Friday, July 5, 2024

 ਆਈ. ਈ. ਵੀ ਵਲੰਟੀਅਰ ਦੀ 5 ਦਿਨਾਂ ਟ੍ਰੇਨਿੰਗ

PPN0906201613

ਅੰਮ੍ਰਿਤਸਰ, 9 ਜੂਨ (ਸੁਖਬੀਰ ਖੁਰਮਣੀਆ) – ਡਾਇਰੈਕਟਰ ਜਨਰਲ ਸਕੂਲ ਸਿਖਿਆ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰ. ਜੁਗਰਾਜ ਸਿੰਘ ਜਿਲਾ ਸਿੱਖਿਆ ਅਫਸਰ (ਐ.ਸਿ) ਅੰਮ੍ਰਿਤਸਰ ਦੀ ਯੋਗ ਅਗਵਾਈ ਹੇਠ ਜਿਲਾ ਅੰਮ੍ਰਿਤਸਰ ਦੇ ਸਮੂਹ ਆਈ ਈ.ਵੀ ਵਲੰਟੀਅਰ ਦੀ 5 ਰੋਜ਼ਾ ਟ੍ਰੇਨਿੰਗ ਸਥਾਨਕ ਖਾਲਸਾ ਕਾਲਜ ਸੀਨੀ.ਸੈਕ. ਸਕੂਲ ਵਿਖੇ ਚੱਲ ਰਹੀ ਹੈ।ਆਈ ਈ. ਵੀ ਵਲੰਟੀਅਰ ਵਿਸ਼ੇਸ਼ ਲੋੜਾਂ ਵਾਲੇ ਸਕੂਲੀ ਵਿਦਿਆਰਥੀਆਂ ਲਈ ਵੱਖ ਵੱਖ ਸਕੂਲਾਂ ਵਿੱਚ ਉਹਨਾਂ ਨੂੰ ਪੜਨ ਲਿਖਣ ਯੋਗ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।ਧਰਮਿੰਦਰ ਸਿੰਘ ਆਈ.ਈ.ਡੀ ਕੋਆਡੀਨੇਟਰ ਨੇ ਦੱਸਿਆ ਕਿ ਇਸ ਪੰਜ ਰੋਜ਼ਾ ਟੇ੍ਰਨਿੰਗ ਵਿੱਚ ਵਲੰਟੀਅਰਾਂ ਨੂੰ ਪਹਿਲੇ ਦਿਨ ਡਿਪਟੀ ਡੀ.ਈ.ਓ ਮੈਡਮ ਭੁਪਿੰਦਰ ਕੌਰ ਅਤੇ ਬਲਾਕ ਅਫਸਰ ਸ਼੍ਰੀ ਮੇਲਾ ਰਾਮ ਨੇ ਜਿਥੇ ਵਲੰਟੀਅਰਾਂ ਨੂੰ ਕਿਹਾ ਕਿ ਇਹਨਾ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਸਾਨੂੰ ਤਨ ਮਨ ਨਾਲ ਨਾਲ ਕੰਮ ਕਰਨਾ ਚਾਹਿਦਾ ਹੈ ਤਾਂ ਹੀ ਅਸੀਂ ਚੰਗੇ ਅਧਿਆਪਕ ਬਣ ਸਕਦੇ ਹਾ।ਉਥੇ ਪਹਿਲੇ ਦਿਨ ਜਿਲਾ ਸਪੈਸ਼ਲ ਐਜੂਕੇਸ਼ਨ ਟੀਚਰ ਮੈਡਮ ਹਰਪ੍ਰੀਤ ਕੌਰ ਨੇ ਗੂੰਗੇ ਬੋਲੇ ਬੱਚਿਆਂ ਤੇ ਬੜੀ ਬਰੀਕੀ ਨਾਲ ਦੱਸਿਆ ਕਿ ਇਹ ਬੱਚੇ ਕਿਨਾਂ ਕਾਰਣਾਂ ਕਰਕੇ ਪੈਦਾ ਹੁੰਦੇ ਨੇ ਅਤੇ ਇਹਨਾਂ ਨੂੰ ਕਿਸ ਤਰਾਂ ਸਿੱਖਿਆ ਦਿਤੀ ਜਾ ਸਕਦੀ ਹੈ।ਟ੍ਰੇਨਿੰਗ ਦੇ ਦੂਜੇ ਦਿਨ ਅੱਜ ਸਪੈਸ਼ਲ ਐੇਜੂਕੇਟਰ ਸ਼੍ਰੀ ਮਤੀ ਰੀਨਾ ਮਹਿਤਾ ਅਤੇ ਅਮਿਤ ਰਾਠੀ [ਰਿਸੋਰਸ ਪਰਸਨ] ਨੇ ਮੰਦਬੁਧੀ ਬੱਚਿਆਂ ਦੀ ਪਹਿਚਾਣ, ਸਾਂਭ ਸੰਭਾਂਲ ਅਤੇ ਇਹਨਾਂ ਦੀ ਸਿਖਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਤੀ।ਇਸ ਮੌਕੇ ਮੈਡਮ ਪਰਮਪ੍ਰੀਤ ਕੌਰ, ਸ਼੍ਰੀਮਤੀ ਹਰਪ੍ਰੀਤ ਕੌਰ, ਸੁਖਪਾਲ ਸਿੰਘ ਸੰਧੂ ਅਤੇ ਅਧਿਆਪਕ ਮਰਕਸ ਪਾਲ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply