Monday, July 8, 2024

ਆਪਣੇ ਹੱਥੀਂ ਕੰਮ ਕਰਨ ਵਿਚ ਸ਼ਰਮ ਕਿਉਂ?

ਬਠਿੰਡਾ, 15 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਧਾਰਮਿਕ ਨਿਰੋਲ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਧਾਰਮਿਕ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਨੇੜੇ ਖੇਡ ਸਟੇਡੀਅਮ ਵਿਖੇ ਰਾਤ ਦੇ ਧਾਰਮਿਕ ਦੀਵਾਨਾਂ ਦੀ ਲੜੀ ਦੇ ਦੂਜੇ ਦਿਨੀਂ ਸਮਾਗਮ ਅਰੰਭਤਾ ਹਜ਼ੂਰੀ ਰਾਗੀ ਭਾਈ ਤਰਸੇਮ ਸਿੰਘ ਹਰਰਾਏਪੁਰ ਵਲੋਂ ਕੀਤੀ ਗਈ।ਇਸ ਤੋਂ ਬਾਅਦ ਪ੍ਰਿੰਸੀਪਲ ਬੀਬੀ ਮਨਰਾਜ ਕੌਰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਸ਼ਬਦ ਦੀ ਵਿਆਖਿਆ ਕੀਤੀ ਗਈ।ਉਨ੍ਹਾਂ ਨੇ ਸੰਗਤਾਂ ਨੂੰ ਨੌਜਵਾਨਾਂ ਵਿਚ ਬਾਹਰਲੇ ਦੇਸ਼ਾਂ ਵਿਚ ਪੜ੍ਹਾਈ ਅਤੇ ਨੌਕਰੀਆਂ ਕਰਨ ਦੀ ਪ੍ਰਵਿਰਤੀ ਬਾਰੇ ਵਿਚਾਰ ਸਾਂਝੇ ਕੀਤੇ, ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਵਰਗ ਹੀ ਪੰਜਾਬ ਦੀ ਧਰਤੀ ਤੋਂ ਚਲਿਆਂ ਗਿਆ ਤਾਂ ਇਥੇ ਕੋਣ ਵਾਸ ਕਰੋ, ਇਹ ਵੀ ਚਿੰਤਾ ਦੇ ਵਿਸ਼ੇ ਵਾਲੀ ਗੱਲ ਹੈ। ਉਥੇ ਵੀ ਆਪਣੇ ਹੱਥੀ ਕੰਮ ਕਰਨਾ ਪੈਂਦਾ ਹੈ, ਇਥੇ ਵੀ ਆਪਣੇ ਹੱਥੀਂ ਕੰਮ ਕਰਨ ਵਿਚ ਸ਼ਰਮ ਕਿਉਂ? ਉਨ੍ਹਾਂ ਕਿਹਾ ਕਿ ਅਗਰ ਉਥੇ ਦੀ ਸਰਕਾਰ ਨੇ ਸਮੂਹ ਪੰਜਾਬੀਆਂ ਨੂੰ ਵਾਪਸ ਭੇਜ ਦਿੱਤਾ ਤਾਂ ਫਿਰ ਵੀ ਤਾਂ ਇਥੇ ਹੀ ਵਾਪਸ ਆਉਣਾ ਪੈਣਾ ਹੈ, ਆਪਣੇ ਘਰ ਦੀ ਰਖਵਾਲੀ ਕਰੋ।ਅਰਦਾਸ ਭਾਈ ਗੁਰਇੰਦਰਦੀਪ ਸਿੰਘ ਵਲੋਂ ਕੀਤੀ ਗਈ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply