Monday, July 8, 2024

ਬਾਵਾ ਲਾਲ ਦਿਆਲ ਜੀ ਦੀ ਮੂਰਤੀ ਸਥਾਪਨਾ ਦਿਵਸ ਨੂੰ ਸਮਰਪਿਤ ਕਲਸ਼ ਯਾਤਰਾ ਅਯੋਜਿਤ

PPN1406201622

ਜੰਡਿਆਲਾ ਗੁਰੂ, 14 ਜੂਨ (ਹਰਿੰਦਰ ਪਾਲ ਸਿੰਘ)- 22 ਜੂਨ ਨੂੰ ਮਨਾਏ ਜਾ ਰਹੇ ਸ਼੍ਰੀ ਬਾਵਾ ਲਾਲ ਦਿਆਲ ਜੀ ਦੀ ਮੁਰਤੀ ਸਥਾਪਨਾ ਦਿਵਸ ਨੂੰ ਸਮਰਪਿਤ ਅੱਜ ਠਠਿਆਰਾਂ ਬਜਾਰ ਸਥਿਤ ਸ਼ਿਵਾਲਾ ਮੰਦਿਰ ਤੋ ਇੱਕ ਕਲਸ਼ ਯਾਤਰਾ ਦਾ ਅਯੋਜਨ ਕੀਤਾ ਗਿਆ, ਜੋ ਸ਼ਹਿਰ ਵੇ ਵੱਖ ਵੱਖ ਬਜਾਰਾਂ ਵਿੱਚੋ ਹੁੰਦਾ ਹੋਇਆ ਗਊਸ਼ਾਲਾ ਰੋਡ ਤੇ ਸਥਿਤ ਮੰਦਿਰ ਟੂਟੀਆਂ ਵਾਲਾ ਆਸ਼ਰਮ ਬਾਵਾ ਲਾਲ ਦਿਆਲ ਜੀ ਵਿਖੇ ਸਮਾਪਤ ਹੋਈ।ਬਾਵਾ ਲਾਲ ਦਿਆਲ ਜੀ ਆਸ਼ਰਮ ਕਮੇਟੀ ਦੇ ਪ੍ਰਧਾਨ ਮਦਨ ਲਾਲ ਨੇ ਦੱਸਿਆ ਕਿ ਮੰਦਿਰ ਟੂਟੀਆਂ ਵਾਲਾ ਬਾਵਾ ਲਾਲ ਦਿਆਲ ਆਸਰਮ ਵਿਖੇ 14 ਜੂਨ ਤੋ 22 ਜੂਨ ਤੱਕ ਰੋਜਾਨ ਸ਼ਾਮ 4 ਵਜੇ ਤੋ 7 ਵਜੇ ਤੱਕ ਰਾਮ ਕਥਾ ਹੋਇਆ ਕਰੇਗੀ ਅਤੇ 22 ਜੂਨ ਨੂੰ ਮੂਰਤੀ ਸਥਾਪਨਾ ਦਿਵਸ ਮਨਾਇਆ ਜਾਵੇਗਾ।ਉਹਨਾ ਦੱਸਿਆ ਕਿ ਇਸੇ ਸਬੰਧ ਵਿੱਚ ਅੱਜ ਮਹਿਲਾ ਮੰਡਲ ਸੰਕਰਾਤੀ ਵੱਲੋ ਅੱਜ ਸ਼ਹਿਰ ਵਿੱਚ ਕਲਸ਼ ਯਾਤਰਾ ਕੱਢੀ ਗਈ ਜਿਸ ਵਿੱਚ ਆਸ਼ੂ ਵਿਨਾਇਕ ਵਿਸੇਸ਼ ਤੌਰ ਤੇ ਸ਼ਾਮਲ ਹੋਏ।ਪ੍ਰਧਾਨ ਮਦਨ ਲਾਲ ਨੇ ਦੱਸਿਆ ਕਿ ਇਹ ਬਾਵਾ ਲਾਲ ਦਿਆਲ ਜੀ ਦਾ ਮੂਰਤੀ ਸਥਾਪਨਾ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ ਜਿਸ ਵਿੱਚ ਸ਼ਹਿਰ ਵਾਸੀਆਂ ਤੋ ਇਲਾਵਾ ਦੂਰ ਦੂਰ ਤੋ ਮਹਾਂਪੁਰਸ਼ ਆ ਕੇ ਬਾਵਾ ਲਾਲ ਦਿਆਲ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਨ।ਇਸ ਮੌਕੇ ਉਹਨਾ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ 22 ਜੂਨ ਵਾਲੇ ਦਿਨ ਹੂਮ ਹੁਮਾਂ ਨੇ ਬਾਵਾ ਲਾਲ ਦਿਆਲ ਆਸ਼ਰਮ ਮੰਦਿਰ ਟੂਟੀਆਂ ਵਾਲਾ ਵਿਖੇ ਪਹੁੰਚ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ।ਇਸ ਦਿਨ ਗੁਰੂ ਦਾ ਲੰਗਰ ਅਤੁੱਟ ਵਰਤਿਆ ਜਾਵੇਗਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply