Monday, July 8, 2024

ਮੋਬਾਇਲ ਟਾਵਰ ਲਾਉਣ ਦੀਆਂ ਕੋਸ਼ਿਸ਼ਾਂ ਦਾ ਮੁਹੱਲਾ ਨਿਵਾਸੀਆਂ ਵਲੋਂ ਡੱਟਵਾਂ ਵਿਰੋਧ

PPN1706201601
ਬਠਿੰਡਾ, 17 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪ੍ਰਤਾਪ ਨਗਰ ਦੀ ਗਲੀ ਨੰ: 27 ਵਿੱਚ ਮੋਬਾਇਲ ਕੰਪਨੀ ਵੱਲੋਂ ਬਲਦੇਵ ਸਿੰਘ ਦੇ ਘਰ ਟਾਵਰ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਜਿਸ ਦਾ ਇਲਾਕੇ ਦੇ ਲੋਕਾਂ ਖਾਸਕਰ ਔਰਤਾਂ ਨੇ ਡੱਟਵਾਂ ਵਿਰੋਧ ਕਰਦਿਆਂ ਕੰਮ ਬੰਦ ਕਰਵਾਇਆ ਗਿਆ ਪਰ ਮੌਕੇ ਤੇ ਪਹੁੰਚੇ ਥਾਣਾ ਕੈਨਾਲ ਦੇ ਥਾਣੇਦਾਰ ਰਾਜੇਸ਼ ਕੁਮਾਰ ਨੇ ਵਿਰੋਧ ਕਰਨ ਵਾਲੇ ਲੋਕਾਂ ਨੂੰ ਕੰਮ ਵਿੱਚ ਵਿਘਨ ਪਾਉਣ ਦਾ ਪਰਚਾ ਦਰਜ ਕਰਨ ਦੀ ਧਮਕੀ ਤੱਕ ਦਿੱਤੀ, ਪਰ ਲੋਕਾਂ ਦੇ ਭੱਖ ਰਹੇ ਵਿਰੋਧ ਨੂੰ ਦੇਖਦਿਆਂ ਕੰਮ ਬੰਦ ਕਰਵਾ ਕੇ ਮੌਕੇ ਤੋਂ ਚਲਦੇ ਬਣੇ। ਕਾਂਗਰਸੀ ਮਹਿਲਾ ਆਗੂ ਰਮੇਸ਼ ਰਾਣੀ, ਮਮਤਾ ਰਾਣੀ, ਨਿਰਮਲਾ ਦੇਵੀ, ਅਸ਼ੋਕ ਕੁਮਾਰ, ਪਵਨ ਕੁਮਾਰ ਆਦਿ ਨੇ ਰੋਸ ਜਤਾਇਆ ਕਿ ਰਿਹਾਇਸ਼ੀ ਇਲਾਕੇ ਵਿੱਚ ਮੋਬਾਇਲ ਟਾਵਰ ਲਾਇਆ ਜਾ ਰਿਹਾ ਹੈ ਜਦੋਂ ਕਿ ਇਸ ਇਲਾਕੇ ਵਿੱਚ ਹਰ ਘਰ ਵਿੱਚ ਪਹਿਲਾਂ ਹੀ ਸਾਹ, ਕੈਂਸਰ ਅਤੇ ਹੋਰ ਬਿਮਾਰੀਆਂ ਨਾਲ ਜੂਝਦੇ ਮਰੀਜ ਪਏ ਹਨ ਉਹ ਕਿਸੇ ਵੀ ਹਾਲਤ ਵਿੱਚ ਇਹ ਟਾਵਰ ਨਹੀਂ ਲੱਗਣ ਦੇਣਗੇ, ਮੋਬਾਇਲ ਟਾਵਰ ਦਾ ਕੰਮ ਕੌਂਸਲਰ ਗੁਰਸੇਵਕ ਸਿੰਘ ਮਾਨ ਵੱਲੋਂ ਵੀ ਬੰਦ ਕਰਵਾਇਆ ਜਾ ਚੁੱਕਿਆ ਹੈ ਜੇਕਰ ਲੋਕਾਂ ਦੇ ਵਿਰੋਧ ਦੇ ਬਾਵਜੂਦ ਕੰਪਨੀ ਅਤੇ ਮਕਾਨ ਮਾਲਕ ਨੇ ਟਾਵਰ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਮਾਹੌਲ ਖਰਾਬ ਹੋਣ ਲਈ ਖੁਦ ਜਿੰਮੇਵਾਰ ਹੋਣਗੇ। ਉਹਨਾਂ ਪ੍ਰਸਾਸਨ ਤੋਂ ਮੰਗ ਕੀਤੀ ਕਿ ਇਸ ਟਾਵਰ ਨੂੰ ਲਾਉਣ ਤੋਂ ਰੋਕਿਆ ਜਾਵੇ। ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਨਾਲ ਸਬੰਧਤ ਆਗੂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਦੇ ਪੀਏ ਨੇ ਫੋਨ ਕੀਤਾ ਸੀ ਕਿ ਉਹ ਇਸ ਟਾਵਰ ਦਾ ਵਿਰੋਧ ਨਾ ਕਰਨ ਅਤੇ ਲੋਕਾਂ ਨੂੰ ਵੀ ਪਾਸੇ ਰੱਖਣ। ਜਦੋਂ ਕਿ ਇਲਾਕਾ ਨਿਵਾਸੀ ਇਸ ਟਾਵਰ ਦਾ ਡੱਟਵਾਂ ਵਿਰੋਧ ਕਰ ਰਹੇ ਹਨ। ਕੌਂਸਲਰ ਗੁਰਸੇਵਕ ਸਿੰਘ ਮਾਨ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਮੋਬਾਇਲ ਟਾਵਰ ਨਹੀਂ ਲੱਗਣ ਦੇਣਗੇ ਤੇ ਇਸ ਸਬੰਧੀ ਡਿਪਟੀ ਕਮਿਸ਼ਨਰ ਬਠਿੰਡਾ, ਨਗਰ ਨਿਗਮ ਦੇ ਕਮਿਸ਼ਨਰ, ਮੇਅਰ ਤੇ ਮੁੱਖ ਸੰਸਦੀ ਸਕੱਤਰ ਨੂੰ ਮਿਲਕੇ ਮੋਬਾਇਲ ਟਾਵਰ ਦੀ ਐਨਓਸੀ ਰੱਦ ਕਰਵਾਈ ਜਾਵੇਗੀ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply