Friday, July 5, 2024

ਹਲਕਾ ਦੱਖਣੀ ਦੇ ਕੰਮਾਂ ਸਬੰਧੀ ਨਿਗਮ ਕਮਿਸ਼ਨਰ ਮੈਡਮ ਸੌਨਾਲੀ ਗਿਰੀ ਨੂੰ ਅਕਾਲੀਆਂ ਸੌਂਪਿਆ ਮੰਗ ਪੱਤਰ

PPN1106201614

ਅੰਮ੍ਰਿਤਸਰ, 11 ਜੂਨ (ਜਗਦੀਪ ਸਿੰਘ ਸੱਗੂ)- ਵਿਧਾਨ ਸਭਾ ਹਲਕਾ ਦੱਖਣੀ ਦੇ ਵਿਕਾਸ ਕਾਰਜ਼ਾਂ ਨਾਲ ਸਬੰਧਿਤ ਮੁੱਦਿਆਂ ਨੂੰ ਹੱਲ ਕਰਨ ਲਈ ਸੀਨੀ: ਅਕਾਲੀ ਆਗੂ ਨਵਦੀਪ ਸਿੰਘ ਗੋਲਡੀ ਦੀ ਅਗਵਾਈ ‘ਚ ਸ਼ਹਿਰੀ ਜਥੇ ਦੇ ਸਕੱਤਰ ਜਨਰਲ ਪੂਰਨ ਸਿੰਘ ਮੱਤੇਵਾਲ, ਮਨਮੋਹਨ ਸਿੰਘ ਟੀਟੂ, ਅਮਰਬੀਰ ਸਿੰਘ ਢੋਟ, ਅਮਰੀਕ ਸਿੰਘ ਲਾਲੀ, ਓਮ ਪ੍ਰਕਾਸ਼ ਗੱਬਰ (ਸਾਰੇ ਕੌਂਸਲਰ), ਸ਼ਮਸ਼ੇਰ ਸਿੰਘ ਸ਼ੇਰਾ, ਮੁਖਤਾਰ ਸਿੰਘ ਖਾਲਸਾ, ਪ੍ਰਿਤਪਾਲ ਸਿੰਘ ਲਾਲੀ, ਮਹਾਂਬੀਰ ਸਿੰਘ ਸੁਲਤਾਨਵਿੰਡ ਆਦਿ ਨੇ ਨਗਰ ਨਿਗਮ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੂੰ ਮਿਲ ਕੇ ਸੀ.ਸੀ. ਫਲੋਰਿੰਗ, ਪ੍ਰੀਮਿਕਸ ਸੜਕਾਂ, ਟਿਊਬਵੈਲ, ਪਾਣੀ-ਸੀਵਰੇਜ਼, ਸਟਰੀਟ ਲਾਈਟ, ਪਾਰਕਾਂ ਦੀ ਸਾਂਭ-ਸੰਭਾਲ ਅਤੇ ਸਫਾਈ ਨਾਲ ਸਬੰਧਿਤ ਵੱਖ-ਵੱਖ ਕੰਮਾਂ ਨੂੰ ਜੰਗੀ ਪੱਧਰ ‘ਤੇ ਮੁਕੰਮਲ ਕਰਵਾਉਣ ਲਈ ਮੰਗ ਪੱਤਰ ਸੌਂਪਿਆ।ਨਿਗਮ ਕਮਿਸ਼ਨਰ ਮੈਡਮ ਸੌਨਾਲੀ ਗਿਰੀ ਨੇ ਜਿਥੇ ਵੱਖ-ਵੱਖ ਵਿਭਾਗਾਂ ਦੇ ਸਬੰਧਿਤ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ, ਉਥੇ ਆਗੂਆਂ ਨੂੰ ਇਹ ਭਰੋਸਾ ਵੀ ਦਿੱਤਾ ਕਿ ਸਮੁੱਚੇ ਦੱਖਣੀ ਹਲਕੇ ਦੇ ਕਾਰਜ ਪਹਿਲ ਦੇ ਆਧਾਰ ‘ਤੇ ਕਰਵਾਏ ਜਾਣਗੇ।
ਇਸ ਮੌਕੇ ਨਗਰ ਨਿਗਮ ਤਾਲਮੇਲ ਦਲ ਦੇ ਪ੍ਰਧਾਨ ਸ੍ਰ. ਕੁਲਦੀਪ ਸਿੰਘ ਪੰਡੋਰੀ, ਪਰਮਜੀਤ ਸਿੰਘ ਪੰਮਾ, ਰਾਜਿੰਦਰ ਸਿੰਘ ਬਿੱਟੂ, ਬਲਵਿੰਦਰ ਸਿੰਘ ਖੱਦਰ ਭੰਡਾਰ, ਜਸਪਾਲ ਮਸੀਹ, ਬਾਊ ਸ਼ਾਮ ਲਾਲ, ਗੁਰਦਿਆਲ ਸਿੰਘ ਭੂੱਲਰ, ਅਵਤਾਰ ਸਿੰਘ, ਸਰਬਜੋਤ ਸਿੰਘ ਸਾਬੀ, ਨਵਦੀਪ ਸਿੰਘ ਭੌਲੂ, ਹਰਪ੍ਰੀਤ ਗੋਗਨਾ, ਹਰਜੋਤ ਸਿੰਘ, ਇੰਡੀਅਨਜੀਤ ਸਿੰਘ, ਪੁਸ਼ਪਿੰਦਰ ਸਿੰਘ ਪਾਰਸ, ਪ੍ਰਭਜੀਤ ਸਿੰਘ, ਗੁਲਜੀਤ ਸਿੰਘ, ਹਰਪ੍ਰੀਤ ਸਿੰਘ ਗਿਲ, ਪਲਵਿੰਦਰ ਸਿੰਘ, ਬਲਦੇਵ ਸਿੰਘ, ਤਸਬੀਰ ਸਿੰਘ ਭੁੱਲਰ, ਕੁਲਵੰਤ ਸਿੰਘ ਰਾਜੂ, ਕਰਨਜੀਤ ਸਿੰਘ, ਮਨੀਸ਼ ਖੋਸਲਾ, ਅਰਵਿੰਦਰਪਾਲ ਸਿੰਘ, ਡਾਕਟਰ ਜਸਬੀਰ ਸਿੰਘ, ਸਿਮਰਨਜੀਤ ਸਿੰਘ, ਮਨਵਿੰਦਰ ਸਿੰਘ ਬੇਦੀ, ਸੁਰਜੀਤ ਸਿੰਘ ਡੀ.ਸੀ, ਹਰਪ੍ਰੀਤ ਸਿੰਘ ਵਿੱਕੀ ਗੁਮਟਾਲਾ ਆਦਿ ਹਾਜ਼ਿਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply