Friday, July 5, 2024

ਸਾਹਿਬ ਸੇਵਾ ਸੁਸਾਇਟੀ ਵੱਲੋਂ ਵਿਦਿਆਰਥਣਾਂ ਲਈ ਇੱਕ ਰੋਜ਼ਾ ਧਾਰਮਿਕ ਟ੍ਰਿਪ ਦਾ ਆਯੋਜਨ

PPN0906201607

ਸੰਦੌੜ, 9 ਜੂਨ (ਹਰਮਿੰਦਰ ਸਿੰਘ) – ਤਕਨੀਕੀ ਵਿੱਦਿਅਕ ਖੇਤਰ ਵਿਚ ਵੱਖਰੀ ਪਹਿਚਾਣ ਬਣਾ ਚੁੱਕੀ ਸਾਹਿਬ ਸੇਵਾ ਸੁਸਾਇਟੀ ਸੰਦੌੜ ਵੱਲੋਂ ਵਿਦਿਆਰਥਣਾਂ ਲਈ ਇੱਕ ਰੋਜ਼ਾ ਟ੍ਰਿਪ ਦਾ ਆਯੋਜਨ ਕੀਤਾ ਗਿਆ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸੰਸਥਾ ਦੀ ਪ੍ਰੈਜ਼ੀਡੈਂਟ ਮੈਡਮ ਗੁਰਜੀਤ ਕੌਰ ਨੇ ਦੱਸਿਆ ਕਿ ਇਸ ਟ੍ਰਿਪ ਵਿਚ 25 ਵਿਦਿਆਰਥਣਾਂ ਸਮੇਤ ਸਟਾਫ਼ ਨੇ ਹਿੱਸਾ ਲਿਆ, ਜੋ ਕਿ ਰਾਏਕੋਟ ਨੇੜੇ ਮਹਾਰਾਜ ਦਲੀਪ ਸਿੰਘ ਮੈਮੋਰੀਅਲ ਕੋਠੀ ਬੱਸੀਆਂ ਅਤੇ ਸਿੱਖ ਇਤਿਹਾਸ ਵਿਚ ਸਿੱਖ ਕੌਮ ਤੇ ਪੁਰਾਤਨ ਸਮੇਂ ਵਿਚ ਹਕੂਮਤ ਦੁਆਰਾ ਵਰਤਾਏ ਦੁਖਾਂਤ ਨੂੰ ਮੂਰਤਾਂ ਰਾਹੀ ਦਰਸਾਉਂਦਾ ਗੁਰਦੁਆਰਾ ਮੈਹਤੀਆਣਾ ਸਾਹਿਬ ਦੇ ਦਰਸ਼ਨ ਕਰਵਾਏ ਗਏ। ਇਸ ਮੌਕੇ ਵਿਦਿਆਰਥੀਆਂ ਨੂੰ ਇਤਿਹਾਸ ਦੇ ਜਾਣੂ ਗੋਬਿੰਦ ਸੰਦੌੜਵੀ ਨੇ ਬਾਖ਼ੂਬੀ ਬਾਰੀਕੀਆਂ ਰਾਹੀ ਜਾਣਕਾਰੀ ਦਿੱਤੀ ਜਿਸ ਨੂੰ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਸੁਣਿਆ ਅਤੇ ਗੁਰਸਿੱਖੀ ਜੀਵਨ ਦੇ ਉੱਚੇ ਸੁੱਚੇ ਸਿਧਾਂਤਾਂ ਪ੍ਰਤੀ ਦ੍ਰਿੜ੍ਹ ਹੋਣ ਲਈ ਪ੍ਰਣ ਵੀ ਕੀਤਾ।ਸੰਸਥਾ ਦੇ ਚੇਅਰਮੈਨ ਉੱਘੇ ਲੇਖਕ ਹਰਮਿੰਦਰ ਸਿੰਘ ਭੱਟ ਨੇ ਕਿਹਾ ਕਿ ਵਿੱਦਿਅਕ ਅਦਾਰਿਆਂ ਲਈ ਵਿੱਦਿਆ ਦੇ ਨਾਲ ਨਾਲ ਬੌਧਿਕ, ਮਾਨਸਿਕ ਤੇ ਸਰੀਰਕ ਵਿਕਾਸ ਲਈ ਧਾਰਮਿਕ ਅਤੇ ਜਾਣਕਾਰੀ ਵਧਾਉਣ ਵਾਲੇ ਟ੍ਰਿਪ, ਮਨੋਰੰਜਕ ਜਾਂ ਖੇਡ ਸਰਗਰਮੀਆਂ ਵਰਗੇ ਸਮਾਗਮ ਅਹਿਮ ਜ਼ਰੂਰੀ ਹੁੰਦੇ ਹਨ ਜੋ ਕਿ ਸਾਡੀ ਸੰਸਥਾ ਵੱਲੋਂ ਸਟਾਫ਼ ਦੇ ਸਹਿਯੋਗ ਸਦਕਾ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਕਰਵਾਏ ਜਾਂਦੇ ਰਹਿੰਦੇ ਹਨ।ਉੱਘੇ ਲੇਖਕ ਤਰਸੇਮ ਮਹਿਤੋ, ਲੇਖਕ ਹਰਮਿੰਦਰ ਸਿੰਘ ਭੱਟ, ਮੈਡਮ ਗੁਰਜੀਤ ਕੌਰ ਭੱਟ, ਮੈਡਮ ਜਸਵੀਰ ਕੌਰ ਫਰਵਾਲੀ, ਮੈਡਮ ਸੰਦੀਪ ਕੌਰ ਕੁਠਾਲਾ, ਮਾਸਟਰ ਅਵਤਾਰ ਸਿੰਘ ਕੰਗਣਵਾਲ, ਮੈਡਮ ਗੁਰਦੀਪ ਕੌਰ ਕਲਿਆਣ, ਲਖਵੀਰ ਸਿੰਘ ਲੱਖੀ, ਸਾਹਿਬਜੋਤ ਸਿੰਘ ਭੱਟ ਤੋਂ ਇਲਾਵਾ ਸਮੂਹ ਵਿਦਿਆਰਥੀ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply