Monday, July 8, 2024

ਐਮਰਜੈਂਸੀ ਦੇ ਦਿਹਾੜੇ ਨੂੰ ਕਾਲੇ ਦਿਵਸ ਵੱਜੋ ਮਨਾਇਆ ਕਰੇਗੀ ਭਾਜਪਾ

PPN2406201608ਬਠਿੰਡਾ, 25 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਅੱਜ ਦਾ ਦਿਨ 25 ਜੂਨ 1975 ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋ ਲੋਕਤੰਤਰ ਦਾ ਘਾਣ ਕਰਦਿਆ ਪੂਰੇ ਦੇਸ਼ ਵਿਚ ਐਮਰਜੈਸੀ ਲਾ ਦਿੱਤੀ ਗਈ ਅਤੇ ਆਪਣੇ ਰਾਜਨੀਤਿਕ ਵਿਰੋਧੀਆ ਖਿਲਾਫ ਮਾਮਲੇ ਦਰਜ ਕਰਵਾ ਜੇਲ੍ਹੀ ਡੱਕਿਆ ਸੀ ਕਰੀਬ 21 ਮਹੀਨੇ ਚੱਲੀ ਇਸ ਐਮਰਜੈਸੀ ਦੌਰਾਨ ਦੇਸ਼ ਦੇ ਲੋਕਾਂ ਨੂੰ ਭਾਰੀ ਦਿੱਕਤਾਂ ਸਾਹਮਣਾ ਕਰਨਾ ਪਿਆ ਸੀ ਇਸ ਸਮੇ ਸਰਕਾਰ ਖਿਲਾਫ ਆਵਾਜ ਉਠਾਉਣ ਵਾਲੇ ਲੋਕਾਂ ਨੂੰ ਸਰਕਾਰੀ ਜਬਰ ਦਾ ਸ਼ਿਕਾਰ ਹੋਣਾ ਪਿਆ ਸੀ ਸਰਕਾਰੀ ਜਬਰ ਦਾ ਸ਼ਿਕਾਰ ਹੋਏ ਇਨਾਂ ਲੋਕਾਂ ਦਾ ਭਾਜਪਾ ਵੱਲੋ ਸਨਮਾਨ ਕੀਤਾ ਜਾਵੇਗਾ।ਇਨਾਂ ਗੱਲਾਂ ਦਾ ਪ੍ਰਗਟਾਵਾ ਅੱਜ ਬਠਿੰਡਾ ਵਿਖੇ ਐਮਰਜੈਸੀ ਦਿਹਾੜੇ ਮੌਕੇ ਕਾਲੇ ਦਿਵਸ ਮਨਾਉਣ ਪਹੁੰਚੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ।ਪੰਜਾਬ ਭਾਜਪਾ  ਦੇ ਪ੍ਰਧਾਨ ਅਤੇ ਨਵਨਿਯੁਕਤ ਕੋਰ ਕਮੇਟੀ ਮੈਂਬਰ ਕਮਲ ਸ਼ਰਮਾ  ਨੇ ਕਿਹਾ ਕਿ ਐੇਮਰਜੈਂਸੀ  ਦੇ ਸਮੇਂ ਸੈਸਰ ਸ਼ਿਪ ਲਾਗੂ ਹੋਣ ਦਾ ਬਾਵਜੂਦ ਭਾਰਤੀ ਮੀਡਿਆ ਵੱਲੋ ਜਿਸ ਸਾਹਸ ਨਾਲ ਕੰਮ ਕੀਤਾ ਉਹ ਕਾਬਲੇ ਤਾਰੀਫ ਹੈ। ਭਾਰਤੀ ਮੀਡਿਆ ਦੇ ਨਿਭਾਏ ਅਹਿਮ ਰੋਲ ਕਾਰਨ ਐਮਰਜੈਸੀ ਖ਼ਤਮ ਹੋ ਸਕੀ। ਜਦੋਂ ਕਮਲ ਸ਼ਰਮਾ ਨੂੰ ਪੁੱਛਿਆ ਗਿਆ ਕਿ ਸਵ: ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋ ਲਾਗੂ ਕੀਤੀ ਗਈ ਐੇਮਰਜੈਂਸੀ ਜਿਹੇ ਹਾਲਾਤ ਕੀ ਹੁਣ ਦੇਸ਼ ਜਾਂ ਪੰਜਾਬ ਵਿੱਚ ਨਹੀਂ ਲੱਗ ਰਹੇ ? ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਨੌਜਵਾਨਾਂ ਲੜਕੀਆਂ ਅਤੇ ਔਰਤਾਂ ਦੀ ਆਵਾਜ ਡੰਡੇ ਦੇ ਜੋਰ ਤੇ ਦੱਬਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਉਨ੍ਹਾਂ ਉੱਤੇ ਲਾਠੀਚਾਰਜ ਹੋ ਰਿਹਾ ਹੈ ਕੀ ਐਮਰਜੈਂਸੀ ਦੀ ਯਾਦ ਨਹੀਂ ਦਿਵਾਉਦੇ ? ਦੇ ਜਵਾਬ ਵਿੱਚ ਸ਼ਰਮਾ ਨੇ ਕਿਹਾ ਕਿ ਲੋਕਤੰਤਰ ਵਿੱਚ ਹੱਕ ਮੰਗਣਾ ਗਲਤ ਨਹੀਂ ਹੈ, ਪਰ ਹਰ ਮਸਲੇ ਦਾ ਹੜਤਾਲ ਵੀ ਹੱਲ ਨਹੀਂ ਹੈ ਅਤੇ ਸੰਘਰਸ਼ ਕਰ ਰਹੇ ਨੌਜਵਾਨਾਂ ਨੂੰ ਟੇਬਲ ‘ਤੇ ਬੈਠ ਕਿ ਗੱਲ ਕਰਨੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਲਾਠੀਚਾਰਜ ਕੋਈ ਐੇਮਰਜੈਂਸੀ ਨਹੀਂ ਪਰ ਲਾਠੀਚਾਰਜ ਕਰਨਾ ਵੀ ਠੀਕ  ਨਹੀਂ ਹੈ।
ਕਮਲ ਸ਼ਰਮਾ ਨੇ ਕਿਹਾ ਯੂਪੀਏ ਸਰਕਾਰ ਦੌਰਾਨ ਕਰੋੜਾਂ ਦੇ ਘੋਟਾਲੇ ਹੁੰਦੇ ਰਹੇ ਅਤੇ ਜਨਤਾ ਮਹਿੰਗਾਈ ਦੀ ਮਾਰ ਝੇਲਦੀ ਰਹੀ।ਦਾਲਾਂ ਦੀ ਜਮਾਖੋਰੀ ਅਤੇ ਕਾਲਾਬਾਜਾਰੀ ਦੇ ਕਾਰਨ ਹਰ ਚੀਜ ਲੋਕਾਂ ਦੀ ਪਹੁੰਚ ਤੋ ਦੂਰ ਹੁੰਦੀ ਗਈ।
ਉਨ੍ਹਾਂ ਨੇ ਕਿਹਾ ਕਿ ਮੋਦੀ  ਸਰਕਾਰ ਆਮ ਜਨਤਾ ਅਤੇ ਕਿਸਾਨ ਹਿਤੈਸ਼ੀ ਹੈ ਜਿਸਦਾ ਨਤੀਜਾ ਬਾਅਦ ਵਿੱਚ ਦੇਖਣ ਨੂੰ ਮਿਲੇਗਾ।ਇਸ ਤਰ੍ਹਾਂ ਕਮਲ ਸ਼ਰਮਾ ਅਪਨੀ ਮੋਦੀ ਸਰਕਾਰ  ਦੇ ਗੁਣਗਾਣ ਕਰਦੇ ਨਜ਼ਰ ਆਏ ਜਿਨ੍ਹਾਂ ਨੂੰ ਵੱਧ ਰਹੀ ਮਹਿੰਗਾਈ ਨਜ਼ਰ  ਨਹੀਂ ਆਈ ।ਕਿਸਾਨਾਂ ਨੂੰ ਫਾਇਦਾ ਬਾਅਦ ਵਿੱਚ ਦੇਖਣ ਨੂੰ ਮਿਲੇਗਾ ਪਰ ਕਦੋਂ ਇਹ ਉਨ੍ਹਾਂ ਨੂੰ ਨਹੀਂ ਪਤਾ।ਇਸ ਦੌਰਾਨ ਉਨ੍ਹਾਂ  ਦੇ ਨਾਲ ਜਿਲ੍ਹਾ ਭਾਜਪਾ ਸ਼ਹਿਰੀ ਪ੍ਰਧਾਨ ਮੋਹਿਤ ਗੁਪਤਾ, ਸਾਬਕਾ ਪ੍ਰਧਾਨ ਨਰਿੰਦਰ ਮਿੱਤਲ,ਗੁਲਸ਼ਨ ਵਧਵਾ, ਸੀਨੀਅਰ ਡਿਪਟੀ ਮੇਅਰ ਤਰਸੇਮ ਗੋਇਲ, ਡਿਪਟੀ ਮੇਅਰ ਗੁਰਿੰਦਰ ਪਾਲ  ਕੌਰ ਮਾਂਗਟ ,  ਪ੍ਰੈਸ ਸਕੱਤਰ ਵਰਿੰਦਰ ਸ਼ਰਮਾ  ਆਦਿ ਮੌਜੂਦ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply