Friday, July 5, 2024

 ਬੇਟੀ ਪੜ੍ਹਾੳ ਤੇ ਬੇਟੀ ਬਚਾੳ ਮੁਹਿੰਮ ਨੂੰ ਹੁੰਗਾਰਾ- ਦਿਲਬਾਗ ਸਿੰਘ ਬਸਰਾਵਾਂ ਨੇ ਚਾਰ ਲੜਕੀਆਂ ਦੀ ਸਲਾਨਾ ਫੀਸ ਭਰੀ

PPN0806201601

ਬਟਾਲਾ, 8 ਜੂਨ (ਨਰਿੰਦਰ ਬਰਨਾਲ) –  ਸਮਾਜ ਵਿਚ ਹਰ ਇੰਨਸਾਨ ਕੁਝ ਨਾ ਕੂਝ ਭਲੇ ਦਾ ਕਾਰਜ ਕਰਦਾ ਹੈ, ਭਾਂਵੇ ਊਹ ਕਿਸੇ ਵੀ ਰੂਪ ਵਿਚ ਹੋਣ ਪਰ ਸਭ ਤੋ ਅਹਿਮ ਸੇਵਾ ਉਸ ਇੰਨਸਾਨ ਦੀ ਗਿਣੀਜ਼ਾਂਦੀ ਹੈ ਜਿਹੜਾ ਕਿਸੇ ਬੱਚੇ ਦੀ ਪੜਾਈ ਬਾਰੇ ਸੋਚਦਾ ਹੈ, ਅਜਿਹੇ ਹੀ ਸਮਾਜ ਸੇਵੀ ਦਿਲਬਾਗ ਸਿੰਘ ਬਸਰਾਵਾਂ ਹਨ, ਜਿਹੜੇ ਆਪ ਤਾ ਵਿਦਿਆਰਥੀਆ ਨੂੰ ਕਿਤਾਬਾਂ ਤੇ ਲਿਖਣ ਸਮੱਗਰੀ ਮੁਫਤ ਵੰਡਦੇ ਹੀ ਬਲਕਿ ਆਪਣੇ ਘਰ ਵਿਚ ਮੁਫਤ ਟਿਊਸ਼ਨ ਸੈਟਰ ਵੀ ਚਲਾਉਦੇ ਹਨ, ਜਿਸ ਵਿਚ ਹਰ ਵਿਦਿਆਰਥੀਆ ਭਾਵੇ ਸਰਕਾਰੀ ਸਕੂਲ ਵਿਚ ਪੜਦਾ ਹੋਵੇ ਜਾਂ ਪ੍ਰਾਈਵੇਟ ਸਕੂਲ ਮੁਫਤ ਟਿਉਸ਼ਨ ਪੜ ਸਕਦਾ ਹੈ, ਇਥੇ ਹੀ ਬਸ ਨਹੀ ਬੱਚਿਆਂ ਨੂੰ ਚਾਹ ਤੇ ਬਿਸਕੂਟ ਵੀ ਖੁਆਉਦੇ ਹਨ,ਬੀਤੇ ਦਿਨੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਕੋਹਾ ਵਿਖੇ ਸ ਪ੍ਰੀਤਮ ਸਿੰਘ ਦੀ ਸੇਵਾ ਮੁਕਤੀ ਦੇ ਸਮਾਗਮ ਦੌਰਾਨ ਦਿਲਬਾਗ਼ ਸਿੰਘ ਬਸਰਾਵਾਂ ਨੇ ਪੜਾਈ ਵਿਚ ਹੋਣਹਾਰ ਚਾਰ ਵਿਦਿਆਰਥਣਾ ਦੀ ਪੂਰੇ ਸਾਲ ਦੀ ਫੀਸ ਤੇ ਬਾਕੀ ਸਾਰਾ ਸਟੇਸ਼ਨਰੀ ਦਾ ਖਰਚ ਆਪਣੇ ਕੋਲੋ ਕਰਨ ਦਾ ਫੈਸਲਾ ਕੀਤਾ ।ਇਸ ਫੀਸ ਸਕੂਲ ਪ੍ਰਿੰਸੀਪਲ ਸ ਸਵਿੰਦਰ ਸਿੰਘ ਤੇ ਸਟਾਫ ਦੀ ਹਾਜ਼ਰੀ ਵਿਚ ਜਮਾ ਕਰਵਾ ਦਿਤੀ ਗਈ ਹੈ ਤਾ ਚਾਰ ਵਿਦਿਆਰਥਣਾ ਦੀ ਪੜਾਈ ਵਿਚ ਪੈਸੇ ਕਰਕੇ ਕੋਈ ਵਿਘਨ ਨਾ ਪਵੇ। ਸਰਕਾਰ ਵੱਲੋ ਤੇ ਖਾਸ ਕਰਕੇ ਬੇਟੀ ਪੜਾਂੳ ਤੇ ਬੇਟੀ ਬਚਾੳ ਪ੍ਰੋਜੈਕਟ ਸਿਖਿਆ ਵਿਭਾਂਗ ਵੱਲੋ ਚਲਾਇਆ ਜਾ ਰਿਹਾ ਹੈ, ਇਸ ਪ੍ਰੋਜੈਕਟ ਵਿਚ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਦੀਆਂ ਕੋਸ਼ਿਸ਼ਾਂ ਸਦਕਾ ਸਾਰੇ ਹੀ ਸਕੂਲਾਂ ਵਿਚ ਇਹ ਲੜਕੀਆਂ ਦੀ ਸਿਖਿਆ ਵਾਸਤੇ ਪ੍ਰੋਗਰਾਮ ਕੀਤੇ ਜਾ ਰਹੇ ਹਨ, ਇਹਨਾ ਪ੍ਰੋਗਰਾਮਾ ਤੋਂ ਪ੍ਰੇਰਤ ਹੋ ਕਿ ਸ੍ਰੀ ਦਿਲਬਾਗ ਸਿੰਘ ਬਸਰਾਵਾ ਵੱਲੋ ਚਾਰ ਲੜਕੀਆਂ ਦਾ ਖਰਚਾ ਚੁੱਕਣ ਵਾਲਾ ਸਲਾਹੁਣਯੋਗ ਕੰਮ ਕੀਤਾ ਹੈ।ਜਿਕਰਯੋਗ ਹੈ ਕਿ ਦਿਲਬਾਗ ਸਿੰਘ ਖੇਡਾਂ ਨੂੰ ਉਤਸਾਹਿਤ ਕਰਨ, ਵਾਤਾਵਰਨ ਦੀ ਸਾਂਭ ਸੰਭਾਲ,ਸਮਾਜ ਸੁਧਾਰਕ ਕੰਮ ਕਰਨ ਵਿੱਚ ਵੀ ਅਹਿਮ ਯੋਗਦਾਨ ਪਾਉਦੇ ਆ ਰਹੇ ਹਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply