Monday, July 8, 2024

ਪੰਜਾਬੀ ਰਸਾਲੇ ‘ਹੁਣ’ ਦਾ 33ਵਾਂ ਅੰਕ ਹੋਇਆ ਲੋਕ ਅਰਪਿਤ

PPN2105201611
ਅੰਮ੍ਰਿਤਸਰ, 21 ਮਈ (ਪੰਜਾਬ ਪੋਸਟ ਬਿਊਰੋ)- ਜਨਵਾਦੀ ਲੇਖਕ ਸੰਘ ਵੱਲੋਂ ਵਿਰਸਾ ਵਿਹਾਰ ਸੋਸਾਇਟੀ ਦੇ ਸਹਿਯੋਗ ਨਾਲ ਸਥਾਨਕ ਵਿਰਸਾ ਵਿਹਾਰ ਦੇ ਸz: ਨਾਨਕ ਸਿੰਘ ਸੈਮੀਨਾਰ ਹਾਲ ਵਿਖੇ ‘ਭਾਸ਼ਾ, ਸਾਹਿਤ ਅਤੇ ਸਮਾਜ ਦੀ ਬੇਹਤਰੀ ਵਿੱਚ ਸਾਹਿਤਕ ਪੱਤਰਕਾਰੀ ਦਾ ਯੋਗਦਾਨ’ ਵਿਸ਼ੇ ਤੇ ਵਿਚਾਰ ਚਰਚਾ ਕੀਤੀ ਗਈ ਅਤੇ ਪੰਜਾਬੀ ਦੇ ਬਹੁ-ਮਿਆਰੀ ਰਸਾਲੇ ‘ਹੁਣ’ ਦੇ 33ਵੇਂ ਅੰਕ ਨੂੰ ਰਿਲੀਜ਼ ਕੀਤਾ ਗਿਆ।
ਇਸ ਅਦਬੀ ਸਮਾਗਮ ਦਾ ਮੰਚ ਸੰਚਾਲਣ ਕਰਦਿਆਂ ਕਥਾਕਾਰ ਦੀਪ ਦਵਿੰਦਰ ਸਿੰਘ ਨੇ ਸਾਹਿਤਕ ਰਸਾਲੇ ‘ਹੁਣ’ ਨੂੰ ਕੇਂਦਰ ਬਿੰਦੂ ਵਿੱਚ ਰੱਖ ਕੇ ਦੱਸਿਆ ਕਿ ਉੱਤਮ ਦਰਜ਼ੇ ਦਾ ਲੋਕ ਸਾਹਿਤ ਅਤੇ ਸੁਹਿਰਦ ਪਾਠਕਾਂ ਨੂੰ ਇੱਕ ਤੰਦ ਵਿੱਚ ਪ੍ਰੋਣ ਲਈ ਸਾਹਿਤਕ ਰਸਾਲੇ ਹੀ ਸਭ ਤੋਂ ਉੱਤਮ ਜਰੀਆ ਹੈ। ਵਿਦਵਾਨ ਡਾ. ਪਰਮਿੰਦਰ ਸਿੰਘ ਨੇ ਵਿਦਵਤਾ ਭਰਪੂਰ ਗੱਲਬਾਤ ਵਿੱਚ ਦੱਸਿਆ ਕਿ ਜਿੱਥੇ ‘ਹੁਣ’ ਵਰਗੇ ਮਿਆਰੀ ਰਸਾਲੇ ਦੁਨੀਆ ਭਰ ਦੇ ਇਤਿਹਾਸ ਅਤੇ ਸਭਿਆਚਾਰ ਨੂੰ ਨੇੜੇ ਲੈ ਕੇ ਆਉਂਦੇ ਹਨ, ਉਥੇ ਦੁਨੀਆ ਭਰ ਵਿੱਚ ਰਚੇ ਜਾ ਰਹੇ ਸਾਹਿਤ ਨੂੰ ਘੋਖਣ, ਪੜਤਾਲਣ ਅਤੇ ਨਵੀਆਂ ਦਿਸ਼ਾਵਾਂ ਨਿਰਧਾਰਿਤ ਕਰਨ ਵਿੱਚ ਸਹਾਈ ਹੁੰਦੇ ਹਨ। ‘ਹੁਣ’ ਦੇ ਸੰਪਾਦਕ ਸ੍ਰੀ ਸੁਸ਼ੀਲ ਦੋਸਾਂਝ ਨੇ ਬੋਲਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਡਾ. ਗੁਰਦਿਆਲ ਸਿੰਘ ਫੁੱਲ, ਜਸਵੰਤ ਸਿੰਘ ਕੰਵਲ, ਪ੍ਰੋ: ਅਜਮੇਰ ਔਲਖ, ਸੁਰਜੀਤ ਪਾਤਰ ਆਦਿ ਵੱਡੇ ਤੇ ਸਥਾਪਿਤ ਸਾਹਿਤਕਾਰਾਂ ਦੀਆਂ ਅਦਬੀ ਮੁਲਾਕਾਤਾਂ ਦੇ ਲੜੀਵਾਰ ਸਿਲਸਿਲੇ ਨੇ ਪਾਠਕਾਂ ਨੂੰ ਇੰਨ੍ਹਾਂ ਸਾਹਿਤਕਾਰਾਂ ਦੀ ਜੀਵਨ ਅਤੇ ਲਿਖਣ ਸ਼ੈਲੀ ਨੂੰ ਨੇੜਿਓ ਵੇਖਣ ਦਾ ਸਬੱਬ ਪੈਦਾ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਿਆਰੀ ਸਾਹਿਤ ਨੂੰ ਲੋਕ ਉਡੀਕਦੇ ਵੀ ਨੇ ਅਤੇ ਮੁੱਲ ਖਰੀਦ ਕੇ ਪੜ੍ਹਣ ਦੀ ਚੇਟਕ ਵੀ ਰੱਖਦੇ ਹਨ। ਹਰਜੀਤ ਗਿੱਲ ਅਤੇ ਕੇਵਲ ਧਾਲੀਵਾਲ ਨੇ ਕਿਹਾ ਕਿ ਅਜਿਹੇ ਮੈਗਜ਼ੀਨ ਮਨੁੱਖ ਨੂੰ ਕਵਿਤਾ, ਕਹਾਣੀ ਅਤੇ ਸਾਹਿਤ ਦੀਆਂ ਹੋਰ ਵਿਧਾਵਾਂ ਦੇ ਨਾਲ-ਨਾਲ ਇਨਸਾਨੀ ਬਹੁ-ਮੁੱਲੀਆਂ ਕਰਦਾਂ ਕੀਮਤਾਂ ਨਾਲ ਵੀ ਜੋੜਦੇ ਹਨ।
ਸ੍ਰੀ ਦੇਵ ਦਰਦ ਅਤੇ ਭੁਪਿੰਦਰ ਸੰਧੂ ਨੇ ਦੱਸਿਆ ਕਿ ਲੇਖਕ ਦੀ ਸਥਾਪਤੀ ਅਤੇ ਭਾਸ਼ਾ ਦੀ ਤਰੱਕੀ ਲਈ ‘ਹੁਣ’ ਵਰਗੇ ਰਸਾਲੇ ਵੱਡਾ ਯੋਗਦਾਨ ਪਾਉਂਦੇ ਹਨ। ਭੁਪਿੰਦਰਪ੍ਰੀਤ ਅਤੇ ਜਗਦੀਸ਼ ਸਚਦੇਵਾ ਨੇ ਸਾਂਝੇ ਤੌਰ ਤੇ ਕਿਹਾ ਕਿ ਆਮ ਲੋਕਾਂ ਨੂੰ ਕਿਤਾਬਾਂ ਨਾਲ ਜੋੜਣ ਲਈ ਮਿਆਰੀ ਅਤੇ ਲੋਕ ਪੱਖੀ ਸਾਹਿਤ ਨਾਲ ‘ਹੁਣ’ ਦਾ ਪੰਜਾਬੀ ਸਾਹਿਤ ਵਿੱਚ ਗੌਲਣਯੋਗ ਸਥਾਨ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ. ਭੁਪਿੰਦਰ ਸਿੰਘ ਮੱਟੂ, ਡਾ. ਅੰਬਰੀਸ਼, ਮਨਮੋਹਨ ਢਿੱਲੋਂ, ਜਸਬੀਰ ਸਿੰਘ ਸੱਗੂ, ਤਰਲੋਚਨ ਸਿੰਘ ਤਰਨ ਤਾਰਨ, ਪ੍ਰੋ: ਮੋਹਨ ਸਿੰਘ, ਜਸਬੀਰ ਕੌਰ, ਕਾਮਰੇਡ ਲਖਬੀਰ ਸਿੰਘ, ਧਰਵਿੰਦਰ ਔਲਖ, ਸੁਮੀਤ ਸਿੰਘ, ਬੀਰ ਸਿੰਘ, ਮਨਮੋਹਨ ਬਾਸਰਕੇ, ਗੁਰਿੰਦਰ ਮਕਨਾ, ਰਮੇਸ਼ ਯਾਦਵ, ਡਾ. ਪਰਮਜੀਤ ਬਾਠ, ਜਗਤਾਰ ਗਿੱਲ, ਸੁਖਜਿੰਦਰ ਸਿੰਘ ਨਰੂਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੇਖਕ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply