Thursday, July 4, 2024

ਗੁਰਪ੍ਰੀਤ ਮਲੂਕਾ ਨੇ ਕੀਤਾ ਡਾਇਮੰਡ ਵੈਲਫੇਅਰ ਸੁਸਾਇਟੀ ਦੇ 15ਵੇਂ ਕੈਂਪ ਦਾ ਉਦਘਾਟਨ

PPN0806201603

ਬਠਿੰਡਾ, 8 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਡਾਇਮੰਡ ਵੈਲਫੇਅਰ ਸੁਸਾਇਟੀ ਵਲੋਂ ਸਥਾਨਕ ਸ਼ਹਿਰ ਦੇ ਗਰਲਜ਼ ਸਕੂਲ ਮਾਲ ਰੋਡ ‘ਤੇ 15ਵਾਂ ਕੈਂਪ ਆਯੋਜਿਤ ਕਰਨ ਮੌਕੇ ਜਿਲ੍ਹਾ ਪ੍ਰੀਸ਼ਦ ਦੇ ਚੈਅਰਮੇਨ ਗੁਰਪ੍ਰੀਤ ਸਿੰਘ ਮਲੂਕਾ ਅਤੇ ਉਨ੍ਹਾਂ ਦੀ ਧਰਮ ਪਤਨੀ ਮੈਡਮ ਪਰਮਪਾਲ ਕੌਰ ਮਲੂਕਾ ਏ ਡੀ ਸੀ ਪੁੱਜੇ ਅਤੇ ਉਨ੍ਹਾਂ ਨੇ ਸੁਸਾਇਟੀ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਵਿਸ਼ਵਾਸ਼ ਦਵਾਇਆ। ਸੰਸਥਾ ਪ੍ਰਧਾਨ ਮੈਡਮ ਵੀਨੂ ਗੋਇਲ ਨੇ ਦੱਸਿਆ ਕਿ ਇਹ 21 ਦਿਨਾਂ ਸਵੈ-ਰੋਜ਼ਗਾਰ ਕੈਂਪ ਹੈ ਅਤੇ ਇਸ ਕੈਂਪ ਵਿਚ 1600 ਤੋਂ ਜਿਆਦਾ ਲੜਕੀਆਂ ਅਤੇ ਔਰਤਾਂ ਆਪਣੇ ਨਾਮ ਰਜਿਸ਼ਟੇਰਸ਼ਨ ਕਰਵਾ ਚੁੱਕੀਆਂ ਹਨ। ਇਸ ਕੈਂਪ ਵਿਚ ਸੰਸਥਾ ਦੇ ਡਾਇਰੈਕਟਰ ਐਮ. ਕੇ. ਮੰਨਾ ਦੁਆਰਾ ਸਾਰੇ ਕੋਰਸਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਨੌਜਵਾਨ ਲੜਕੀਆਂ ਅਤੇ ਔਰਤਾਂ ਨੂੰ ਆਤਮ ਨਿਰਭਰ ਹੋਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਔਰਤਾਂ ਅਤੇ ਲੜਕੀਆਂ ਦੀ ਵੱਧ ਰਹੀ ਸੰਖਿਆਂ ਨੂੰ ਮੁੱਖ ਰੱਖਦੇ ਹੋਏ ਨਾਮ ਰਜਿਸ਼ਟ੍ਰੇਸ਼ਨ ਤਾਰੀਖ 10 ਜੂਨ ਤੱਕ ਵੱਧਾ ਦਿੱਤੀ ਹੈ।ਇਸ ਕੈਂਪ ਵਿਚ ਲੜਕੀਆਂ ਨੂੰ ਕੱਪੜੇ ਸਿਖਲਾਈ, ਹੱਥ ਦੀ ਕਢਾਈ,ਮਸ਼ੀਨੀ ਕਢਾਈ,ਸਾਫ਼ਟ ਟਵਾਇਜ਼,ਟਾਈ ਐਂਡ ਡਾਈ,ਰੰਗੋਲੀ, ਚਿੱਤਰਕਾਰੀ, ਬੈਰਸਲੱਟ, ਪਰਸਨੈਲਟੀ, ਫਲਾਵਰ ਮੈਕਿੰਗ, ਫੂਡ ਆਦਿ ਦੀ ਸਿਖਲਾਈ ਜਾਣਕਾਰੀ ਦਿੱਤੀ ਜਾਵੇਗੀ। ਇਸ ਕੈਂਪ ਵਿਚ ਮੌਜੂਦ ਕਮਲਜੀਤ ਮਹਿਤਾ, ਸ਼ੋਸਲ ਵਰਕਰਜ਼, ਜਗਪ੍ਰੀਤ ਸਿੰਘ ਲਖਵੀਰ ਸਿੰਘ, ਬਿੰਦੂ ਮੈਡਮ, ਵੀਰਪਾਲ ਮੈਡਮ,ਮਮਤਾ ਮੈਡਮ ਆਦਿ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply