Monday, July 8, 2024

ਪੁਲਿਸ ਵਲੋਂ ਵਹੀਕਲ ਚੋਰਾਂ ਦੇ ਦੋ ਗਰੋਹ ਦੇ 6 ਦੋਸ਼ੀ ਗ੍ਰਿਫ਼ਤਾਰ

PPN2406201605ਬਠਿੰਡਾ, 25 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) –  ਸਥਾਨਕ ਸ਼ਹਿਰ ਵਿਚ ਦਿਨੋ ਦਿਨ ਵੱਧ ਰਹੀਆਂ ਵਾਰਦਾਤਾਂ ਨੂੰ ਰੋਕਣ ਲਈ ਚਲਾਈ ਮੁਹਿੰਮ ਦੌਰਾਨ ਵਹੀਕਲ ਚੋਰਾਂ ਦੇ ਦੋ ਗਰੋਹਾਂ ਦੇ 6 ਦੋਸ਼ੀਆਂ ਨੂੰ ਪਕੜ ਕੇ ਉਨ੍ਹਾਂ ਤੋਂ 15 ਵਹੀਕਲ  ਮਸੋਟਰਸਾਈਕਲ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ। ਇਸ ਬਾਰੇ ਪ੍ਰੈਸ ਕਾਨਫਰੰਸ ਦੌਰਾਨ ਐਸ ਪੀ ਸਿਟੀ ਦੇਸ ਰਾਜ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਸ਼ਹਿਰ ਵਿਚ ਵੱਖ ਵੱਖ ਖੇਤਰਾਂ ਵਿਚੋਂ ਮੋਟਰਸਾਈਕਲ ਅਤੇ ਸਕੂਟਰੀਆਂ ਚੋਰੀ ਹੋ ਰਹੇ ਸਨ। ਜਿਨ੍ਹਾਂ ਦੀ ਰੋਕਥਾਮ ਲਈ ਐਸ ਐਸ ਪੀ ਸਵਪਨ ਸ਼ਰਮਾਂ ਵਲੋਂ ਦਿੱਤੀਆਂ ਹਦਾਇਤਾਂ ਮੁਤਾਬਕ ਇੰਸ: ਹਰਬੰਸ ਸਿੰਘ ਮੁੱਖ ਅਫ਼ਸਰ ਥਾਣਾ ਕੋਤਵਾਲੀ ਐਸ ਆਈ ਅਮਨਦੀਪ ਤਰੀਕਾ ਮੁੱਖ ਅਫ਼ਸਰ ਥਾਣਾ ਥਰਮਲ ਦੀ ਅਗਵਾਈ ਹੇਠ ਸਪੈਸ਼ਲ ਟੀਮਾਂ ਦੋਰਾਨ ਨਹਿਰ ਥਰਮਲ ਨਾਕੇ ‘ਤੇ ਦੋਸ਼ੀ ਗੈਂਗ ਮੁਖੀ ਰਾਹੁਲ ਪੁੱਤਰ ਰਾਮਦਾਸ ਕੌਮ ਰਾਜਪੂਤ ਵਾਸੀ ਬੈਂਕ ਸਾਈਡ ਅੰਲਕਾਰ ਸਿਨੇਮਾ, ਸਾਹਿਲ ਉਰਫ਼ ਬਿੱਲਾ ਪੁੱਤਰ ਰਵੀ ਕੌਮ ਰਾਜਪੂਤ ਵਾਲਮੀਕ ਗਲੀ ਨੰ: 3, ਪਰਜਾਪਤ ਕਲੋਨੀ ਵਿੱਕੀ ਉਰਫ਼ ਗੁਰਚਰਨ ਸਿੰਘ ਪੁੱਤਰ ਗੁਰਜੰਟ ਸਿੰਘ ਕੌਮ ਐਸ.ਸੀ ਵਾਸੀ ਲਹਿਰਾ ਧੂਰਕੋਟ ਹਾਲ ਕਿਰਾਏਦਾਰ ਨੇੜੇ ਝੀਲ ਨੰ: 3 ਗੁਰੂ ਨਾਨਕ ਕਲੋਨੀ ਜੋ ਆਟੋ ਚਾਲਾਉਦਾ ਹੈ ਅਤੇ ਰਵੀ ਪੁੱਤਰ ਖਿੱਲਾ ਰਾਮ ਕੌਮ ਵਾਲਮੀਕ ਵਾਸੀ ਮਕਾਨ ਨੰ: 695 ਥਰਮਲ ਕਲੌਨੀ ਬਠਿੰਡਾ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਹੀਰੋ ਹਾਂਡਾ, ਸੀ.ਡੀ. ਡੀਲੈਕਸ ਅਤੇ ਸਪਲੈਂਡਰ ਮੋਟਰਸਾਈਕਲ ਜੋ ਇਨ੍ਹਾਂ ਵਲੋਂ ਸਰਾਭਾ ਨਗਰ ਅਤੇ ਗੁਰੂ ਨਾਨਕ ਨਗਰ ਬਠਿੰਡਾ ਤੋਂ ਚੋਰੀ ਕੀਤੇ ਸਨ ਬਰਾਮਦ ਕੀਤੇ ਹਨ। ਇਸ ਤੋਂ ਬਾਅਦ ਪੁੱਛਤਿੱਛ ਦੌਰਾਨ ਰਾਹੁਲ ਵਿੱਕੀ ਪਾਸੋ ਦੋ ਐਕਟਿਵਾ ਸਕੂਟਰੀ ਰੰਗ ਚਿੱਟਾ ਅਤੇ ਕਾਲਾ ਬਰਾਮਦ ਕੀਤੀਆਂ ਹਨ। ਇਸ ਗੈਂਗ ਦੇ ਖਿਲਾਫ਼ ਮੁਕੱਦਮਾ ਨੰ: 48 ਮਿਤੀ 23-06-2016 ਅਧੀਨ ਧਾਰਾ 379,411,34 ਆਈ ਪੀ .ਸੀ. ਥਾਣਾ ਥਰਮਲ ਦਰਜ ਕੀਤਾ ਗਿਆ ਹੈ।
ਅੱਗੇ ਉਨ੍ਹਾਂ ਕਿਹਾ ਕਿ ਦੂਜੇ ਗੈਂਗ ਨੂੰ ਥਾਣਾ ਕੋਤਵਾਲੀ ਪੁਲਿਸ ਵਲੋਂ ਤਿੰਨ ਮੈਂਬਰੀ ਗੈਂਗ ਜਿਸਦਾ ਮੁਖੀ ਗੁਰਪ੍ਰੀਤ ਸਿੰਘ ਉਰਫ਼ ਲਵਲੀ ਪੁੱਤਰ ਮਲੂਕ ਸਿੰਘ ਵਾਸੀ ਗੋਪਾਲ ਨਗਰ ਅਤੇ ਇਸ ਦੇ ਮੈਂਬਰ ਗੁਰਜੀਤ ਸਿੰਘ ਉਰਫ਼ ਬਿੱਲਾ ਪੁੱਤਰ ਰੂਪ ਸਿੰਘ ਕੌਮ ਜੱਟ ਵਾਸੀ ਗਲੀ ਨੰ: 6, ਕੋਠੀ ਵਾਲਾ ਰਾਹ ਤਲਵੰਡੀ ਸਾਬੋ ਅਤੇ ਗੁਰਜੀਤ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਤਲਵੰਡੀ ਸਾਬੋ ਨੂੰ ਕਾਬੂ ਕਰਕੇ ਇਨ੍ਹਾਂ ਪਾਸੋ 9 ਮੋਟਰਸਾਈਕਲ ਅਤ 2 ਐਕਟਿਵਾ ਬਾਰਮਦ ਹੋਏ। ਜਿਨ੍ਹਾਂ ਵਿਚ 4 ਹੀਰੋ ਹਾਂਡਾ ਸਪਲੈਂਡਰ ਪਲੱਸ, 1 ਹੀਰੋ ਹਾਂਡਾ ਪੈਂਸ਼ਨ, 1 ਸੀ.ਡੀ. ਡੀਲੈਕਸ ਹੀਰੋ ਹਾਂਡਾ 2 ਹੀਰੋ ਹਾਂਡਾਜ਼, 1 ਪਲਟੀਨਾ ਬਜਾਜ ਅਤੇ 2 ਐਕਟਿਵਾ ਸ਼ਾਮਲ ਹਨ। ਇਹ ਵਹੀਕਲ ਇਨ੍ਹਾਂ ਰੇਲਵੇ ਸਟੇਸ਼ਨ, ਕਿਲ੍ਹਾ ਮੁਬਾਰਕ, ਬੈਂਕ ਬਾਜ਼ਾਰ, ਧੋਬੀ ਬਾਜ਼ਾਰ, ਬਾਹੀਆ ਫੋਰਟ ਅਤੇ ਮਿੱਤਲ ਮਾਲ ਕੋਲੋਂ ਚੋਰੀ ਕੀਤੇ ਸਨ। ਇਨ੍ਹਾ ਦੋਸ਼ੀਆਂ ਖਿਲਾਫ਼ ਮੁਕੱਦਮਾ ਨੰ: 137 ਮਿਤੀ 27-06-2016 ਅਧੀਨ ਧਾਰਾ 379,411 ਆਈ.ਪੀ.ਸੀ. ਥਾਣਾ ਕੋਤਵਾਲੀ ਬਠਿੰਡਾ ਦਰਜ ਕੀਤਾ ਗਿਆ ਹੈ।  ਗੈਂਗ ਦੇ ਮੁਖੀ ਗੁਰਪ੍ਰੀਤ ਸਿੰਘ ਉਰਫ਼ ਲਵਲੀ ਦੇ ਖਿਲਾਫ਼ ਪਹਿਲਾਂ ਵੀ ਦੋ ਮੁਕੱਦਮੇ ਦਰਜ ਹਨ ਜਮਾਨਤ ‘ਤੇ ਆਇਆ ਸੀ। ਜਦਕਿ ਦੋਸ਼ੀ ਗੁਰਜੀਤ ਸਿੰਘ ਊਰਫ਼ ਬਿੱਲਾ ਐਨ.ਡੀ.ਪੀ.ਐਸ.ਐਕਟ ਤਹਿਤ ਥਾਣਾ ਤਲਵੰਡੀ ਸਾਬੋ ਵਿਖੇ ਦਰਜ ਮੁੱਕਦਮਾ ਵਿਚ 10 ਸਾਲ ਦੀ ਕੈਦ ਕੱਟ ਰਿਹਾ ਹੈ ਇਸ ਸਮੇਂ ਜੇਲ੍ਹ ਤੋਂ ਪੈਰੋਲ ਛੁੱਟੀ ਤੇ ਆਇਆ ਹੈ। ਦੋਸ਼ੀਆਂ ਦੇ ਪਕੜ ਜਾਣ ਕਾਰਨ ਚੋਰੀ ਦੀ ਵਾਰਦਾਤਾਂ ਨੂੰ ਕਾਫ਼ੀ ਠੱਲ੍ਹ ਪਵੇਗੀ।  ਪਕੜੇ ਵਹੀਕਲਾਂ ਦੀ ਬਾਜ਼ਾਰੀ ਕੀਮਤ ਸਾਢੇ ਸੱਤ ਲੱਖ ਰੁਪਏ ਬਣਦੀ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply