Friday, July 5, 2024

ਪਿੰਡ ਮਤੋਈ ‘ਚ ਘਰੇਲੂ ਹਿੰਸਾ ਅਤੇ ‘ਬੇਟੀ ਬਚਾਓ, ਬੇਟੀ ਪੜਾਓ’ ਅਧੀਨ ਜਾਗਰੂਕਤਾ ਕੈਂਪ

PPN0906201608

ਸੰਦੌੜ, 9 ਜੂਨ (ਹਰਮਿੰਦਰ ਸਿੰਘ ਭੱਟ) – ਸਮਾਜਿਕ ਸੁਰਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਨਿਰਦੇਸਾਂ ਅਨੁਸਾਰ ਪ੍ਰੋਜੈਕਟ ਅਫਸਰ ਸੀz ਪਵਨ ਕੁਮਾਰ ਮਾਲੇਰਕੋਟਲਾ ਦੀ ਅਗਵਾਈ ਵਿੱਚ ਸਰਕਾਰੀ ਹਾਈ ਸਕੂਲ ਪਿੰਡ ਮਤੋਈ ਵਿਖੇ ਘਰੇਲੂ ਹਿੰਸਾ ਐਕਟ 2005, ‘ਬੇਟੀ ਬਚਾੳ ਅਤੇ ਬੇਟੀ ਪੜਾੳ’ ਅਧੀਨ ਜਾਗਰੂਕਿਤਾ ਕੈਂਪ ਦਾ ਅਯੋਜਨ ਸਰਪੰਚ ਜੋਰਾ ਸਿੰਘ ਅਤੇ ਆਂਗਨਵਾੜੀ ਵਰਕਰ ਸੁਖਜੀਤ ਕੌਰ ਦੇ ਭਰਪੂਰ ਸਹਿਯੋਗ ਦੁਆਰਾ ਕੀਤਾ ਗਿਆ।ਜਿਸ ਵਿਚ ਬਲਾਕ ਦੀਆਂ ਸਮੂਹ ਆਂਗਨਵਾੜੀ ਵਰਕਰਾਂ,ਹੈਲਪਰਾਂ ਤੇ ਪਿੰਡ ਵਾਸੀਆਂ ਨੇ ਭਾਰੀ ਗਿਣਤੀ ਵਿੱਚ ਸਿਰਕਤ ਕੀਤੀ।ਕੈਂਪ ਦੌਰਾਨ ਪਰਿਵਰਤਨ ਮਾਲਵਾ ਫਰੈਂਡਜ ਵੈੱਲਫੈਅਰ ਸੁਸਾਇਟੀ ਧੂਰੀ ਵੱਲੋਂ ‘ਸੁਲਘਦੀ ਧਰਤੀ’ ਨਾਟਕ ਦਾ ਮੰਚਨ ਕੀਤਾ ਗਿਆ।ਇਸ ਮੋਕੇ ਬੱਚੀ ਮੁਸਕਾਨ, ਰਿਕੀ ,ਵਿੱਕੀ ਅਤੇ ਇਰਫਾਨ ਨੇ ਆਪਣੀਆਂ ਕਵਿਤਾਵਾਂ ਰਾਹੀਂ ਸਮਾਜ ਵਿੱਚ ਵੱਧ ਰਹੇ ਅਪਰਾਧ ਤੇ ਨਸੇ ਵਿੱਚ ਗੁਲਤਾਨ ਨੋਜਵਾਨਾਂ ਨੂੰ ਸੇਧ ਦੇ ਕੇ ਪ੍ਰੇਰਿਤ ਕੀਤਾ।ਇਸ ਸਮੇਂ ਪ੍ਰੌਜੈਕਟ ਅਫਸਰ ਸੀz ਪਵਨ ਕੁਮਾਰ ਮਾਲੇਰਕੋਟਲਾ ਨੇ ਸੰਬੋਧਿਨ ਕਰਦਿਆਂ ਕਿਹਾ ਕਿ ਸਰਕਾਰ ਭਰੁਣ ਹੱਤਿਆ ਤੇ ਦਹੇਜਪ੍ਰਥਾ ਵਰਗੀਆਂ ਸਮਾਜਿਕ ਬੁਰਾਈਆਂ, ਘਰੇਲੂ ਹਿੰਸਾ ਨੂੰ ਸਖਤੀ ਨਾਲ ਰੋਕਣ ਲਈ ਬਚਨਵੱਧ ਹੈ।ਜੇਕਰ ਕੋਈ ਵਿਆਕਤੀ ਅਜਿਹਾ ਕੰਮ ਕਰਦਾ ਪਾਇਆ ਜਾਦਾਂ ਹੈ ਤਾਂ ਉਸ ਵਿਰੱਧ ਕਰਵਾਈ ਹੋਣਾ ਸੁਭਾਵਿਕ ਹੈ।ਉਹਨਾਂ ਕਿਹਾ ਕਿ ਸਰਕਾਰ ਵੱਲੋਂ ਲੜਕੀਆਂ ਦੀ ਘੱਟ ਰਹੀ ਗਿਣਤੀ ਨੂੰ ਬਚਾਉਣ ਅਤੇ ਉਹਨਾਂ ਨੂੰ ਪੈਰਾਂ ਸਿਰ ਖੜਾ੍ਹ ਕਰਨ ਲਈ ਬੇਟੀ ਬਚਾਉ ਬੇਟੀ ਪੜਾਉ ਤਹਿਤ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਲੜਕੀਆਂ ਅਤੇ ਔਰਤਾਂ ਨੂੰ ਅੱਤਿਆਚਾਰ, ਘਰੇਲੂ ਜੁਲਮ, ਬਲਤਕਾਰ ਅਤੇ ਹਿੰਸਾ ਵਰਗੀਆਂ ਘਟਨਾਵਾਂ ਤੋ ਬਚਾਇਆ ਜਾ ਸਕੇ।ਅੰਤ ਵਿੱਚ ਆਂਗਨਵਾੜੀ ਵਰਕਰ ਸੁਖਪੀ੍ਰਤ ਕੌਰ ਮਤੋਈ ਨੇ ਪ੍ਰੌਜੈਕਟ ਅਫਸਰ ਪਵਨ ਕੁਮਾਰ ਮਾਲੇਰਕੋਟਲਾ, ਪਰਿਵਰਤਨ ਮਾਲਵਾ ਫਰੈਂਡਜ ਵੈੱਲਫੈਅਰ ਸੁਸਾਇਟੀ ਧੂਰੀ ਨਾਟਕ ਟੀਮ ਅਤੇ ਬਾਹਰੋ ਆਏ ਪੰਤਵੰਤੇ ਸੱਜਣਾਂ ਦਾ ਕੈਂਪ ਵਿੱਚ ਸਿਰਕਤ ਕਰਨ ਤੇ ਧੰਨਵਾਦ ਕੀਤਾ।ਇਸ ਸਮੇਂ ਸਕੂਲ ਪ੍ਰਿਸੀਪਲ ਖਾਲਿਦ ਮਹੰਮਦ, ਮੁਖਤਿਆਰ ਰਾਣਾ, ਹੈਲਥ ਵਰਕਰ ਕਰਮਦੀਨ, ਕਰਮਜੀਤ ਸਿੰਘ, ਪ੍ਰਧਾਨ ਗੁਰਮੇਲ ਕੋਰ ਅਤੇ ਪੰਚਾਇਤ ਮੈਂਬਰ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply