Monday, July 8, 2024

ਮੈਕਸ ਹਸਪਤਾਲ ਦੇ ‘ਨਸ਼ਾ ਮੁਕਤੀ ਕੇਂਦਰ’ ਨੇ ਸ਼ੁਰੂ ਕੀਤੀ ਹੈਲਪਲਾਇਨ ਸੇਵਾ

PPN2406201606ਬਠਿੰਡਾ, 25 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਮੈਕਸ ਸੁਪਰਸਪੇਸ਼ਿਲਿਟੀ ਹਸਪਤਾਲ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਦਾ ਇਕਲੋਤਾ ਅਜਿਹਾ ਨਸ਼ਾ ਮੁਕਤੀ ਕੇਂਦਰ ਸਥਾਪਤ ਹੈ, ਜੋ ਕਿ ਨਸ਼ੇ ਦੇ ਓਵਰ ਡੋਜ ਮਰੀਜਾਂ ਨੂੰ ਵੈਂਟੀਲੇਟਰ ਦੀਆਂ ਸੁਵਿਧਾਵਾਂ ਪ੍ਰਦਾਨ ਕਰਨ ਵਿੱਚ ਹਮੇਸ਼ਾ ਅੱਗੇ ਰਿਹਾ ਹੈ, ਜਿਸਦੇ ਤਹਿਤ ਹੀ ਮੈਕਸ ਹਸਪਤਾਲ ਵੱਲੋਂ ‘ਇੰਟਰਨੇਸ਼ਨਲ ਡਰੱਗ ਡੀ ਅਡਿਕਸ਼ਨ ਡੇ’ ਦੇ ਮੌਕੇ ‘ਤੇ 24’7 ਹੈਲਪਲਾਈਨ ਨੰਬਰ 8-9-68-1800-70 ਨੂੰ ਲਾਂਚ ਕੀਤਾ। ਹੈਲਪਲਾਈਨ ਨੰਬਰ ਨੂੰ ਮੈਕਸ ਹਸਪਤਾਲ ਦੇ ਜੀਐਮ ਆਪਰੇਸ਼ਨਸ ਸੁਨੀਲ ਮੇਹਤਾ ਅਤੇ ਪੰਜਾਬ ਨਸ਼ਾ ਮੁਕਤੀ ਪ੍ਰੋਗਰਾਮ ਦੇ ਸਾਬਕਾ ਮੁਖੀ ਅਤੇ ਮੈਕਸ ਹਸਪਤਾਲ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਮਨੋਵਿਗਿਆਨਕ ਡਾ. ਸਤੀਸ਼ ਥਾਪਰ ਨੇ ਲਾਂਚ ਕੀਤਾ। ਹੈਲਪਲਾਇਨ ਨੰਬਰ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਡਾ.ਥਾਪਰ ਨੇ ਦੱਸਿਆ ਕਿ ਮੈਕਸ ਹਸਪਤਾਲ ਦਾ ਮੋਟਿਵ, ਘੱਟ ਦਵਾਇਆਂ ਵਿੱਚ ਬਿਹਤਰ ਇਲਾਜ ਉਪਲਬਧ ਕਰਵਾਉਣਾ ਹੈ।ਇਸ ਦੇ ਤਹਿਤ ਲੋਕਾਂ ਲਈ ਹੈਲਪਲਾਈਨ ਨੰਬਰ ਬੇਹੱਦ ਕਾਰਗਾਰ ਸਿੱਧ ਹੋਣ ਵਾਲਾ ਹੈ। ਡਾ. ਥਾਪਰ ਕਹਿੰਦੇ ਹਨ ਕਿ ਜੇਕਰ ਕਿਸੇ ਦੇ ਪਰਿਵਾਰ ਵਿੱਚ ਕੋਈ ਵਿਅਕਤੀ ਓਵਰਡੋਂ ਦੇ ਕਾਰਨ ਬੇਸੁੱਧ ਹੋਵੇ ਜਾਂ ਉਸਦੀ ਹਾਲਤ ਬੇਹੱਦ ਨਾਜਕ ਹੈ, ਤਾਂ ਉਹ ਮੈਕਸ ਹਸਪਤਾਲ ਦੀ ਹੈਲਪਲਾਈਨ ਉੱਤੇ ਕਿਸੇ ਵੀ ਸਮੇਂ ਕਾਲ ਕਰਕੇ ਮੁੱਢਲੀ ਉਪਚਾਰ ਦੀ ਸਹੂਲਤ ਸਬੰਧੀ ਜਾਣਕਾਰੀ ਲੈ ਸਕਦਾ ਹੈ, ਜੇਕਰ ਹਾਲਤ ਵਿੱਚ ਫਿਰ ਵੀ ਸੁਧਾਰ ਨਹੀਂ ਆਏ ਤਾਂ ਮੈਕਸ ਹਸਪਤਾਲ ਦੀ ਇੰਟਰਨੇੱਨਲ ਵੈਂਟੀਲੇਟਰ ਸਹੂਲਤ ਵੀ ਲੈ ਸਕਦਾ ਹੈ। ਇਸ ਦੌਰਾਨ ਮਰੀਜਾਂ ਨੂੰ ਘਰ ਤਾਂ ਹਸਪਤਾਲ ਲਿਆਕੇ ਉਨ੍ਹਾਂ ਦਾ ਇਲਾਜ ਕੀਤਾ ਜਾਵੇਗਾ। ਉਥੇ ਹੀ ਉਨ੍ਹਾਂ ਨੇ ਦੱਸਿਆ ਕਿ ਇਸ ਹੈਲਪਲਾਈਨ ਨੰਬਰ ਤੋਂ ਉਹ ਲੋਕ ਵੀ ਸਹਾਇਤਾ ਲੈ ਸਕਣਗੇ, ਜੋ ਨਸ਼ਾ ਛੱਡਣਾ ਚਾਹੁੰਦੇ ਹਨ। ਡਾ. ਥਾਪਰ ਕਹਿੰਦੇ ਹਨ ਕਿ ਨਸ਼ਾ ਕਰਨ ਵਾਲੇ ਲੋਕ ਬੇਹੱਦ ਸਹਿਜ ਹੁੰਦੇ ਹਨ, ਉਨ੍ਹਾਂ ਵਿੱਚ ਡਰ ਹੁੰਦਾ ਹੈ ਕਿ ਉਹ ਨਸ਼ਾ ਛੱਡਣਗੇ, ਤਾਂ ਸ਼ਾਇਦ ਉਹ ਮਰ ਜਾਣਗੇ, ਜਾਂ ਪਾਗਲ  ਹੋ ਜਾਣਗੇ ਆਦਿ। ਤਾਂ ਉਹ ਲੋਕ, ਇਸ ਹੈਲਪਲਾਇਨ ਨੰਬਰ ਉੱਤੇ ਕਾਲ ਕਰਕੇ ਡਾਕਟਰੀ ਸਲਾਹ ਲੈ ਸਕਦੇ ਹਨ। ਆਪਣੀ ਮਰਜੀ ਦਾ ਸਮਾਂ ਲੈ ਕੇ ਡਾਕਟਰ ਨੂੰ ਮਿਲ ਸਕਦੇ ਹਨ ਅਤੇ ਨਸ਼ਾ ਛੱਡਣ ਦੀ ਕੋਸ਼ਿਸ਼ ਕਰ ਸਕਦੇ ਹਨ। ਜੀਐਮ ਆਪਰੇੱਨਸ ਸੁਨੀਲ ਮੇਹਤਾ ਨੇ ਦੱਸਿਆ ਕਿ ਮੈਕਸ ਨਸ਼ਾ ਛੁਡਾਓ ਕੇਂਦਰ ਵਿੱਚ ਮਰੀਜਾਂ ਨੂੰ ਸਪੇਸ਼ਲ ਕਾਉਂਸਲਿੰਗ ਦਿੱਤੀ ਜਾ ਰਹੀ ਹੈ, ਜੋ ਕਿ ਹਰ ਮਰੀਜ ਲਈ ਵੱਖਰੀ ਹੈ। ਮੈਕਸ ਨਸ਼ਾ ਛੁਡਾਓ ਕੇਂਦਰ ਵਿੱਚ ਵਰਲਡ ਕਲਾਸ ਡੀ-ਅਡਿਕਸ਼ਨ ਸਰਵਿਸ ਦਿੱਤੀ ਜਾ ਰਹੀ ਹੈ। ਜਿਸ ਵਿੱਚ ਕੇਂਦਰ ਵਿੱਚ ਭਰਤੀ ਹੋਣ ਵਾਲੇ ਮਰੀਜਾਂ ਲਈ ਇਲਾਜ ਦੇ ਨਾਲ-ਨਾਲ, ਉਨ੍ਹਾਂ ਨੂੰ ਜਿਮ ਅਤੇ ਯੋਗਾ ਵੀ ਕਰਵਾਇਆ ਜਾ ਰਿਹਾ ਹੈ। ਉਥੇ ਹੀ ਮਰੀਜਾਂ ਦਾ ਧਿਆਨ ਕੇਂਦਰਿਤ ਕਰਨ ਲਈ ਉਨ੍ਹਾਂ ਨੂੰ ਫਨ ਗੇਮਸ, ਟੀਵੀ ਅਤੇ ਸੈਰ-ਸਪਾਟੇ ਲਈ ਹਸਪਤਾਲ ਕਰਮਚਾਰੀਆਂ ਦੀ ਦੇਖ-ਰੇਖ ਵਿੱਚ ਸਪੈਸ਼ਲ ਸਮਾਂ ਦਿੱਤਾ ਜਾ ਰਿਹਾ ਹੈ।
ਮੈਕਸ ਹਸਪਤਾਲ ਦੀ ਪੂਰੀ ਟੀਮ ਵੱਲੋਂ ‘ਇੰਟਰਨੇਸ਼ਲ ਡਰਗ ਡੀ-ਅਡਿਕਸ਼ਨ ਡੇ’  ਦੇ ਮੌਕੇ ‘ਤੇ ਸਹੁੰ ਚੁੱਕੀ ਗਈ ਕਿ ‘ਉਹ ਨਾਂ ਤਾਂ ਨਸ਼ਾ ਕਰਨਗੇਂ ਅਤੇ ਨਾਂ ਹੀ ਕਰਨ ਦੇਣਗੇ, ਸਗੋਂ ਇਸ ਬੁਰੀ ਕੁਰੀਤਿ ਨੂੰ ਸਮਾਜ ਤੋਂ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ‘ਪ੍ਰੋਗਰਾਮ ਦੇ ਅੰਤ ਵਿੱਚ ਏਜੀਐਮ ਐਚਆਰ ਸੰਜੈ ਰਾਏ, ਐਚਓਡੀ ਮਾਰਕੇਟਿੰਗ ਨਿਤੀਸ਼ ਖੁਰਾਨਾ, ਡੀ-ਅਡਿਕਸ਼ਨ ਸੈਂਟਰ ਦੀ ਸਾਇਕਲੋਜਿਸਟ ਟੀਮ ਅਤੇ ਮਾਰਕੇਟਿੰਗ ਤੋਂ ਡਾ. ਆਸ਼ੂ ਅਤੇ ਜਸਪਾਲ ਸਿੰਘ ਆਦਿ ਮੌਜੂਦ ਰਹੇ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply