Monday, July 8, 2024

ਮਧੂ ਮੱਖੀ ਬਾਰੇ ਕਿੱਤਾ ਮੁਖੀ ਕੋਰਸ ਕਰਵਾਇਆ

PPN1706201603
ਬਠਿੰਡਾ, 17 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਕ੍ਰਿਸੀ ਵਿਗਿਆਨ ਕੇਂਦਰ ਬਠਿੰਡਾ ਵੱਲੋਂ 5 ਦਿਨਾਂ ਟ੍ਰੇਨਿੰਗ ਕੋਰਸ ਕਰਵਾਇਆ ਗਿਆ। ਜਿਸ ਵਿੱਚ ਮਧੂ ਮੱਖੀ ਪਾਲਣ ਸਬੰਧੀੌ ਜਾਣਕਾਰੀ ਦਿੱਤੀ ਗਈ।ਇਸ ਵਿੱਚ ਵੱਖ ਵੱਖ ਪਿੰਡਾਂ ਤੋਂ 50 ਸਿਖਿਆਰਥੀਆਂ ਨੇ ਭਾਗ ਲਿਆ। ਡਾ ਪ੍ਰਭਜੋਤ ਕੌਰ ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਮਧੂ ਮੱਖੀ ਪਾਲਣ ਅਤੇ ਗਰਮੀ ਸਰਦੀ ਦੇ ਦਿਨਾਂ ਵਿੱਚ ਸੰਭਾਲ ਬਾਰੇ ਵਿਸਥਾਰ ਨਾਲ ਦੱਸਿਆ।ਉਹਨਾਂ ਨੇ ਮਧੂ ਮੱਖੀਆਂ ਨੂ ਹੋਣ ਵਾਲੀਆਂ ਵੱਖ ਵੱਖ ਬਿਮਾਰੀਆਂ ਬਾਰੇ ਵੀ ਜਾਣੂ ਕਰਵਾਇਆ। ਇਸ ਤੋਂ ਇਲਾਵਾ ਇਸ ਕੋਰਸ ਵਿੱਚ ਹੋਰ ਸਹਾਇਕ ਧੰਦਿਆਂ ਬਾਰੇ ਵੀ ਵਿਸਥਾਰ ਨਾਲ ਦੱਸਿਆ।ਇਸ ਕੋਰਸ ਨਾਲ ਸਬੰਧਤ ਸਾਰੇ ਕੰਮ ਪ੍ਰਦਰਸਨੀ ਰਾਹੀ ਦੱਸੇ ਗਏ।ਮੱਖੀ ਦੇ ਕੁਟੰਬ ਤਿਆਰ, ਰਾਣੀ ਮੱਖੀ ਤਿਆਰ ਕਰਨਾ, ਪਰਾਗ ਕਣਾਂ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ।ਸਿਖਿਆਰਥੀਆਂ ਨੂੰ ਇੱਕ ਦਿਨ ਲਈ ਮਾਨ ਮੱਖੀ ਫਾਰਮ ਦੀ ਯਾਤਰਾ ਵੀ ਕਰਵਾਈ ਗਈ।ਜਿਸ ਨੂੰ ਦੇਖ ਕੇ ਸਿਖਿਆਂਰਥੀਆਂ ਨੇ ਮਧੂ ਮੱਖੀ ਪਾਲਣ ਦਾ ਦ੍ਰਿੜ ਨਿਸ਼ਚਾ ਕੀਤਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply