Sunday, July 7, 2024

ਗੁਰਮਤਿ ਟ੍ਰੇਨਿੰਗ ਕੈਂਪ ਵਿਚ ਭਾਗ ਲੈ ਰਹੇ ਬੱਚਿਆਂ ਦੀ ਪ੍ਰੀਖਿਆ ਲਈ ਗਈ

ਬਠਿੰਡਾ, 17 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ ਵਲੋਂ ਸੰਗਤਾਂ ਦਾ ਸਹਿਯੋਗ ਨਾਲ ਗੁਰਦੁਆਰਾ ਭਾਈ ਜਗਤਾ ਜੀ ਦੇ ਨੇੜੇ ਸ੍ਰੀ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਗੁਰਮਤਿ ਟ੍ਰੈਨਿੰਗ ਕੈਂਪ ਦੇ ਚੌਥੇ ਦਿਨ ਗੁਰਮਤਿ ਗਿਆਨ ਦੀ ਪ੍ਰੀਖਿਆ ਮੌਕੇ ਬੱਚਿਆਂ ਦੇ ਵੱਖ ਵੱਖ 5 ਗਰੁੱਪ ਬਣਾਏ ਗਏ।ਜਿਸ ਵਿਚ ਗੁਰਮਤਿ ਗਿਆਨ ਪ੍ਰਕਾਸ਼ ਮਿਸ਼ਨਰੀ ਕਾਲਜ ਦੇ ਪ੍ਰਚਾਰਕਾਂ ਵੱਲੋਂ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਲਈ ਬੱਚਿਆਂ ਅੱਗੇ ਅਜਿਹੇ ਵਿਸ਼ੇ ਰੱਖੇ ਜਾਂਦੇ ਸਨ।ਛੋਟੇ ਬੱਚਿਆਂ ਲਈ ਮੂਲਮੰਤਰ, ਦਸ ਗੁਰੂਆਂ ਦੇ ਨਾਮ, ਤਖ਼ਤ ਸਾਹਿਬਾਨਾਂ ਦੇ ਨਾਮ ਤੋਂ ਇਲਾਵਾ ਪੰਜਵੀਂ ਤੋਂ ਉਪਰ ਵਾਲੇ ਬੱਚਿਆਂ ਲਈ ਜਿਵੇਂ ਕਿ ਪਿਆਰੇ ਬੱਚਿਓ ਤੁਸੀ ਉਸ ਕਲਗੀਆਂ ਵਾਲੇ ਗੁਰੂ ਦੇ ਸਿੱਖ ਹੋ ਜਿਸ ਨੇ ਤੁਹਾਡੀ ਹੋਂਦ ਨੂੰ ਕਾਇਮ ਰੱਖਣ ਲਈ ਅਤੇ ਵੱਧਦਾ ਫੁੱਲਦਾ ਦੇਖਣ ਲਈ ਆਪਣਾ ਸਰਬੰਸ ਵਾਰ ਦਿੱਤਾ ਸੀ। ਤੁਸੀ ਉਹਨਾਂ ਸ਼ਹੀਦਾਂ ਦੇ ਵਾਰਸ ਹਨ, ਜਿਨ੍ਹਾਂ ਨੇ ਸਿੱਖੀ ਦੀ ਖਾਤਰ ਆਰਿਆਂ ਨਾਲ ਆਪਣੇ ਤਨ ਚਿਰਵਾਏ, ਖੋਪੜੀਆਂ ਲੁਹਾਈਆਂ, ਬੰਦ ਬੰਦ ਕਟਵਾਏ, ਚਰਖੜ੍ਹੀਆਂ ਤੇ ਚੜ੍ਹੇ, ਦੇਗਾਂ ਵਿਚ ਉਬਾਲੇ ਗਏ, ਨੇਜ਼ਿਆਂ ਤੇ ਸਿਰ ਟੰਗਵਾਏ, ਜੁਲਮ ਦਾ ਟਾਕਰਾ ਕਰਦੇ ਹੋਏ ਅਕਹਿ ਤੇ ਅਸਹਿ ਕਸ਼ਟ ਸਹਾਰੇ, ਆਪਣਾ ਧਰਮ ਨਹੀ ਹਾਰਿਆ, ਸਾਬਤ ਸੂਰਤ ਰਹੇ ਅਤੇ ਸਿੱਖੀ ਨੂੰ ਦਾਗ ਨਹੀ ਲੱਗਣ ਦਿੱਤਾ।
ਤੁਸੀਂ ਉਨ੍ਹਾਂ ਸੂਰਬੀਰ ਮਾਤਾਵਾਂ ਦੀ ਔਲਾਦ ਹੋ ਜਿਨ੍ਹਾਂ ਆਪਣੇ ਮਾਸੂਮ ਬੱਚਿਆਂ ਦੇ ਟੋਟੇ,ਟੋਟੇ ਕਰਵਾਏ, ਝੋਲੀਆਂ ਵਿਚ ਪੁਆਏ ਬੱਚਿਆਂ ਦੀਆਂ ਆਂਦਰਾਂ ਦੇ ਗਲੇ ਵਿਚ ਹਾਰ ਪੁਆਏ, ਸਵਾ ਸਵਾ ਮਣ ਪੀਸਣੇ ਪੀਸੇ, ਜੰਗਾਂ ਯੁੱਧਾਂ ਵਿਚ ਆਪਣੇ ਵੀਰਾਂ ਵਾਂਗ ਜੁਝਦੀਆਂ ਰਹੀਆਂ।ਆਪਣੇ ਪਤੀਵਰਤਾ ਅਤੇ ਸਿੱਖੀ ਧਰਮ ਨੂੰ ਕੇਸਾਂ ਸੁਆਸਾਂ ਸੰਗ ਨਿਭਾਇਆ? ਤੁਸੀਂ ਸਾਹਿਬਜ਼ਾਦਾ ਫਤਹਿ ਸਿੰਘ ਤੇ ਸਾਹਿਬਜ਼ਾਦਾ ਜੋਰਾਵਰ ਸਿੰਘ ਜਿਹੇ ਅਦੁੱਤੀ ਭੁਝੰਗੀਆਂ ਦੇ ਵੀਰ ਭਰਾ ਹੋ, ਜਿਹਨੇ ਆਖਰੀ ਦਮ ਤੱਕ ਨਿਰਭੈ ਰਹੇ, ਧਰਮ ਤੋਂ ਨਾ ਡੋਲੇ, ਕੇਸ ਕਤਲ ਕਰਵਾ ਕੇ ਅਧਰਮੀ ਨਾ ਬਣੇ, ਆਪਣੇ ਸਿੱਖੀ ਬਾਣੇ ਨੂੰ ਲਾਜ ਨਾ ਲੁਆਈ, ਜਿਉਂਦੇ ਨੀਹਾਂ ਵਿਚ ਚੁਣੇ ਜਾਣਾ ਮਨਜ਼ੂਰ ਕਰ ਲਿਆ? ਤੁਸੀ ਉਨ੍ਹਾਂ ਸੂਰਮਿਆਂ ਤੇ ਯੋਧਿਆਂ ਦੀ ਸੰਤਾਨ ਹੋ ਜਿਨ੍ਹਾਂ ਤੋਂ ਵੇਲੇ ਦੀਆਂ ਹਕੂਮਤਾਂ ਥਰ ਥਰ ਕੰਬਦੀਆਂ ਸਨ, ਜਿਨ੍ਹਾਂ ਦੀ ਕ੍ਰਿਪਾਨ ਗਰੀਬਾਂ, ਮਜ਼ਲੂਮਾਂ ਲਈ ਢਾਲ ਤੇ ਜਰਵਾਣਿਆਂ ਲਈ ਮੌਤ ਬਣੀ।
ਜੇਕਰ ਅਸੀ ਆਪਣੇ ਆਪ ਨੂੰ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੇ ਸਿੱਖ ਅਖਵਾਉਂਦੇ ਹੋ ਫਿਰ ਤਾਂ ਆਪਣੇ ਗੁਰੂ ਦੇ ਨਾਮ ਨੂੰ ਵੱਟਾ ਕਿਉਂ ਲਗਾ ਰਹੇ ਹਾਂ। ਕੇਸਾਂ ਦੀ ਬੇਅਦਬੀ ਕਿਉਂ ਕਰ ਰਹੇ ਹਾਂ। ਅਪਨੀ ਸਾਬਤ ਸੂਰਤ ਨੂੰ ਕਿਉਂ ਭੰਨ ਰਹੇ ਹਾਂ। ਸਿੱਖੀ ਤੋਂ ਬੇਮੁੱਖ ਕਿਉਂ ਹੋ ਰਹੇ ਹਾਂ, ਪਤਿਤ ਕਿਉਂ ਹੋ ਰਹੇ ਹਾਂ, ਸਿੱਖੀ ਰਹੁ ਰੀਤ ਕਿਉਂ ਭੁਲਦੇ ਜਾ ਰਹੇ ਹਾਂ, ਨਾਮ ਬਾਣੀ ਦੇ ਅੰਮ੍ਰਿਤ ਰਸ ਨੂੰ ਛੱਡ ਕੇ ਨਸ਼ਿਆਂ ਦੇ ਅਮਲੀ ਕਿਉਂ ਬਣ ਰਹੇ ਹਾਂ, ਨਿਗੁਣੇ ਲਾਲਚਾਂ ਵਿਚ ਫਸ ਕੇ ਪੱਗ ਨੂੰ ਦਾਗ ਕਿਉਂ ਲਾ ਰਹੇ ਹਾਂ, ਆਪਣੀ ਵਿਲੱਖਣਤਾ ਛੱਡ ਕੇ ਅਨਮਤੀਆਂ ਵਿੱਚ ਕਿਉਂ ਰੱਲਦੇ ਜਾ ਰਹੇ ਹਾਂ, ਆਪਣੇ ਅਸਲੇ ਨੂੰ ਪਛਾਣੀਏੇ, ਸ਼ੇਰਾਂ ਦੇ ਬੱਚਿਆਂ ਵਾਲੀ ਭਬਕ ਛੱਡ ਕੇ ਭੇਡਾਂ ਵਾਲੀ ਮੈਂ, ਮੈਂ ਨਾ ਕਰੀਏ।ਜੇਕਰ ਅਸੀਂ ਕਿਸੇ ਮਾੜੀ ਸੰਗਤ ਕਾਰਨ ਕੋਈ ਕੁਰਹਿਤ ਕਰ ਬੈਠੇ ਹਾਂ, ਪਤਿਤ ਹੋ ਚੁੱਕੇ ਹੋ ਤਾਂ ਮੁੜ ਗੁਰੂ ਦੇ ਦਰ ਆਕੇ ਜੋਦੜੀ ਕਰਕੇ, ਭੁੱਲਾਂ ਬਖਸ਼ਾ ਕੇ, ਅੰਮ੍ਰਿਤ ਛੱਕ ਕੇ ਤਿਆਰ ਬਰ ਤਿਆਰ ਸਿੰਘ ਸੱਜ ਕੇ ਸਿਮਰਨ ਦੀ ਸਚੀ ਕਾਰ ਵਿਚ ਜੁੱਟ ਜਾਈਏ। ਆਪ ਸੁਖੀ ਹੋਈਏੇ ਤੇ ਦੂਜਿਆਂ ਲਈ ਵੀ ਸੁੱਖਾਂ ਦਾ ਸਾਧਨ ਬਣੀਏ।
ਸੁਸਾਇਟੀ ਦੇ ਮੁੱਖ ਸੇਵਾਦਾਰ ਅਵਤਾਰ ਸਿੰਘ ਨੇ ਦੱਸਿਆਂ ਕਿ ਸਾਡੀ ਸੁਸਾਇਟੀ ਦੇ ਸਮੂਹ ਮੈਂਬਰਾਂ ਨੂੰ ਉਦੋਂ ਹੋਰ ਵੀ ਖੁਸ਼ੀ ਅਤੇ ਉਤਸ਼ਾਹ ਮਿਲਦਾ ਹੈ ਜਦੋਂ ਬੱਚਿਆਂ ਦੇ ਮਾਪੇ ਆਕੇ ਸਾਨੂੰ ਮੁਬਾਰਕਾਂ ਦਿੰਦੇ ਹਨ ਅਤੇ ਸਾਨੂੰ ਅਜਿਹੇ ਕੈਂਪ ਹਰ ਸਾਲ ਲਾਉਣ ਲਈ ਹਰ ਪੱਖੋਂ ਸਹਿਯੋਗ ਦੀ ਪੇਸ਼ਕਸ਼ ਕਰਦੇ ਹਨ।ਮਾਪਿਆਂ ਦਾ ਕਹਿਣਾ ਹੈ ਕਿ ਸੰਸਥਾ ਵੱਲੋਂ ਆਯੋਜਿਤ ਇਸ ਕੈਂਪ ਨਾਲ ਜਿਥੇ ਉਨ੍ਹਾਂ ਦੇ ਬੱਚੇ ਗੁਰਬਾਣੀ ਅਤੇ ਸਿੱਖ ਵਿਰਸੇ ਨਾਲ ਜੁੜੇ ਉਥੇਂ ਉਹ ਟੀ.ਵੀ. ਤੇ ਵਿਖਾਏ ਜਾਂਦੇ ਅਸ਼ਲੀਲ ਪ੍ਰੋਗਰਾਮਾਂ ਅਤੇ ਕਾਰਟੂਨ ਫਿਲਮਾਂ ਵੇਖਣ ਤੋਂ ਬਚੇ ਰਹੇ।ਬੱਚਿਆਂ ਦੇ ਮਾਪਿਆਂ ਵਲੋਂ ਅਜਿਹੇ ਭਰਵੇਂ ਹੁੰਗਾਰੇ ਤੋਂ ਸੁਸਾਇਟੀ ਨੂੰ ਹੋਰ ਵੀ ਬਲ ਮਿਲਿਆ ਹੈ ਤਾਂ ਜੋ ਸੁਸਾਇਟੀ ਅੱਗੇ ਤੋਂ ਇਸ ਨਾਲੋਂ ਵੀ ਵਧੀਆਂ ਅਤੇ ਉੱਚੇ ਪਧਰੇ ਕੈਂਪਾਂ ਦਾ ਆਯੋੋਜਿਨ ਕਰ ਸਕੀਏ। ਇਸ ਮੌਕੇ ਵੀਰਦਵਿੰਦਰ ਸਿੰਘ ਖਾਲਸਾ, ਜਰਨੈਲ ਸਿੰਘ, ਕੇਵਲ ਸਿੰਘ, ਸੁਖਦੇਵ ਸਿੰਘ , ਗੁਰਦਰਸ਼ਨ ਸਿੰਘ ਆਦਿ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply