Monday, July 8, 2024

ਰਮਜ਼ਾਨ-ਉਲ-ਮੁਬਾਰਕ ਮਹੀਨੇ ਦਾ ਪਹਿਲਾ ਰੋਜ਼ਾ ਅੱਜ

ਮਾਲੇਰਕੋਟਲਾ ਤੇ ਵੱਖ-ਵੱਖ ਸ਼ਹਿਰਾਂ ਵਿੱਚ ਰੋਜ਼ਾ ਰੱਖਣ (ਸਰਘੀ) ਤੇ ਖੋਲ੍ਹਣ (ਅਫਤਾਰੀ) ਦਾ ਸਮਾਂ

PPN0506201605

ਮਾਲੇਰਕੋਟਲਾ 06 ਜੂਨ (ਹਰਮਿੰਦਰ ਸਿੰਘ ਭੱਟ) ਹਜ਼ਰਤ ਮੋਲਾਨਾ ਮੁਫਤੀ ਇਰਤਕਾ-ਉਲ-ਹਸਨ ਕਾਂਧਲਵੀ ਮੁਫਤੀ ਏ ਆਜਮ ਪੰਜਾਬ ਤੇ ਵੱਡੀ ਈਦਗਾਹ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਸੂਚਨਾਵਾਂ ਅਨੁਸਾਰ ਅੱਜ ਰੋਜ਼ੇ ਦੇ ਪਹਿਲੇ ਦਿਨ ਰੋਜ਼ਾ ਖੋਲ੍ਹਣ ਦਾ ਸਮਾਂ 07 ਜੂਨ ਨੂੰ ਸ਼ਾਮ 7:28 ਮਿੰਟ ਤੇ ਹੋਵੇਗਾ ਤੇ ਦੂਜੇ ਰੋਜ਼ੇ ਦੀ ਸਰਘੀ (ਰੋਜ਼ਾ ਰੱਖਣ ਦਾ ਸਮਾਂ) ਸਵੇਰੇ 3:48 ਮਿੰਟ ਹੋਵੇਗੀ। ਉਨ੍ਹਾਂ ਅਨੁਸਾਰ 07 ਜੂਨ ਨੂੰ ਰਮਜ਼ਾਨ ਮਹੀਨੇ ਦਾ ਇਹ ਪਹਿਲਾ ਰੋਜ਼ਾ ਮਾਲੇਰਕੋਟਲਾ, ਲੁਧਿਆਣਾ, ਧੂਰੀ, ਫਗਵਾੜਾ ਵਿਖੇ ਸ਼ਾਮ 7:28 ਵਜੇ ਹੀ ਭਾਵ ਮਾਲੇਰਕੋਟਲਾ ਅਨੁਸਾਰ ਹੀ ਖੋਲਿਆ ਜਾਵੇਗਾ ਅਤੇ ਅਗਲੇ ਦਿਨ ਦੂਜੇ ਰੋਜ਼ੇ ਲਈ ਸਰਘੀ ਖਾਣ ਦਾ ਸਮਾ ਸਵੇਰੇ 3:48 ਵਜੇ ਅਤੇ ਮਾਲੇਰਕੋਟਲਾ ਅਨੁਸਾਰ ਹੀ ਸਮਾਪਤ ਹੋ ਜਾਵੇਗਾ। ਉਕਤ ਤੋਂ ਇਲਾਵਾ ਦੂਜੇ ਸ਼ਹਿਰਾਂ ਵਿੱਚ ਹੇਠ ਲਿਖੇ ਅਨੁਸਾਰ ਰੋਜ਼ਾ ਖੋਲਣ ਅਤੇ ਰੱਖਣ ਦਾ ਸਮਾਂ ਇਸ ਪ੍ਰਕਾਰ ਹੈ।
ਸ਼ਹਿਰ ਪਹਿਲਾ ਰੋਜ਼ਾ ਖੋਲ੍ਹਣ ਦਾ ਸਮਾ ਦੂਜਾ ਰੋਜ਼ਾ ਰੱਖਣ ਦਾ ਸਮਾ
ਨਾਭਾ 7:27 ਵਜੇ ਸ਼ਾਮ ਸਵੇਰੇ 3:47 ਤੱਕ
ਸਰਹਿੰਦ 7:26 ਵਜੇ ਸ਼ਾਮ ਸਵੇਰੇ 3:46 ਤੱਕ
ਹੁਸ਼ਿਆਰਪੁਰ 7:27 ਵਜੇ ਸ਼ਾਮ ਸਵੇਰੇ 3:47 ਤੱਕ
ਚੰਡੀਗੜ੍ਹ 7:25 ਵਜੇ ਸ਼ਾਮ ਸਵੇਰੇ 3:45 ਤੱਕ
ਖੰਨਾ 7:27 ਵਜੇ ਸ਼ਾਮ ਸਵੇਰੇ 3:47 ਤੱਕ
ਰੋਪੜ 7:25 ਵਜੇ ਸ਼ਾਮ ਸਵੇਰੇ 3:45 ਤੱਕ
ਪਟਿਆਲਾ 7:26 ਵਜੇ ਸ਼ਾਮ ਸਵੇਰੇ 3:46 ਤੱਕ
ਅੰਬਾਲਾ 7:24 ਵਜੇ ਸ਼ਾਮ ਸਵੇਰੇ 3:44 ਤੱਕ
ਰਾਜਪੁਰਾ 7:26 ਵਜੇ ਸ਼ਾਮ ਸਵੇਰੇ 3:46 ਤੱਕ
ਸ਼ਿਮਲਾ 7:23 ਵਜੇ ਸ਼ਾਮ ਸਵੇਰੇ 3:43 ਤੱਕ
ਸੰਗਰੂਰ 7:29 ਵਜੇ ਸ਼ਾਮ ਸਵੇਰੇ 3:49 ਤੱਕ
ਮਾਨਸਾ 7:30 ਵਜੇ ਸ਼ਾਮ ਸਵੇਰੇ 3:50 ਤੱਕ
ਸੁਨਾਮ 7:29 ਵਜੇ ਸ਼ਾਮ ਸਵੇਰੇ 3:49 ਤੱਕ
ਜਲੰਧਰ 7:31 ਵਜੇ ਸ਼ਾਮ ਸਵੇਰੇ 3:51 ਤੱਕ
ਅਹਿਮਦਗੜ੍ਹ 7:30 ਵਜੇ ਸ਼ਾਮ ਸਵੇਰੇ 3:50 ਤੱਕ
ਪਠਾਨਕੋਟ 7:31 ਵਜੇ ਸ਼ਾਮ ਸਵੇਰੇ 3:51 ਤੱਕ
ਬਰਨਾਲਾ 7:30 ਵਜੇ ਸ਼ਾਮ ਸਵੇਰੇ 3:50 ਤੱਕ
ਮੋਗਾ 7:31 ਵਜੇ ਸ਼ਾਮ ਸਵੇਰੇ 3:51 ਤੱਕ
ਫੂਲ ਮੰਡੀ 7:30 ਵਜੇ ਸ਼ਾਮ ਸਵੇਰੇ 3:50 ਤੱਕ
ਬਟਾਲਾ 7:31 ਵਜੇ ਸ਼ਾਮ ਸਵੇਰੇ 3:51 ਤੱਕ
ਕਪੂਰਥਲਾ 7:30 ਵਜੇ ਸ਼ਾਮ ਸਵੇਰੇ 3:50 ਤੱਕ
ਬਠਿੰਡਾ 7:32 ਵਜੇ ਸ਼ਾਮ ਸਵੇਰੇ 3:52 ਤੱਕ
ਅੰਮ੍ਰਿਤਸਰ 7:32 ਵਜੇ ਸ਼ਾਮ ਸਵੇਰੇ 3:52 ਤੱਕ
ਫਰੀਦਕੋਟ 7:32 ਵਜੇ ਸ਼ਾਮ ਸਵੇਰੇ 3:52 ਤੱਕ

ਰੋਜ਼ਾ ਖੋਲਣ ਦੀ ਅਰਬੀ ਵਿੱਚ ਨੀਯਤ (ਦੁਆ)
”ਅੱਲ੍ਹਾਹੁੰਮਾ ਇੰਨੀ ਲਕਾ ਸੁਮਤੁ ਵ ਬਿਕਾ ਆਮਨਤੂ ਵ ਅਲੈਕਾ ਤਵੱਕਲਤੂ ਵ ਅਲਾ ਰਿਜ਼ਕਿਕਾ ਅਫਤਰਤੂ”
ਰੋਜ਼ਾ ਰੱਖਣ ਦੀ ਅਰਬੀ ਵਿੱਚ ਨੀਯਤ (ਦੁਆ)
” ਵ ਬਿ ਸੋਮੀ ਗ਼ਦਿੱਨ ਨਵੈਤੂ ਮਿਨ ਸ਼ਹਿਰੀ ਰਮਜ਼ਾਨ”

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply