Monday, July 8, 2024

ਜਿਲ੍ਹਾ ਸਿਖਿਆ ਅਫਸਰ ਸ੍ਰੀ ਸੈਣੀ ਵੱਲੋਂ 30 ਕਿਲੋਵਾਟ ਦੇ ਜਨਰੇਟਰ ਦਾ ਉਦਘਾਟਨ

ਬਟਾਲਾ, 17 ਜੂਨ (ਨਰਿੰਦਰ ਬਰਨਾਲ)- ਸਿਖਿਆ ਦੇ ਖੇਤਰ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਕਾਫੀ ਮਾਣਮੱਤੀਆਂ ਪ੍ਰਾਪਤੀਆਂ ਕਰਕੇ ਜਾਣਿਆਂ ਜਾਦਾ ਹੈ। ਬਟਾਲਾ ਸ਼ਹਿਰ ਦਾ ਇਕੋ ਇਕ ਸਰਕਾਰੀ ਸਕੂਲ ਜਿਹੜਾ ਕੇ ਲੜਕੀਆਂ ਨੂੰ ਗੁਣਾਤਮਿਕ ਸਿਖਿਆ ਪ੍ਰਦਾਨ ਕਰ ਰਿਹਾ ਹੈ।ਗਰਮੀਆਂ ਦੌਰਾਨ ਵਿਦਿਆਰਥੀਆਂ ਨੂੰ ਕਈ ਮੁਸ਼ਕਿਲਾਂ ਸਾਹਮਣਾ ਕਰਨਾ ਪੈਦਾ ਸੀ ਕਿਉ ਕਿ ਲੋਡ ਜਿਆਦਾ ਹੋਣ ਕਾਰਨ ਸਾਰੇ ਪੱਖੇ, ਕੰਪਿਉਟਰ ਆਦਿ ਨਹੀ ਸਨ ਚਲਾਏ ਜਾ ਸਕਦੇ ।ਉਪ ਜਿਲ੍ਹਾ ਸਿਖਿਆ ਅਫਸਰ ਕਮ ਸਕੂਲ ਪ੍ਰਿੰਸੀਪਲ ਸ੍ਰੀ ਭਾਰਤ ਭੂਸ਼ਨ, ਸਟਾਂਫ ਤੇ ਵਿਦਿਆਰਥੀਆਂ ਨੇ ਬੱਚਾ ਭਲਾਈ ਫੰਡ ਵਿਚ ਦਾਨ ਦੇ ਰੂਪ ਵਿਚ ਪੈਸੇ ਇਕੱਤਰ ਕੀਤੇ ਤੇ ਸਕੂਲ ਵਿਖੇ 3ਲੱਖ 87 ਹਜਾਰ ਦਾ 30 ਕਿਲੋਵਾਟ ਦਾ ਜਨਰੇਟਰ ਲਗਾ ਦਿਤਾ ਗਿਆ ਹੈ। ਇਸ ਜਨਰੇਟਰ ਦਾ ਉਦਘਾਟਨ ਸ੍ਰੀ ਅਮਰਦੀਪ ਸਿੰਘ ਸੈਣੀ ਜਿਲ੍ਹਾਂ ਸਿਖਿਆ ਅਫਸਰ ਸੈਕੰੰਡਰੀ ਗੁਰਦਾਸਪੁਰ ਨੇ ਸਟਾਫ ਦੀ ਹਾਜ਼ਰੀ ਵਿਚ ਕੀਤਾ।ਪ੍ਰਿੰਸੀਪਲ, ਸਟਾਫ ਤੇ ਵਿਦਿਆਰਥੀਆਂ ਦੇ ਇਸ ਕੀਤੇ ਕਾਰਜ ਦੀ ਹਰ ਪਾਸੇ ਸਲਾਘਾ ਕੀਤੀ ਜਾ ਰਹੀ ਹੈ,ਪ੍ਰਿੰਸੀਪਲ ਸ੍ਰੀ ਭਾਂਰਤ ਭੂਸ਼ਨ ਨੇ ਸਟਾਫ ਤੇ ਵਿਦਿਆਰਥੀਆਂ ਦੀਆਂ ਕੋਸਿਸਾਂ ਦੇ ਸਬੰਧ ਵਿਚ ਕਿਹਾ ਕਿ ਸਮਾਜ ਵਿਚ ਸਾਨੂੰ ਸਰਬਤ ਦੇ ਭਲੇ ਤੇ ਖਾਸ ਕਰਕੇ ਲੜਕੀਆਂ ਦੀ ਸਿਖਿਆ ਵਾਸਤੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ।ਉਦਘਾਟਨੀ ਸਮਾਰੋਹ ਦੌਰਾਨ ਸ੍ਰੀ ਭਾਰਤ ਭੂਸਨ ਤੋਂ ਇਲਾਵਾ ਪ੍ਰਿੰਸੀਪਲ ਅਨਿਲ ਸਰਮਾ, ਪ੍ਰਿੰਸੀਪਲ ਰੰਜੀਵ ਅਰੋੜਾ, ਹਰੀ ਕ੍ਰਿਸ਼ਨ, ਜੀਵਨ ਸਿੰਘ, ਹਰਪ੍ਰੀਤ ਸਿੰਘ ਵੋਕੇਸ਼ਨ ਮਾਸਟਰ, ਨਿਤੀ ਮਹਾਜਨ, ਰਜਨੀ ਬਾਲਾ, ਸੁਨੀਤਾ ਸਰਮਾ, ਪਰਮਜੀਤ ਕੌਰ, ਸੁਮਨ ਬਾਲਾ, ਅਨਿਲ ਕੁਮਾਰ, ਨਰਿੰਦਰ ਸਿੰਘ, ਹਰਜੀਤ ਸਿੰਘ, ਸੰਤੋਸ਼ ਕੁਮਾਰੀ, ਅਨਿਲ ਸਰਮਾ ਆਦਿ ਸਕੂਲ ਸਟਾਫ ਮੈਬਰ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply