Monday, July 8, 2024

ਅਡਵਾਨੀ ਤੇ ਅਕਾਲੀਆਂ ਫੌਜੀ ਕਾਰਵਾਈ ਲਈ ਕੇਂਦਰ ਨੂੰ ਲਿਖੀਆਂ ਸਨ ਚਿੱਠੀਆ -ਔਜਲਾ

Aujla Gurjeet

ਅੰਮ੍ਰਿਤਸਰ, 17 ਜੂਨ (ਪੰਜਾਬ ਪੋਸਟ ਬਿਊਰੋ) – ਬਿਕਰਮ ਸਿੰਘ ਮਜੀਠੀਆ ਮਾਲ ਮੰਤਰੀ ਦੇ ਬਿਆਨ ਤੇ ਪ੍ਰਤੀਕਿਰਿਆ ਕਰਦਿਆਂ ਗੁਰਜੀਤ ਸਿੰਘ ਔਜਲਾ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਅੰਮ੍ਰਿਤਸਰ ਨੇ ਸਪੱਸ਼ਟ ਕੀਤਾ ਕਿ ਕੁਲ ਹਿੰਦ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆਂ ਗਾਂਧੀ, ਮੀਤ ਪ੍ਰਧਾਨ ਰਾਹੁਲ ਗਾਂਧੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਦੌਰਾਨ ਸਾਕਾ ਨੀਲਾ ਤਾਰਾ ਅਪਰੇਸ਼ਨ ਸਬੰਧੀ ਅਫਸੋਸ ਪ੍ਰਗਟ ਕਰ ਚੁੱਕੇ ਹਨ। ਡਾ ਮਨਮੋਹਨ ਸਿੰਘ ਉਸ ਸਮੇਂ ਦੇ ਪ੍ਰਧਾਨ ਮੰਤਰੀ ਵਜੋ ਸੰਸਦ ਵਿੱਚ ਮਾਫੀ ਮੰਗ ਚੁੱਕੇ ਹਨ।ਪਰ ਬਿਕਰਮ ਸਿੰਘ ਮਜੀਠੀਆ ਦੇ ਪੁਰਖੇ ਅੰਗਰੇਜਾਂ ਦੇ ਪਿੱਠੂ ਸਨ, ਜਿੰਨ੍ਹਾਂ ਨੇ ਜਲਿਆ ਵਾਲਾ ਬਾਗ ਦੇ ਕਤਲ-ਏ-ਆਮ ਦੇ ਦੋਸ਼ੀ ਜਨਰਲ ਡਾਇਰ ਦੀ ਰੋਟੀ ਘਰ ਕਰਕੇ ਉਸ ਨੂੰ ਸਨਮਾਨਿਆ ਸੀ, ਉਸ ਦੀ ਵੀ ਮਾਫੀ ਮਜੀਠੀਆ ਨੂੰ ਦੇਸ਼ ਭਰ ਦੇ ਵਾਸੀਆਂ ਤੋਂ ਮੰਗਣੀ ਚਾਹੀਦੀ ਹੈ।
ਔਜਲਾ ਅਨੁਸਾਰ ਸਾਕਾ ਨੀਲਾ ਦੀ ਕਾਰਵਾਈ ਦਾ ਸਭ ਨੂੰ ਅਫਸੋਸ ਹੈ।ਸਿੱਖ ਕਤਲੇਆਮ ਦਾ ਮੁਕੱਦਮਾ ਅਦਾਲਤ ਵਿੱਚ ਚਲ ਰਿਹਾ ਹੈ, ਜੋ ਵੀ ਸਜਾ ਦੋਸ਼ੀਆਂ ਨੂੰ ਹੋਵੇਗੀ, ਉਹ ਸਭ ਪ੍ਰਵਾਨ ਕਰਨਗੇ।ਪਰ ਬਾਦਲ ਪਰਿਵਾਰ ਅਤੇ ਮਜੀਠੀਆ ਪਰਿਵਾਰ ਚੋਣਾ ਲਾਗੇ ਆਉਣ ‘ਤੇ ਸਿਆਸੀ ਰੋਟੀਆ ਸੇਕਣ ਅਤੇ ਨਿੱਜੀ ਮੁਫਾਦ ਲਈ ਹਰ ਮਸਲੇ ਨੂੰ ਸਾਕਾ ਨੀਲਾ ਤਾਰਾ ਨਾਲ ਜੋੜ ਦਿੰਦੇ ਹਨ ਤੇ ਸਿੱਖਾਂ ਦੇ ਜਜਬਾਤ ਭੜਕਾਉਣ ਦੀ ਕੋਸ਼ਿਸ ਪਿਛਲੇ 30 ਸਾਲਾਂ ਤੋਂ ਕਰਦੇ ਆ ਰਹੇ ਹਨ। ਸz. ਔਜਲਾ ਨੇ ਦੋਸ਼ ਲਾਇਆ ਕਿ ਪ੍ਰਕਾਸ਼ ਸਿੰਘ ਬਾਦਲ ਇੰਦਰਾ ਗਾਂਧੀ ਦੇ ਨਿੱਜੀ ਸਕੱਤਰ ਆਰ.ਕੇ ਧਵਨ ਨੂੰ ਚਿੱਠੀਆਂ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਕਾਰਵਾਈ ਲਈ ਲਿਖਦੇ ਰਹੇ ਹਨ। ਔਜਲਾ ਨੇ ਦੋਸ਼ ਲਾਇਆ ਕਿ ਅਕਾਲੀਆਂ ਵੱਲੋਂ ਪੰਜਾਬ ਨੂੰ ਨਸ਼ਿਆਂ ਦਾ ਅੱਡਾ ਬਣਾਉਣ ਕਰਕੇ ਸੂਬੇ ਦੇ ਲੋਕ ਹੁਣ ਉਨਾਂ੍ਹ ਨੂੰ ਮੂੰਹ ਨਹੀਂ ਲਾ ਰਹੇ ਤੇ ਅਕਾਲੀ ਆਪਣੀ ਹਾਰ ਨੂੰ ਸਾਹਮਣੇ ਵੇਖਦਿਆਂ ਅਜਿਹੀ ਬਿਆਨ ਬਾਜੀ ਕਰ ਰਹੇ ਹਨ। ਔਜਲਾ ਅਨੁਸਾਰ ਸਾਕਾ ਨੀਲਾ ਤਾਰਾ ਕਰਕੇ ਗਾਂਧੀ ਪਰਿਵਾਰ ਵੀ ਸੰਤਾਪ ਹੰਢਾ ਚੁੱਕਿਆ ਹੈ ਤੇ ਮੌਜੂਦਾ ਸਥਿਤੀਆਂ ਵਿੱਚ ਮਜੀਠੀਆ ਨੂੰ ਭਾਜਪਾ ਆਗੂ ਐਲ.ਕੇ ਅਡਵਾਨੀ, ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ, ਗੁਰਚਰਨ ਸਿੰਘ ਟੌਹੜਾ, ਸੰਤ ਹਰਚੰਦ ਸਿੰਘ ਲੌਂਗੋਵਾਲ, ਰਵੀਇੰਦਰ ਸਿੰਘ, ਬਲਵੰਤ ਸਿੰਘ ਰਾਮੂਵਾਲੀਆ, ਸਾਬਕਾ ਵਿੱਤ ਮੰਤਰੀ ਬਲਵੰਤ ਸਿੰਘ ਬਾਰੇ ਵੀ ਜਨਤਕ ਕਰਨਾ ਚਾਹੀਦਾ ਹੈ, ਜਿੰਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਤੇ ਫੌਜੀ ਹਮਲੇ ਦੀ ਮੰਗ ਕੀਤੀ ਲਿਖਤੀ ਕੀਤੀ ਸੀ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply