Thursday, July 4, 2024

23 ਮਈ ਨੂੰ ਆਯੋਜਿਤ ਕੀਤਾ ਜਾਵੇਗਾ ਪਹਿਲਾ ਡੀ ਵਾਰਮਿੰਗ ਦਿਵਸ

PPN150512

ਬਠਿੰਡਾ,15 ਮਈ (ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਵਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ 23 ਮਈ ਨੂੰ ਜਿਲ੍ਹਾ ਬਠਿੰਡਾ ਦੇ ਸਾਰੇ ਸਰਕਾਰੀ, ਅਰਧ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ, ਮਾਡਲ ਅਤੇ ਆਦਰਸ਼ ਸਕੂਲਾਂ ਤੋਂ ਇਲਾਵਾ ਆਂਗਨਵਾੜੀ ਸੈਂਟਰਾਂ ਵਿਚ 2014/ 15 ਦਾ ਪਹਿਲਾਂ ਡੀ ਵਾਰਮਿੰਗ ਦਿਵਸ ਮਨਾਇਆ ਜਾ ਰਿਹਾ ਹੈ। ਜਿਸ ਅਧੀਨ ਪਹਿਲੀ ਤੋਂ ਬਾਰਵੀਂ ਜਮਾਤ ਦੇ ਸਮੂਹ ਸਕੂਲੀ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੀ ਰੋਕਥਾਮ ਲਈ ਇਕ ਗੋਲੀ ਅਲਬੈਨਡਾਜ਼ੋਲ 400 ਗ੍ਰਾਮ ਦੀ ਦਿੱਤੀ ਜਾਵੇਗੀ। ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ: ਵਿਨੋਦ ਕੁਮਾਰ ਗਰਗ ਨੇ ਦੱਸਿਆ ਕਿ ਬੱਚਿਆਂ ਦੇ ਪੇਟ ਦੇ ਕੀੜਿਆਂ ਕਾਰਨ ਹੋਣ ਵਾਲੀ ਖੂਨ ਦੀ ਘਾਟ ਨੂੰ ਦੂਰ ਕਾਰਨ ਲਈ ਇਹ ਗੋਲੀ ਪਹਿਲੇ ਡੀ ਵਾਰਮਿੰਗ ਦਿਵਸ ‘ਤੇ ਜਿਲ੍ਹਾਂ ਬਠਿੰਡਾ ਦੇ ਤਕਰੀਬਨ 1 ਲੱਖ 68 ਹਜ਼ਾਰ ਸਕੂਲੀ ਬੱਚਿਆਂ ਨੂੰ ਦੇਣ ਤੋਂ ਇਲਾਵਾ 6700 ਸਕੂਲ ਨਾ ਜਾਂਦੇ ਬੱਚਿਆਂ ਨੂੰ ਇਹ ਦਵਾਈ ਪ੍ਰਦਾਨ ਕੀਤੀ ਜਾ ਰਹੀ ਹੈ। ਦਵਾਈ ਬਾਰੇ ਡਾ: ਰਾਕੇਸ਼ ਗੋਇਲ ਜਿਲ੍ਹਾਂ ਟੀਕਾਕਰਣ ਅਫ਼ਸਰ ਕਮ ਰਿਲ੍ਹਾ ਨੋਡਲ ਅਫ਼ਸਰ ਨੇ ਦੱਸਿਆ ਕਿ ਜਿਲ੍ਹੇ ਦੇ ਸਾਰੇ ਸਕੂਲਾਂ ਅਤੇ ਆਂਗਨਵਾੜੀ ਸੈਂਟਰਾਂ ਤੇ ਲੌੜੀਦੀ ਦਵਾਈ ਪਹੁੰਚਾਈ ਜਾ ਚੁੱਕੀ ਹੈ। ਅਤੇ ਨਾਲ ਹੀ ਜਿਲ੍ਹਾਂ ਸਿੱਖਿਆ ਅਫ਼ਸਰ ਪ੍ਰਾਇਮਰੀ, ਸਕੈਡੰਰੀ, ਜਿਲ੍ਹਾ ਪ੍ਰੋਗਰਾਮ ਅਫ਼ਸਰ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਨੂੰ ਪੰਜਾਬ ਸਰਕਾਰ ਦੀਆਂ ਜਰੂਰੀ ਹਦਾਇਤਾ ਵੀ ਭੇਜੀਆਂ ਜਾ ਚੁੱਕੀਆ ਹਨ । ਇਹ ਦਵਾਈ ਦੁਪਹਿਰ ਦੇ ਖਾਣੇ (ਮਿਡ ਡੇ ਮੀਲ) ਤੋਂ ਅੱਧੇ ਘੰਟੇ ਬਾਅਦ ਦਿੱਤੀ ਜਾਵੇਗੀ। ਇਹ ਗੋਲੀ ਬੱਚੇ ਚੂਸ ਕੇ ਵੀ ਲੈ ਸਕਦੇ ਹਨ ਕਿਉਕਿ ਇਹ ਸੁਆਦ ‘ਚ ਮਿੱਠੀ ਅਤੇ ਕਿਸੇ ਬੁਰੇ ਪ੍ਰਭਾਵ ਤੋਂ ਰਾਹਤ ਹੈ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply