Monday, July 8, 2024

ਚੰਡੀਗੜ੍ਹ ਵਿਖੇ ਕੌਮਾਂਤਰੀ ਯੋਗਾ ਦਿਵਸ ‘ਚ ਸ਼ਾਮਲ ਹੋਣ ਦਾ ਡਿਪਟੀ ਕਮਿਸ਼ਨਰ ਵਲੋਂ ਸੱਦਾ

ਬਠਿੰਡਾ, 7 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ ਦੇ ਡਿਪਟੀ ਕਮਿਸ਼ਨਰ ਡਾ.ਬਸੰਤ ਗਰਗ ਨੇ ਬਠਿੰਡਾ ਜ਼ਿਲ੍ਹੇ ਦੇ ਯੋਗਾ-ਪ੍ਰੇਮੀਆਂ ਅਤੇ ਆਮ ਜਨਤਾ ਨੂੰ ਕੌਮਾਂਤਰੀ ਯੋਗਾ ਦਿਵਸ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਪ੍ਰੈੱਸ ਬਿਆਨ ਰਾਹੀਂ ਡਾ. ਗਰਗ ਨੇ ਦੱਸਿਆ ਕਿ ਕੌਮਾਂਤਰੀ ਯੋਗਾ ਦਿਵਸ 21 ਜੂਨ, 2016 ਨੂੰ ਚੰਡੀਗੜ੍ਹ ਵਿਖੇ ਮਨਾਇਆ ਜਾ ਰਿਹਾ ਹੈ।ਇਸ ਸਮਾਗਮ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਹੋਰ ਨਾਮੀਂ ਸ਼ਖਸੀਅਤਾਂ ਸ਼ਾਮਲ ਹੋਣਗੀਆਂ। ਜ਼ਿਲੇ ਦੇ ਯੋਗਾ-ਪ੍ਰੇਮੀਆਂ ਅਤੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅੰਤਰਰਾਸ਼ਟਰੀ ਯੋਗਾ ਦਿਵਸ ਵਿੱਚ ਸ਼ਾਮਲ ਹੋਣ ਲਈ ਆਪਣਾ ਨਾਮ ਵੈਬਸਾਈਟ ਹਟਟਪ://ੇਿਦ.ਚਹਦ.ਗੋਵ.ਨਿ ‘ਤੇ ਦਰਜ ਕਰਵਾ ਸਕਦੇ ਹਨ, ਉਨ੍ਹਾਂ ਕਿਹਾ ਕਿ ਇਸ ਕੌਮਾਂਤਰੀ ਯੋਗਾ ਦਿਵਸ ਲਈ ਰਜਿਸਟਰੇਸ਼ਨ ਕਰਾਉਣ ‘ਤੇ ਕੋਈ ਫ਼ੀਸ ਨਹੀਂ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਰਹਿਣ ਲਈ ਯੋਗਾ ਬਹੁਤ ਉਪਯੋਗੀ ਅਤੇ ਭਾਰਤ ਦੀ ਬਹੁਤ ਪੁਰਾਣੀ ਵਿਧੀ ਹੈ ਇਸ ਲਈ ਯੋਗਾ ਦਿਵਸ ਵਿਚ ਸ਼ਾਮਲ ਹੋਣ ਲਈ ਹੋਰਨਾ ਨੂੰ ਵੀ ਪ੍ਰੇਰਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਜਿਸਟਰੇਸ਼ਨ ਦੀ ਪ੍ਰਕਿਰਿਆ ਪੂਰੀ ਹੋਣ ‘ਤੇ ਚੰਡੀਗੜ੍ਹ ਯੂ.ਟੀ. ਪ੍ਰਸ਼ਾਸ਼ਨ ਵੱਲੋਂ ਸ਼ਨਾਖਤੀ ਕਾਰਡ ਜਾਰੀ ਕਰਕੇ ਹਰੇਕ ਯੋਗਾ-ਪ੍ਰੇਮੀ ਨੂੰ ਸਰਕਾਰ ਵਲੋਂ ਇੱਕ ਟੀ-ਸ਼ਰਟ, ਯੋਗਾ ਮੈਟ, ਬੂਟ ਅਤੇ ਬੈਗ ਵੀ ਦਿੱਤਾ ਜਾਵੇਗਾ। ਅੰਤਰਰਾਸ਼ਟਰੀ ਯੋਗਾ ਦਿਵਸ ‘ਚ ਭਾਗ ਲੈਣ ਵਾਲਿਆਂ ਲਈ ਟਰਾਂਸਪੋਰਟ ਅਤੇ ਠਹਿਰਣ ਦਾ ਪ੍ਰਬੰਧ ਸਰਕਾਰ ਵਲੋਂ ਕੀਤਾ ਜਾਵੇਗਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply