Monday, July 8, 2024

ਜੀ.ਪੀ.ਐਸ ਸਿਸਟਮ ਨਾਲ ਚੋਰੀ ਹੋਈ ਕਾਰ ਬਰਾਮਦ- ਫਰਜੀ ਪਹਿਚਾਣ ਪੱਤਰ ਤੇ ਸਿਮ ਬਨਾਉਣ ਵਾਲੇ ਸਮੇਤ 5 ਕਾਬੂ

PPN0706201601ਬਠਿੰਡਾ, 7 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਈ 24 ਨੂੰ ਦਿੱਲੀ ਤੋ ਕਿਰਾਏ ਤੇ ਲਿਆਦੀ ਕਾਰ ਨੂੰ ਪਿੰਡ ਧਿੰਗੜ, ਤਹਿਸੀਲ ਰਾਮਪੁਰਾਫੂਲ ਕੋਲੋ ਡਰਾਇਵਰ ਤੋ ਜਬਰਦਸਤੀ ਕਾਰ ਲੈ ਜਾਣ ਦੇ ਮਾਮਲੇ ਨੂੰ ਹੱਲ ਕਰਦਿਆ ਪੁਲਿਸ ਵੱਲੋ ਕਰੀਬ ਅੱਧੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਐਸ.ਪੀ (ਐਚ) ਡਾ: ਨਾਨਕ ਸਿੰਘ ਨੇ ਦੱਸਿਆ ਕਿ ਤਿੰਨ ਵਿਅਕਤੀਆ ਵੱਲੋ ਨਵੀ ਦਿੱਲੀ ਰੇਲਵੇ ਸਟੇਸ਼ਨ ਤੋ ਮੋਨੂੰ ਨਾਮਕ ਵਿਅਕਤੀ ਦੀ ਸਵਿਫਟ ਡਿਜਾਇਰ ਕਾਰ ਨੰ: ਐਚ ਆਰ 38 ਵੀ 8649 ਰਾਮਪੁਰਾ ਫੂਲ ਆਉਣ ਲਈ ਕਿਰਾਏ ਤੇ ਲਈ ਸੀ ਜਦੋ ਇਹ ਵਿਅਕਤੀ ਰਾਮਪੁਰਾ ਨੇੜੇ ਪਿੰਡ ਧਿੰਗੜ ਪਹੁੰਚੇ ਤਾਂ ਇਹਨਾਂ ਨੇ ਡਰਾਈਵਰ ਨੂੰ ਜਬਰਦਸਤੀ ਕਾਰ ਚੋ ਉਤਾਰ ਦਿੱਤਾ ਅਤੇ ਕਾਰ ਲੈਕੇ ਫਰਾਰ ਹੋ ਗਏ। ਇਹ ਲੋਕ ਜਾਦੇ ਹੋਏ ਡਰਾਈਵਰ ਮੋਨੂੰ ਦੇ ਦੋਵੇ ਮੋਬਾਇਲ ਫੋਨ ਵੀ ਤੋੜ ਗਏ।ਮੋਨੂੰ ਦੀ ਸ਼ਿਕਾਇਤ ਤੇ ਪੁਲਿਸ ਵੱਲੋ ਮਾਮਲਾ ਦਰਜ ਕਰਕੇ ਤਫਤੀਸ ਸ਼ੁਰੂ ਕਰ ਦਿੱਤੀ ਗਈ ਸੀ।ਉਨਾਂ ਦੱਸਿਆ ਕਿ ਕਾਰ ਵਿਚ ਜੀ ਪੀ ਐਸ ਸਿਸਟਮ ਲੱਗੇ ਹੋਣ ਕਾਰਨ ਚੋਰੀ ਹੋਈ ਕਾਰ ਨੂੰ ਮਲੇਰਕੋਟਲਾ ਦੇ ਜਨਤਾ ਨਗਰ ਦੇ ਖਾਲੀ ਪਲਾਟ ਵਿਚ ਲਵਾਰਿਸ ਹਾਲਤ ਵਿਚ ਬਰਾਮਦ ਕੀਤਾ ਗਿਆ ਹੈ।ਅਗਲੇਰੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਘਟਨਾਂ ਨੂੰ ਅੰਜਾਮ ਦੇਣ ਵਾਲਿਆ ਵੱਲੋ ਵਰਤਿਆ ਗਿਆ ਮੋਬਾਇਲ ਸਿਮ ਬਰਨਾਲਾ ਦੇ ਸੰਜੀਵ ਸੂਦ ਵੱਲੋ ਫਰਜੀ ਪਹਿਚਾਣ ਪੱਤਰ ਤੇ ਜਾਰੀ ਕੀਤਾ ਗਿਆ ਸੀ। ਪੁਲਿਸ ਵੱਲੋ ਟੈਕਨੀਕਲ ਮਾਹਰਾਂ ਦੀ ਮਦਦ ਨਾਲ ਦਲਵੀਰ ਸਿੰਘ ਵਾਸੀ ਬੱਬਰਾਵਾਲਾ ਪਹਾ, ਨਰਿੰਦਰ ਸਿੰਘ ਉਰਫ ਗੋਲਡੀ ਵਾਸੀ ਫੌਜੀ ਨਗਰ ਅਤੇ ਕੰਵਲਪਾਲ ਉਰਫ ਲਾਡੀ ਵਾਸੀ ਬਰਨਾਲਾ ਨੂੰ ਇਸ ਮਾਮਲੇ ਵਿਚ ਨਾਮਜਦ ਕੀਤਾ ਗਿਆ। ਪੁਲਿਸ ਵੱਲੋ ਕਥਿਤ ਦੋਸ਼ੀ ਦਲਵੀਰ ਸਿੰਘ ਅਤੇ ਨਰਿੰਦਰ ਸਿੰਘ ਨੂੰ ਰਾਮਪੁਰਾ ਦੇ ਟੀ ਪੁਆਇੰਟ ਤੋ ਗ੍ਰਿਫਤਾਰ ਕਰ ਲਿਆ ਗਿਆ।ਪੁਲਿਸ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਮਲੇਰਕੋਟਲਾ ਦੇ ਜਿਸ ਖਾਲੀ ਪਲਾਟ ਵਿਚੋ ਚੋਰੀ ਹੋਈ ਕਾਰ ਬਰਾਮਦ ਹੋਈ ਸੀ ਉਸ ਪਲਾਟ ਦੇ ਪਿਛੇ ਕਵੰਲਪਾਲ ਉਰਫ ਲਾਡੀ ਦੇ ਫੁੱਫੜ ਪਰਮਿੰਦਰ ਸਿੰਘ ਦੀ ਰਿਹਾਇਸ ਹੈ ਗੋਲਡੀ ਵੱਲੋ ਚੋਰੀ ਦੀ ਕਾਰ ਨੂੰ ਛੁਪਾਉਣ ਲਈ ਆਪਣੇ ਫੁੱਫੜ ਪਰਮਿੰਦਰ ਸਿੰਘ ਦੀ ਸਹਾਇਤਾ ਲਈ ਗਈ ਸੀ।ਪੁਲਿਸ ਨੇ ਚੋਰੀ ਦੀ ਇਸ ਵਾਰਦਾਤ ਵਿਚ ਮਦਦ ਕਰਨ ਵਾਲੇ ਪਰਮਿੰਦਰ ਸਿੰਘ,ਪ੍ਰਭਜੋਤ ਸਿੰਘ,ਫਰਜੀ ਪਹਿਚਾਣ ਪੱਤਰ ਤੇ ਮੋਬਾਇਲ ਸਿਮ ਜਾਰੀ ਕਰਨ ਵਾਲੇ ਸੰਜੀਵ ਸੂਦ, ਦਲਵੀਰ ਸਿੰਘ ਅਤੇ ਨਰਿੰਦਰ ਸਿੰਘ ਨੂੰ ਹਿਰਾਸਤ ਚ ਲੈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply