Friday, July 5, 2024

ਸੰਤ ਰੈਂਕ ਮੁਨੀ ਜੀ ਦਾ ਕੀਤਾ ਸਨਮਾਨ

Exif_JPEG_420
Exif_JPEG_420

ਸੰਦੌੜ, 8 ਜੂਨ (ਹਰਮਿੰਦਰ ਸਿੰਘ ਭੱਟ) – ਨਜਦੀਕੀ ਪਿੰਡ ਖੁਰਦ ਦੇ ਗੁਰਦੁਆਰਾ ਸਾਹਿਬ ਵਿਖੇ ਸੰਤ ਤਰਸੇਮ ਮੁਨੀ ਜੀ ਦੀ ਯਾਦ ਵਿਚ ਇਕ ਸਮਾਗਮ ਕਰਵਾਇਆ ਗਿਆ।ਜਿਸ ਵਿਚ ਵੱਡਾ ਡੇਰਾ ਆਸਰਮ ਉਦਾਸੀਨ ਹਿੰਮਤਾਨਾ ਲੱਛਾਬੱਦੀ ਦੇ ਮੁੱਖ ਗੱਦੀਨਸੀਨ ਸੰਤ ਰੈਂਕ ਮੁਨੀ ਜੀ ਨੇ ਉਚੇਚੇ ਤੌਰ ਤੇ ਸਿਰਕਤ ਕੀਤੀ।ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ।ਭੋਗ ਉਪਰੰਤ ਸੰਤ ਰੈਂਕ ਮੁਨੀ ਜੀ ਨੇ ਕੀਰਤਨ ਵਖਿਆਨ ਕੀਤਾ।ਉਨ੍ਹਾਂ ਸੰਗਤਾਂ ਨੂੰ ਸੰਤ ਤਰਸੇਮ ਮੁਨੀ ਜੀ ਦੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਵੱਲੋਂ ਦਰਸਾਏ ਸੱਚ ਤੇ ਮਾਰਗ ਤੇ ਚੱਲਣ ਦੀ ਅਪੀਲ ਕੀਤੀ।ਉਨ੍ਹਾਂ ਸੰਗਤਾਂ ਨੂੰ ਸਮਾਜਿਕ ਬੁਰਾਈਆਂ ਦੇ ਖਿਲਾਫ ਇਕਜੁੱਟ ਹੋਣ ਦਾ ਹੋਕਾ ਦਿੱਤਾ।ਸਮਾਗਮ ਦੌਰਾਨ ਦਾ ਗ੍ਰਾਮ ਪੰਚਾਇਤ, ਗੁਰਦੁਆਰਾ ਕਮੇਟੀ ਅਤੇ ਪਿੰਡ ਵਾਸੀਆਂ ਨੇ ਸੰਤ ਰੈਂਕ ਮੁਨੀ ਜੀ ਦਾ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ ਲਾਲੀ, ਪ੍ਰਧਾਨ ਗੁਰਦੇਵ ਸਿੰਘ,ਖਜਾਨਚੀ ਪਰਮਜੀਤ ਸਿੰਘ ਧਾਲੀਵਾਲ, ਬਲਜਿੰਦਰ ਸਿੰਘ ਧਾਲੀਵਾਲ, ਕੁਠਾਰੀ ਮਹੰਤ ਤਰਲੋਕ ਦਾਸ, ਬੂਟਾ ਸਿੰਘ ਔਜਲਾ ਬਲਬੀਰ ਸਿੰਘ ਰਾਗੀ, ਹਿੰਮਤ ਸਿੰਘ ਗਿੱਲ, ਰਿੰਕੂ ਖੁਰਦ, ਬਲਬੀਰ ਸਿੰਘ, ਚਰਨਜੀਤ ਸਿੰਘ ਚੰਨਾ, ਜਗਦੇਵ ਸਿੰਘ, ਮਿਸਤਰੀ ਹਰੀ ਸਿੰਘ, ਹਰਗੁਰਚੇਤ ਸਿੰਘ ਰਾਣੂ, ਸਿਕੰਦਰ ਸਿੰਘ ਪਨੂੰ, ਪੰਚ ਅੰਮ੍ਰਿਤਪਾਲ ਸਿੰਘ ਆਦਿ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply