Friday, July 5, 2024

ਡੀ.ਏ.ਵੀ ਕਾਲਜ ਦਾ 60ਵਾਂ ਇਨਾਮ ਵੰਡ ਸਮਾਗਮ ਅਯੋਜਿਤ- 589 ਵਿਦਿਆਰਥੀਆਂ ਨੂੰ ਪ੍ਰਸੰਸਾ ਪੱਤਰ ਵੰਡੇ

ਵਿਦਿਅਕ ਖੇਤਰ ਵਿੱਚ ਅਹਿਮ ਸਥਾਨ ਹੈ ਡੀ.ਏ.ਵੀ ਸੰਸਥਾਵਾਂ ਦਾ – ਡਾ. ਸਤੀਸ਼ ਸ਼ਰਮਾ

PPN1205201605

ਅੰਮ੍ਰਿਤਸਰ, 12 ਮਈ (ਜਗਦੀਪ ਸਿੰਘ ਸੱਗੂ)- ਸਥਾਨਕ ਡੀ.ਏ.ਵੀ ਕਾਲਜ ਸਿਖਿਆ, ਖੇਡਾਂ ਅਤੇ ਕਾਲਜ ਵਲੋਂ ਅਯੋਜਿਤ ਵੱਖ ਵੱਖ ਪ੍ਰੋਗਰਾਮਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ 60ਵੇਂ ਸਲਾਨਾ ਪੁਰਸਕਾਰ ਵੱੰਡ ਸਮਾਗਮ ਦੌਰਾਨ ਇਨਾਮ ਤੇ ਪ੍ਰਸੰਸ਼ਾ ਪੱਤਰ ਦਿਤੇ ਗਏ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਦਿੱਲੀ ਦੇ ਡਾਇਰੈਕਟਰ (ਕਾਲਜ) ਡਾ. ਸਤੀਸ਼ ਸ਼ਰਮਾ, ਲੋਕਲ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਐਡਵੋਕੇਟ ਸੁਦਰਸ਼ਨ ਕਪੂਰ ਅਤੇ ਕਾਲਜ ਪ੍ਰਿੰਸੀਪਲ ਰਜੇਸ਼ ਕੁਮਾਰ ਨੇ 589 ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਅਦਾ ਕੀਤੀ।ਸਮਾਗਮ ਦੌਰਾਨ ਕਾਲਜ ਦੀ ਸਲਾਨਾ ਰਿਪੋਰਟ ਅਤੇ 2016-17 ਦਾ ਪ੍ਰਾਸਪੈਕਟਸ ਜਾਰੀ ਕੀਤਾ ਗਿਆ।
ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਵਾਇਸ ਪ੍ਰਿੰਸੀਪਲ ਡਾ. ਵਿਸ਼ਵ ਬੰਧੂ ਕਾਲਜ ਰਜਿਸਟਰਾਰ ਪ੍ਰੋ. ਸੁਨੀਲ ਸਚਦੇਵਾ, ਐਡਮਿੰਸਟਰੇਟਰ ਡਾ. ਡੇਜ਼ੀ ਸ਼ਰਮਾ, ਸਟਾਫ ਸੈਕਟਰੀ ਡਾ. ਬੀ.ਬੀ ਯਾਦਵ ਸਮੇਤ ਕਾਲਜ ਦੇ ਸੀਨੀਅਰ ਮੈਂਬਰਾਂ ਨੇ ਆਏ ਹੋਏ ਮੁੱਖ ਮਹਿਮਾਨ ਦਾ ਸਵਾਗਤ ਕੀਤਾ।ਉਪਰੰਤ ਡੀ.ਏ.ਵੀ ਗਾਣ ਦੌਰਾਨ ਸ਼ਮਾ ਰੋਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।
ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਰਾਜੇਸ਼ ਕੁਮਾਰ ਨੇ ਬੀਤੇ ਸਾਲ ਵਿਦਿਆਰਥੀਆਂ ਵਲੋਂ ਕਾਲਜ ਦੇ ਲਈ ਕੀਤੇ ਗਏ ਸਿਖਿਆ, ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ‘ਤੇ ਵਧਾਈ ਦਿਤੀ।ਉਨਾਂ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਦੇ 100 ਤੋਂ ਵੱਧ ਰਿਸਰਚ ਪੇਪਰ ਰਾਸ਼ਟਰੀ ਤੇ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਪੇਸ਼ ਕੀਤੇ ਗਏ ਅਤੇ 80 ਦੇ ਕਰੀਬ ਜਨਰਲਾਂ ਵਿੱਚ ਪ੍ਰਕਾਸ਼ਿਤ ਹੋਏ।ਇਸ ਮੌਕੇ ਉਨਾਂ ਨੇ ਕਾਲਜ ਦੇ 182 ਵਿਦਿਆਰਥੀਆਂ ਦੀ ਵੱਖ ਵੱਖ ਕੰਪਨੀਆਂ ਵਲੋਂ ਕੈਂਪਸ ਪਲੇਸਮੈਂਟ ਦੌਰਾਨ ਚੋਣ ਦਾ ਜਿਕਰ ਵੀ ਕੀਤਾ।ਉਨਾਂ 920 ਵਿਦਿਆਰਥੀਆਂ ਵਲੋਂ ਪ੍ਰਾਪਤ ਵਜੀਫੇ ਅਤੇ ਵੈਦਿਕ ਪ੍ਰਚਾਰ ਦੇ ਵੱਖ ਵੱਖ ਪ੍ਰੋਗਰਾਮਾਂ ਬਾਰੇ ਵੀ ਦੱਸਿਆ।
ਮੁੱਖ ਮਹਿਮਾਨ ਡਾ. ਸਤੀਸ਼ ਕੁਮਾਰ ਸ਼ਰਮਾ ਡਾਇਰੈਕਟਰ ਕਾਲਜ ਡੀ.ਏ.ਵੀ ਕਾਲਜ ਮੈਨੇਜਿਗ ਕਮੇਟੀ ਨਵੀਂ ਦਿੱਲੀ ਨੇ ਵਿਦਿਆਰਥੀਆਂ ਨੂੰ ਸਿਵਲ ਸਰਵਿਸਿਜ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਪ੍ਰੇਰਣਾ ਦਿੱਤੀ।ਉਨ੍ਹਾਂ ਨੇ ਆਪਣੇ ਜੀਵਨ ਦੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਉਹ ਸਭ ਖੁਸ਼ਕਿਸਮਤ ਹਨ, ਜੋ ਡੀ.ਏ.ਵੀ ਸਸਥਾ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਡੀਏਵੀ ਸੰਸਥਾ ਦੇ ਕਾਲਜਾਂ ਵਿੱਚ ਉਨਾਂ ਦਾ ਕਾਲਜ ਸਭ ਤੋਂ ਵਧੀਆ ‘ਕਾਲਜ ਵਿਦ ਪੋਟੈਂਸ਼ੀਅਲ ਫਾਰ ਐਕਸੀਲੈਂਸ’ ਦਾ ਖਿਤਾਬ ਪ੍ਰਾਪਤ ਕਰ ਚੁੱਕਾ ਹੈ।
ਇਸ ਮੌਕੇ ਬੀ.ਬੀ.ਕੇ ਡੀ.ਏ.ਵੀ ਕਾਲਜ ਪ੍ਰਿਸੀਪਲ ਡਾ. ਪੁਸ਼ਪਿਦਰ ਵਾਲੀਆ, ਫਿਰੋਜ਼ਪੁਰ ਕਾਲਜ ਪ੍ਰਿ: ਡਾ. ਸੀਮਾ ਅਰੋੜਾ, ਗੁਰੂ ਨਾਨਕ ਦੇਵ ਡੀ.ਏ.ਵੀ ਸਕੂਲ ਭਿੱਖੀਵਿਡ ਦੇ ਪ੍ਰਿ: ਸਜੀਵ ਕੋਛੜ, ਕਾਲਜੇ ਦੇ ਵੱਖ-ਵੱਖ ਵਿਭਾਗਾਂ ਦੇ ਮੁੱਖੀ ਜਿਨ੍ਹਾਂ ਵਿੱਚ ਦਰਸ਼ਨਦੀਪ, ਪ੍ਰੋ: ਰਿਤੂ ਸ਼ਰਮਾ, ਡਾ. ਰਜਨੀ ਖਨਾ, ਪ੍ਰੋ: ਐਨ.ਕੇ. ਸ਼ਰਮਾ, ਡਾ. ਸਜੇ ਸ਼ਰਮਾ, ਡਾ. ਕਮਲ ਕਿਸ਼ੋਰ, ਡਾ. ਸਰਦਾਰਾ ਸਿਘ, ਪ੍ਰੋ: ਗੁਰਦਾਸ ਸਿਘ ਸੇਖੋਂ, ਪ੍ਰੋ: ਸਿੱਧੂ, ਕਾਲਜ ਡੀਨ ਡਾ. ਲਕਸ਼ੀਕਾਂਤਾ ਸ਼ਰਮਾ, ਪ੍ਰੋ: ਆਰਿਫ ਨਜੀਰ, ਡਾ. ਵਿਕਾਸ ਗੁਪਤਾ, ਡਾ. ਰੁਪਿਦਰ ਕੌਰ ਸਮੇਤ ਕਾਲਜ ਵਿਦਿਆਰਥੀ ਤੇ ਸਟਾਫ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply