Monday, July 8, 2024

ਰੈਡ ਕਰਾਸ ਦੀਆਂ ਸੇਵਾਵਾਂ ਦਾ ਦਾਇਰਾ ਹੋਰ ਵਧਾਉਣ ਸਬੰਧੀ ਜਨਰਲ ਮੀਟਿੰਗ ਆਯੋਜਿਤ

PPN0706201602ਬਠਿੰਡਾ, 7 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਬਠਿੰਡਾ ਅਤੇ ਇਸ ਦੀਆਂ ਸਹਿਯੋਗੀ ਸੰਸਥਾਵਾਂ ਦੀ ਸਾਲਾਨਾ ਜਨਰਲ ਮੀਟਿੰਗ ਮਾਨਯੋਗ ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਡਾ: ਬਸੰਤ ਗਰਗ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿੱਚ ਰੈਡ ਕਰਾਸ ਦੇ ਆਫਿਸ਼ਲ ਮੈਂਬਰਾਂ ਦੇ ਵਿੱਚੋ ਸੀਨੀਅਰ ਮੀਤ ਪ੍ਰਧਾਨ ਸ਼੍ਰੀਮਤੀ ਪਰਮਪਾਲ ਕੋਰ, ਏ.ਡੀ.ਸੀ (ਜ), ਮੀਤ ਪ੍ਰਧਾਨ ਸ਼੍ਰੀਮਤੀ ਸ਼ੀਨਾ ਅਗਰਵਾਲ, ਏ.ਡੀ.ਸੀ (ਵਿਕਾਸ), ਡਾ: ਆਰ. ਐਸ ਰੰਧਾਵਾ ਸਿਵਲ ਸਰਜਨ, ਅਨਮੋਲ ਸਿੰਘ ਧਾਲੀਵਾਲ ਐਸ.ਡੀ.ਐਮ ਬਠਿੰਡਾ, ਡਾ: ਨਰਿੰਦਰ ਸਿੰਘ ਧਾਲੀਵਾਲ ਐਸ.ਡੀ.ਐਮ ਰਾਮਪੁਰਾ ਫੂਲ-ਕਮ-ਅਵੇਤਨੀ ਸਕੱਤਰ, ਡੀ.ਟੀ.ਓ ਲਤੀਫ ਅਹਿਮਦ, ਜੇ.ਆਰ.ਗੋਇਲ ਵਧੀਕ ਅਵੇਤਨੀ ਸਕੱਤਰ, ਕਰਨਲ ਵੀਰੇਂਂਦਰ ਕੁਮਾਰ (ਰਿਟਾ), ਸਕੱਤਰ ਰੈਡ ਕਰਾਸ, ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ ਅਤੇ ਰੈਡ ਕਰਾਸ ਦੇ ਪੈਟਰਨਜ਼, ਲਾਈਫ ਮੈਂਬਰਜ਼, ਸਾਲਾਨਾ ਜਨਰਲ ਹਾਊਸ ਮੈਂਬਰਜ਼ ਅਤੇ ਕਾਰਜਕਾਰੀ ਕਮੇਟੀ ਮੈਂਬਰਜ਼ ਨੇ ਭਾਗ ਲਿਆ।ਇਹ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਐਸ.ਡੀ.ਐਮ ਮੀਟਿੰਗ ਹਾਲ ਵਿੱਚ ਆਯੋਜਿਤ ਕਰਨ ਮੌਕੇ ਕਾਰਵਾਈ ਦੌਰਾਨ ਡਿਪਟੀ ਕਮਿਸ਼ਨਰ ਅਤੇ ਪ੍ਰਧਾਨ, ਡਾ: ਬਸੰਤ ਗਰਗ, ਨੇ ਕਿਹਾ ਕਿ ਰੈਡ ਕਰਾਸ ਜੋ ਲੰਮੇ ਸਮੇ ਤੋ ਮਾਨਵਤਾ ਦੀ ਭਲਾਈ ਲਈ ਕਾਰਜਸ਼ੀਲ ਹੈ, ਦੀਆਂ ਸੇਵਾਵਾਂ ਦਾ ਦਾਇਰਾ ਹੋਰ ਵਧਾਉਣ ਲਈ ਸਾਰੇ ਲਾਈਫ ਮੈਂਬਰਜ਼ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਰੈਡ ਕਰਾਸ ਦੇ ਮੈਬਰ ਸਾਹਿਬਾਨ ਦਾ ਆਪਸੀ ਤਾਲਮੇਲ ਵਧਾਉਣ ਅਤੇ ਇਸ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦੇਣ ਲਈ ਸੋਸ਼ਲ ਵੈਬਸਾਇਟ (ਫੇਸਬੁੱਕ ਪੇਜ਼) ਤਿਆਰ ਕੀਤੀ ਜਾਵੇਗੀ।
ਇਸ ਮੀਟਿੰਗ ਵਿੱਚ ਰੈਡ ਕਰਾਸ ਸੰਸਥਾ ਦੇ ਐਸ.ਡੀ.ਐਮ ਰਾਮਪੁਰਾ ਫੂਲ-ਕਮ-ਅਵੇਤਨੀ ਸਕੱਤਰ ਡਾ: ਨਰਿੰਦਰ ਸਿੰਘ ਧਾਲੀਵਾਲ ਨੇ ਸਾਰੇ ਮੈਂਬਰ ਸਾਹਿਬਾਨਾਂ ਨੂੰ ਜੀ ਆਇਆਂ ਕਿਹਾ। ਸੰਸਥਾ ਦੇ ਸਕੱਤਰ ਕਰਨਲ ਵੀਰੇਂਦਰ ਕੁਮਾਰ (ਰਿਟਾ) ਨੇ ਰੈਡ ਕਰਾਸ ਸੁਸਾਇਟੀ ਵੱਲੋ ਪਿਛਲੇ ਸਾਲਾਂ ਦੋਰਾਨ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਹਾਊਸ ਮੈਂਬਰਜ਼ ਨੂੰ ਜਾਣਕਾਰੀ ਦਿੱਤੀ। ਮੀਟਿੰਗ ਵਿੱਚ ਸਾਲ 2012 ਅਤੇ 2014 ਦੋਰਾਨ ਹੋਈਆਂ ਪਿਛਲੀਆਂ ਸਾਲਾਨਾ ਜਨਰਲ ਮੀਟਿੰਗ ਦੀ ਕਾਰਵਾਈ ਪ੍ਰਵਾਨ ਕੀਤੀ ਗਈ। ਇਸ ਤੋ ਇਲਾਵਾ ਰੈਡ ਕਰਾਸ ਅਤੇ ਇਸ ਦੀਆਂ ਸਹਿਯੋਗੀ ਸੰਸਥਾਵਾਂ ਸੈਂਟ ਜੋਹਨ ਐਂਬੂਲੈਂਸ ਅਤੇ ਹਸਪਤਾਲ ਭਲਾਈ ਸ਼ਾਖਾ ਬਠਿੰਡਾ ਦੀਆਂ ਸਾਲ 2011-12 ਤੋ 2014-15 ਤੱਕ ਦੀਆਂ ਸਾਲਾਨਾ ਰਿਪੋਰਟਾਂ, ਆਡਿਟ ਰਿਪੋਰਟਾਂ ਪੇਸ਼ ਕੀਤੀਆਂ ਗਈਆਂ ਅਤੇ ਪ੍ਰਵਾਨ ਕੀਤੀਆਂ ਗਈਆਂ। ਰੈਡ ਕਰਾਸ ਅਤੇ ਇਸ ਦੀਆਂ ਸਹਿਯੋਗੀ ਸੰਸਥਾਵਾਂ ਲਈ ਸਾਲ 2015-16 ਦੇ ਲੇਖੇ ਜੋਖੇ ਬਾਬਤ ਮੈਸ: ਜੀਵਨ ਗੋਇਲ ਐਡ ਕੰਪਨੀ ਨੂੰ ਬਤੋਰ ਆਡਿਟਰ ਨਿਯੁਕਤ ਕੀਤਾ ਗਿਆ। ਇਸ ਤੋ ਇਲਾਵਾ ਜਨਰਲ ਹਾਊਸ ਮੈਂਬਰਜ਼ ਨੂੰ ਨੋਮੀਨੇਟ ਕਰਨ ਬਾਬਤ ਅਵੇਤਨੀ ਸਕੱਤਰ ਵੱਲੋ ਮੈਂਬਰਜ਼ ਦੇ ਨਾਮ ਭੇਜਣ ਲਈ ਹਾਊਸ ਨੂੰ ਬੇਨਤੀ ਕੀਤੀ ਗਈ। ਇਸ ਤਰ੍ਹਾਂ ਨਵੀ ਕਾਰਜਕਾਰੀ ਕਮੇਟੀ ਲਈ ਮੈਂਬਰਾਂ ਦੀ ਚੋਣ ਕਰਨ ਸਬੰਧੀ ਵੀ ਸੁਝਾਓ ਮੰਗੇ ਗਏ। ਇਸ ਉਪਰੰਤ ਡਾ: ਨਰਿੰਦਰ ਸਿੰਘ ਧਾਲੀਵਾਲ, ਐਸ.ਡੀ.ਐਮ ਰਾਮਪੁਰਾ ਫੂਲ-ਕਮ-ਅਵੇਤਨੀ ਸਕੱਤਰ ਰੈਡ ਕਰਾਸ ਵੱਲੋ ਸਭਨਾ ਦਾ ਧੰਨਵਾਦ ਕੀਤਾ ਗਿਆ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply