Friday, July 5, 2024

ਦਿੱਲੀ ਕਮੇਟੀ ਦੇ ਵਫ਼ਦ ਨੇ ਹੈਦਰਾਬਾਦ ‘ਚ ਪੁਲਿਸ ਕਮਿਸ਼ਨਰ ਨਾਲ ਕੀਤੀ ਮੀਟਿੰਗ

PPN150507

ਨਵੀਂ ਦਿੱਲੀ, 15 ਮਈ (ਅੰਮ੍ਰਿਤ ਲਾਲ ਮੰਨਣ)- ਹੈਦਰਾਬਾਦ ਸ਼ਹਿਰ ਦੇ ਕਿਸ਼ਨਗੜ ‘ਚ ਪਵਿਤਰ ਨਿਸ਼ਾਨ ਸਾਹਿਬ ਨੂੰ ਸਾੜੇ ਜਾਣ ਦੀ ਘਟਨਾ ਤੇ ਨੋਟੀਸ ਲੈਂਦੇ ਹੋਏ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਉੱਚ ਪੱਧਰੀ ਵਫ਼ਦ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਤੇ ਪੁਨਿਤ ਸਿੰਘ ਚੰਢੋਕ ਤੇ ਅਧਾਰਿਤ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤੇ ਹੈਦਰਾਬਾਦ ਗਿਆ ਹੈ। ਵਫ਼ਦ ਨੇ ਅੱਜ ਸਥਾਨਿਕ ਪ੍ਰਸ਼ਾਸਨ ਅਤੇ ਸਾਹਿਬਾਬਾਦ ਜ਼ਿਲੇ ਦੇ ਪੁਲਿਸ ਕਮੀਸ਼ਨਰ ਸੀ.ਵੀ. ਅਨੰਦ ਨਾਲ ਮੁਲਾਕਾਤ ਕੀਤੀ।ਸਥਾਨਕ ਸਿੱਖਾਂ ਕੋਲੋ ਹਾਲਾਤਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਨਿਸ਼ਾਨ ਸਾਹਿਬ ਨੂੰ ਸਾੜਨ ਦਾ ਦੰਗਾਈਆਂ ਵੱਲੋਂ ਜ਼ਿਕਰ ਕਰਦੇ ਹੋਏ ਜੀ.ਕੇ. ਨੇ ਇਸ ਮਸਲੇ ਤੇ ਸਿਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣ ਅਤੇ ਸ਼ਹਿਰ ‘ਚ ਭਾਈਚਾਰੇ ਨੂੰ ਵੀ ਸੱਟ ਲੱਗਣ ਦਾ ਦਾਅਵਾ ਕੀਤਾ ਹੈ। ਪੁਲਿਸ ਕਮੀਸ਼ਨਰ ਨੂੰ ਸਿੱਖਾਂ ਦੇ ਜਾਨ-ਮਾਲ ਦੀ ਰੱਖਿਆ ਕਰਨ ਦੀ ਅਪੀਲ ਕਰਦੇ ਹੋਏ ਜੀ.ਕੇ ਨੇ ਸ਼ਹਿਰ ‘ਚ ਅਮਨ ਤੇ ਭਾਈਚਾਰਾ ਕਾਯਮ ਕਰਨ ਵਾਸਤੇ ਸਥਾਨਕ ਮੁਸਲਿਮ ਨੇਤਾਵਾਂ ਨੂੰ ਵਿਸ਼ਵਾਸ ਵਿਚ ਲੈਣ ਦੀ ਗੱਲ ਤੇ ਵੀ ਜ਼ੋਰ ਦਿੱਤਾ। ਪੁਲਿਸ ਕਮੀਸ਼ਨਰ ਵੱਲੋਂ ਜੀ.ਕੇ. ਨੂੰ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ ਦਾ ਭਰੋਸਾ ਵੀ ਦਿੱਤਾ ਗਿਆ ਹੈ। ਜੀ.ਕੇ. ਨੇ ਸਿੱਖਾਂ ਨੂੰ ਦਿੱਲੀ ਕਮੇਟੀ ਵੱਲੋਂ ਹਰ ਪ੍ਰਕਾਰ ਸਹਾਇਤਾ ਦੇਣ ਦੀ ਗੱਲ ਕਰਦੇ ਹੋਏ ਦੱਸਿਆ ਕਿ ਉਹਨਾਂ ਨੇ ਆਂਧ੍ਰ ਪ੍ਰਦੇਸ਼ ਦੇ ਰਾਜਪਾਲ ਸ੍ਰੀ ਈ.ਐਸ. ਲਕਸ਼ਮੀ ਨਰਸੀਮਨ ਤੋਂ ਵੀ ਮੁਲਾਕਾਤ ਦਾ ਸਮਾਂ ਮੰਗਿਆ ਹੈ ਤਾਂਕਿ ਹੈਦਰਾਬਾਦ ਦੇ ਸਿੱਖਾਂ ਦਾ ਵਿਸ਼ਵਾਸ ਮੁੜ ਤੋਂ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਤੇ ਬਹਾਲ ਹੋ ਸਕੇ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply