Monday, July 8, 2024

ਚੀਫ ਖਾਲਸਾ ਦੀਵਾਨ ਵਲੋਂ ਬਾਬਾ ਬੰਦਾ ਸਿੰਘ ਬਹਾਦੁਰ ਦੀ ਸ਼ਹਾਦਤ ਨੂੰ ਸਮਰਪਿਤ ਨਾਟਕ “ਦੇਗ ਤੇਗ ਫਤਿਹ” ਦਾ ਮੰਚਨ 30 ਜੂਨ ਨੂੰ

PPN2406201609ਅੰਮ੍ਰਿਤਸਰ, ੨੫ ਜੂਨ (ਜਗਦੀਪ ਸਿੰਘ ਸੱਗੂ)- ਚੀਫ ਖਾਲਸਾ ਦੀਵਾਨ ਵਲੋਂ ਬਾਬਾ ਬੰਦਾ ਸਿੰਘ ਬਹਾਦੁਰ ਦੀ ਬੇਮਿਸਾਲ ਸ਼ਹਾਦਤ ਨੂੰ ਸਮਰਪਿਤ ਨਾਟਕ “ਦੇਗ ਤੇਗ ਫਤਿਹ” ਦਾ ਮੰਚਨ 30 ਜੂਨ ਸ਼ਾਮ 6:00 ਵਜੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਜੀ ਟੀ ਰੋਡ ਵਿਖੇ  ਗੁਰੁ ਅਰਜਨ ਦੇਵ ਆਡੀਟੋਰਿਅਮ ਵਿਚ ਕੀਤਾ ਜਾਵੇਗਾ।  ਵੱਡੇ ਪੱਧਰ ਤੇ ਮਨਾਏ ਜਾ ਰਹੇ ਸਹੀਦੀ ਸਮਾਗਮ ਦੀਆਂ ਤਿਆਰੀਆਂ ਸੰਬੰਧੇ ਮੀਟਿੰਗ ਦਾ ਆਯੋਜਨ ਚੀਫ ਖਾਲਸਾ ਦੀਵਾਨ ਮੁੱਖ ਦਫਤਰ ਵਿਖੇ ਕੀਤਾ ਗਿਆ ਜਿਸ ਵਿਚ ਚੀਫ ਖਾਲਸਾ ਦੀਵਾਨ ਅਧੀਨ ਚੱਲ ਰਹੇ ਵੱਖ ਵੱਖ ਸਕੂਲਾਂ ਦੇ  ਪ੍ਰਿਸੀਪਲ ਅਤੇ ਮੈਂਬਰਜ ਸਾਹਿਬਾਨ ਵੀ ਮੌਜੂਦ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਚੀਫ ਖਾਲਸਾ ਦੀਵਾਨ ਸ: ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ  ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦੁਰ ਦੀ ਸ਼ਹਾਦਤ ਸਿੱਖ ਇਤਿਹਾਸ ਵਿਚ  ਸੁਨਹਿਰੇ ਅੱਖਰਾਂ ਨਾਲ ਲਿੱਖੀ ਗਈ ਹੈ। ਖਾਲਸਾ ਪੰਥ ਨੂੰ ਸੁਰਜੀਤ ਕੱਖਣ ਲਈ ਪੁੱਤਰ ਤੱਕ ਵਾਰਣ ਵਾਲੇ ਬਾਬਾ ਬੰਦਾ ਸਿੰਘ ਬਹਾਦੁਰ ਦੀ ਸ਼ਹਾਦਤ  ਅਮਰ ਹੈ।ਸਿੱਖਾਂ ਦਾ ਇਤਿਹਾਸ ਸ਼ਹਾਦਤਾਂ ਨਾਲ ਭਰਿਆ ਪਿਆ ਹੈ, ਪ੍ਰੰਤੂ ਅਫਸੋਸ ਦੀ ਗੱਲ ਹੈ ਕਿ ਅੱਜ ਦੀ ਨੌਜਵਾਨ ਪੀੜੀ ਸਿੱਖਾਂ ਦੇ ਗੌਰਵਮਈ ਇਤਿਹਾਸ ਤੋਂ ਜਾਣੂ ਨਹੀਂ ਹੈ। ਸ: ਇੰਦਰਜੀਤ ਸਿੰਘ ਗੋਗੋਆਨੀ (ਮੁਖੀ ਸਿੱਖ ਇਤਿਹਾਸ ਤੇ ਖੋਜ ਵਿਭਾਗ, ਖਾਲਸਾ ਕਾਲਜ) ਦੁਆਰਾ ਲਿਖਿਤ ਅਤੇ ਪ੍ਰਸਿੱਧ ਨਾਟਕਕਾਰ ਸ਼੍ਰੀ ਕੇਵਲ ਧਾਲੀਵਾਲ ਵਲੋਂ ਨਿਰਦੇਸ਼ਿਤ ਇਸ ਨਾਟਕ ਦੀ ਪੇਸਕਾਰੀ ਸਿੱਖ ਇਤਿਹਾਸ ਦੀ ਸਾਨਦਾਰ ਪੇਸ਼ਕਾਰੀ ਹੋਵੇਗੀ।
ਉਹਨਾਂ  ਸਮਾਗਮ ਦੀ ਤਿਆਰੀ ਲਈ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ। ਉਹਨਾਂ  ਦਸਿਆ ਕਿ ਨਾਟਕ ਮੰਚਨ ਤੋਂ ਪਹਿਲਾਂ  ਡਾ: ਬਲਵੰਤ ਸਿੰਘ ਢਿੱਲੋਂ (ਚੀਫ ਖਾਲਸਾ ਦੀਵਾਨ ਮੈਂਬਰ ਤੇ ਪ੍ਰੋਫੈਸਰ ਗੁਰੁ ਨਾਨਕ ਸਿੱਖ ਸਟਡੀਜ ਵਿਭਾਗ, ਗੁਰੁ ਨਾਨਕ ਦੇਵ ਯੂਨੀਵਰਸਿਟੀ) ਵਲੋਂ ਬਾਬਾ ਬੰਦਾ ਸਿੰਘ ਬਹਾਦੁਰ ਦੇ ਜੀਵਨ ਦੇ ਵੱਖ ਵੱਖ ਪਹਿਲੂਆਂ ਤੇ ਪਾਵਰ ਪੁਆਇੰਟ ਪ੍ਰੈਜੇਨਟੇਸ਼ਨ ਰਾਹੀਂ ਰੋਸਨੀ ਪਾਈ ਜਾਵੇਗੀ।ਸਿੱਖ ਇਤਿਹਾਸ ਦੇ ਸ਼ਾਨਦਾਰ ਬੋਜੋੜ ਪਿਛੋਕੜ ਨੂੰ ਦਰਸਾਉਂਦੇ ਸਿੱਖ ਯੋਧਿਆਂ ਦੀਆਂ ਪੁਸਾਕਾਂ ਅਤੇ ਘੋੜਿਆਂ ਨਾਲ ਸੁਸਜਿੱਤ ਮਾਡਲ, ਬਾਬਾ ਬੰਦਾ ਸਿੰਘ ਬਹਾਦੁਰ ਦੇ ਉਕਰੇ ਚਿੱਤਰ ਵਾਲੇ ਸਿੱਕੇ, ਸੰਬੰਧਿਤ ਪੁਸਤਕ ਪ੍ਰਦਰਸ਼ਨੀ, ਖਾਲਸਾਈ ਝੰਡੇ ਤੇ ਨਿਸ਼ਾਨ ਸਾਹਿਬ, ਗੱਤਕਾ ਪ੍ਰਦਰਸ਼ਨੀ ਦੁਆਰਾ ਮਾਹੌਲ ਪੂਰੀ ਤਰ੍ਹਾਂ ਖਾਲਸਾਈ ਰਿਵਾਇਤਾਂ ਨਾਲ ਸਜਾਇਆ ਜਾਵੇਗਾ।
ਪ੍ਰਧਾਨ ਸ: ਚੱਢਾ ਨੇ  ਐਲਾਨ ਕੀਤਾ ਕਿ ਵਿਸ਼ਾਲ ਨਗਰ ਕੀਰਤਨ ਤੇ ਕੀਰਤਨ ਦਰਬਾਰ ਤੋਂ ਇਲਾਵਾ ਹਰ ਸਾਲ ਦਸਾਂ ਸਿੱਖ  ਗੁਰੂ ਸਾਹਿਬਾਨ ਦਾ ਪ੍ਰਕਾਸ਼ ਦਿਹਾੜਾ ਅਤੇ ਮਹਾਨ ਸਿੱਖ ਯੋਧਿਆ ਤੇ ਗੁਰੂਆਂ ਦਾ ਸ਼ਹੀਦੀ ਦਿਵਸ ਚੀਫ ਖਾਲਸਾ ਦੀਵਾਨ  ਵਲੋਂ ਵੱਡੇ ਪੱਧਰ  ‘ਤੇ ਮਨਾਇਆ ਜਾਵੇਗਾ। ਇਸ ਮੌਕੇ ਆਨਰੇਰੀ ਸਕੱਤਰ ਸ: ਨਰਿੰਦਰ ਸਿੰਘ ਖੁਰਾਣਾ, ਡਾ: ਜਸਵਿੰਦਰ ਸਿੰਘ ਢਿੱਲੋਂ, ਸ: ਹਰਮਿੰਦਰ ਸਿੰਘ, ਸ: ਨਵਪ੍ਰੀਤ ਸਿੰਘ ਸਾਹਨੀ, ਸ: ਸੰਤੋਖ ਸਿੰਘ ਸੇਠੀ, ਸ: ਇੰਦਰਜੀਤ ਸਿੰਘ ਗੋਗੋਆਨੀ, ਕੇਵਲ ਧਾਲੀਵਾਲ ਤੇ ਹੋਰ ਮੈਂਬਰਜ ਸਾਹਿਬਾਨ ਮੌਜੂਦ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply