਉਣ ਉਤਾਰਨ ਲਈ ਸਹੂਲਤ, ਚਾਰ ਦੀਵਾਰੀ, ਸ਼ੈੱਡ, ਐਂਟਰੀ ਅਤੇ ਬਾਹਰੀ ਗੇਟ, ਪਰਚੀ ਰਾਈਟਰ ਸ਼ੈੱਡ, ਚੌਕੀਂਦਾਰ ਦਾ ਕੁਆਰਟਰ, ਵੈਟਰਨਰੀ ਡਾਕਟਰ, ਕੈਂਟੀਨ ਤੋਂ ਇਲਾਵਾ ਪਸ਼ੂ ਪਾਲਕਾਂ ਤੇ ਵਪਾਰੀਆਂ ਲਈ ਬਾਥਰੂਮਾਂ ਦੀਆਂ ਸਹੂਲਤਾਂ ਉਪਲਬੱਧ ਹਨ। ਸ. ਧੁੱਗਾ ਨੇ ਦੱਸਿਆ ਕਿ ਇਨ੍ਹਾਂ ਨਵੀਆਂ ਬਣੀਆਂ ਆਧੁਨਿਕ ਪਸ਼ੂ ਮੇਲਾ ਗਰਾਉਂਡ ਦੇ ਕਾਰਨ ਰਾਜ ਵਿੱਚ ਪਸ਼ੂ ਪਾਲਣ ਦਾ ਧੰਦਾ ਪ੍ਰਫੂਲਤ ਹੋਇਆ ਹੈ। ਹੁਣ ਪਸ਼ੂ ਪਾਲਕ ਨਵੇਂ ਬਣੇ ਪਸ਼ੂ ਮੇਲ ਗਰਾਉਂਡਾਂ ‘ਚ ਲੱਗਦੇ ਪਸ਼ੂ ਮੇਲਿਆਂ ‘ਚ ਆਪਣੇ ਪਸ਼ੂਆਂ ਨਾਲ ਵੱਧ-ਚੜ ਕੇ ਭਾਗ ਲੈਂਦੇ ਹਨ। ਸ. ਧੁੱਗਾ ਨੇ ਕਿਹਾ ਕਿ 70 ਕਰੋੜ ਰੁਪਏ ਦੀ ਲਾਗਤ ਨਾਲ ਇਹਨਾਂ ਆਧੁਨਿਕ ਪਸ਼ੂ ਮੇਲਾ ਗਰਾਉਂਡਾਂ ਦੀ ਉਸਾਰੀ ਕਰਨਾ ਰਾਜ ਸਰਕਾਰ ਦੀ ਇੱਕ ਹੋਰ ਪ੍ਰਮੁੱਖ ਪ੍ਰਾਪਤੀ ਹੈ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply